Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਮਹਾਂਵੀਰ ਦੀ ਸਿੱਖਿਆ ਅਨੁਸਾਰ ਇਕ ਜੈਨ ਭਿਖਸ਼ੂ ਦਾ ਜੀਵਨ


ਪ੍ਰਸ਼ਨ. ਮਹਾਂਵੀਰ ਦੀ ਸਿੱਖਿਆ ਅਨੁਸਾਰ ਇਕ ਜੈਨ ਭਿਖਸ਼ੂ ਨੂੰ ਕਿਹੋ ਜਿਹਾ ਜੀਵਨ ਬਿਤਾਉਣਾ ਪੈਂਦਾ ਸੀ?

ਉੱਤਰ : ਮਹਾਂਵੀਰ ਸੁਆਮੀ ਦੀ ਸਿੱਖਿਆ ਅਨੁਸਾਰ ਇਕ ਭਿਖਸ਼ੂ ਨੂੰ ਬਹੁਤ ਹੀ ਔਖਾ, ਪਵਿੱਤਰ ਤੇ ਅਨੁਸ਼ਾਸਿਤ ਜੀਵਨ ਬਤੀਤ ਕਰਨਾ ਪੈਂਦਾ ਸੀ। ਉਸ ਨੂੰ ਜੈਨ ਧਰਮ ਦੇ ਨਿਯਮਾਂ ਅਨੁਸਾਰ ਜੀਵਨ ਭੋਗਣਾ ਪੈਂਦਾ ਸੀ। ਉਸ ਨੂੰ ਮੁੱਖ ਰੂਪ ਵਿੱਚ ਆਪਣੇ ਜੀਵਨ ਵਿੱਚ ਪੰਚ ਪ੍ਰਤਿਗਿਆਵਾਂ ਦੀ ਪਾਲਣਾ ਬਹੁਤ ਜ਼ਰੂਰੀ ਸੀ–

(i) ਭਿਕਸ਼ੂ ਜੀਵਨ ਭਰ ਬ੍ਰਹਮਚਾਰੀ ਰਹੇ।

(ii) ਉਹ ਧਨ ਸੰਪਤੀ ਨਾ ਰੱਖੇ।

(iii) ਕਿਸੇ ਦੂਜੇ ਦੀ ਧਨ ਸੰਪਤੀ ਦਾ ਲਾਲਚ ਨਾ ਕਰੇ।

(iv) ਹਰ ਤਰ੍ਹਾਂ ਨਾਲ ਸੱਚਾਈ ਦਾ ਪਾਲਣ ਕਰੇ ਅਤੇ

(v) ਜੀਵ ਹੱਤਿਆ ਨਾ ਕਰੇ।

ਸਾਰੇ ਭਿਕਸ਼ੂ ਅਹਿੰਸਾ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਨਿਭਾਉਂਦੇ ਸਨ। ਉਹ ਪਾਣੀ ਪੁਣ ਕੇ ਪੀਂਦੇ ਸਨ। ਮੂੰਹ ਤੇ ਨੱਕ ਨੂੰ ਕੱਪੜੇ ਦੇ ਟੁਕੜੇ ਨਾਲ ਢੱਕ ਕੇ ਰੱਖਦੇ ਸਨ, ਕਿਉਂਕਿ ਉਹਨਾਂ ਦਾ ਵਿਸ਼ਵਾਸ ਸੀ ਕਿ ਹਵਾ ਤੇ ਪਾਣੀ ਦੋਹਾਂ ਵਿੱਚ ਜੀਵ ਹੁੰਦੇ ਹਨ, ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ। ਉਹ ਰਾਹ ਚਲਦੇ ਹੋਏ ਧਰਤੀ ਤੇ ਪਏ ਕੀੜੇ ਮਕੌੜਿਆਂ ਦਾ ਬਚਾਓ ਵੀ ਕਰਦੇ ਸਨ। ਇਸ ਲਈ ਉਹਨਾਂ ਪਾਸ ਖੰਭਾਂ ਦੇ ਝਾੜੂ ਹੁੰਦੇ ਸਨ। ਉਹ ਨੰਗੀ ਪੈਰੀਂ ਆਪਣੇ ਮੁੱਖੀ ਦੇ ਪੈਰਾਂ ਉੱਤੇ ਪੈਰ ਰੱਖ ਕੇ ਚੱਲਦੇ ਸਨ । ਇਸ ਲਈ ਜੈਨ ਭਿਕਸ਼ੂਆਂ ਨੂੰ ਸਮਾਜ ਵਿੱਚ ਆਦਰ ਮਿਲਦਾ ਸੀ।


प्रश्न. महावीर की शिक्षा के अनुसार जैन साधु को किस प्रकार का जीवन जीना चाहिए?

उत्तर: महावीर स्वामी की शिक्षाओं के अनुसार एक साधु को बहुत कठिन, पवित्र और अनुशासित जीवन जीना पड़ता था। उन्हें जैन धर्म के नियमों के अनुसार रहना पड़ता था। उनके लिए अपने जीवन में मुख्य रूप से पंच प्रतिज्ञा का पालन करना बहुत महत्वपूर्ण था–

(i) भिक्षु जीवन भर ब्रह्मचारी रहे।

(ii) वे धन संपत्ति का संग्रह नहीं कर सकते।

(iii) दूसरों के धन का लालच न करें।

(iv) सभी प्रकार से सत्य का पालन करें तथा

(v) जीव हत्या न करें।

सभी भिक्षु अहिंसा के सिद्धांत का कठोरता से पालन करते थे। वे पानी उबालकर पीते थे। वे मुंह और नाक को कपड़े के टुकड़े से ढक कर रखते थे, क्योंकि उनका मानना था कि हवा और पानी दोनों में जीवित चीजें हैं, उन्हें मारना नहीं चाहिए।  वे राह चलते धरती पर चल रहे कीड़ों-मकौड़ों को भी बचा कर चलते थे। इसलिए उनके पास पंखदार झाडू थे। वे अपने मुखिया के पद चिन्हों पर नंगे पांव चलते थे। इसलिए जैन भिक्षुओं का समाज में सम्मान किया जाता था।


Question. According to the teachings of Mahavira, what kind of life should a Jain monk lead?

Answer: According to the teachings of Mahavir Swami, a Sadhu had to live a very difficult, holy, and disciplined life. They had to live according to the rules of Jainism. It was very important for him to follow Pancha Pratigya mainly in his life–

(i) The monk remained celibate throughout his life.

(ii) They cannot accumulate wealth.

(iii) Do not covet the wealth of others.

(iv) Follow the truth in all respects and

(v) Do not kill living beings.

All the monks strictly followed the principle of non-violence. They used to boil water and drink it. They covered the mouth and nose with a piece of cloth because they believed that both air and water contained living things and should not be killed.  They used to save even the insects walking on the ground while walking.  That’s why they had feathered brooms. They followed the footsteps of their chief barefoot. Therefore Jain monks were respected in the society.