ਭੌਤਿਕਵਾਦੀਆਂ ਦੇ ਮੌਲਿਕ ਵਿਚਾਰ
ਪ੍ਰਸ਼ਨ. ਪਦਾਰਥਵਾਦੀਆਂ ਜਾਂ ਭੌਤਿਕਵਾਦੀਆਂ ਦੇ ਮੌਲਿਕ ਵਿਚਾਰ ਕੀ ਸਨ? ਉੱਤਰ ਸੰਖੇਪ ਵਿਚ ਦਿੳ।
ਉੱਤਰ : ਪਦਾਰਥਵਾਦੀ ਜਾਂ ਭੌਤਿਕਵਾਦੀ ਵਿਚਾਰਧਾਰਾ ਦਾ ਉਥਾਨ ਛੇਵੀਂ ਸਦੀ ਈਸਵੀ ਪੂਰਵ ਹੋਇਆ ਸੀ। ਇਹ ਕਾਲ ਭਾਰਤੀ ਇਤਿਹਾਸ ਵਿਚ ਨਵੇਂ ਵਿਚਾਰਕ ਅੰਦੋਲਨਾਂ ਦਾ ਕਾਲ ਮੰਨਿਆ ਜਾਂਦਾ ਹੈ। ਇਸ ਵਿਚਾਰ ਧਾਰਾ ਨੂੰ ਸ਼ਾਸਤਰ ਵਿਰੋਧੀ ਮਿਥਿਆ ਜਾਂਦਾ ਹੈ।
ਪਦਾਰਥ-ਵਾਦੀਆਂ ਦਾ ਵਿਸ਼ਵਾਸ ਹੈ ਕਿ ਨਾ ਕੋਈ ਆਤਮਾ ਹੈ, ਨਾ ਕੋਈ ਪਰਮਾਤਮਾ ਹੈ। ਉਹ ਪਾਪ-ਪੁੰਨ ਦੇ ਵਿਚਾਰ ਨੂੰ ਨਹੀਂ ਮੰਨਦੇ। ਉਹਨਾਂ ਅਨੁਸਾਰ ਸਾਰੀ ਦੁਨੀਆਂ ਭਾਵ ਮਨੁੱਖ ਚਾਰ ਤੱਤਾਂ ਨਾਲ ਬਣਿਆ ਹੈ। ਉਹ ਚਾਰ ਤੱਤ ਹਨ-ਅੱਗ, ਪਾਣੀ, ਹਵਾ ਤੇ ਮਿੱਟੀ।
ਸਰੀਰ ਦੇ ਅੰਤ ਨਾਲ ਇਹ ਚਾਰ ਤੱਤ ਆਪਣੇ-ਆਪਣੇ ਮੌਲਿਕ ਰੂਪ ਵਿਚ ਜਾ ਮਿਲਦੇ ਹਨ; ਅੱਗ ਵਿਚ ਅੱਗ, ਮਿੱਟੀ ਵਿਚ ਮਿੱਟੀ, ਪਾਣੀ ਵਿਚ ਪਾਣੀ ਅਤੇ ਹਵਾ ਵਿਚ ਹਵਾ ਜਾ ਮਿਲਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਚਾਰ ਕਰਨ ਵਾਲਾ ਅਜਿਤ ਸੰਨਿਆਸੀ ਸੀ। ਉਸ ਨੂੰ ਕੇਸ਼ ਕੰਬਲੀ ਵੀ ਆਖਿਆ ਜਾਂਦਾ ਸੀ। ਉਸ ਦਾ ਵਿਚਾਰ ਸੀ ਕਿ ਮੌਤ ਨਾਲ ਜੀਵਨ ਦਾ ਅੰਤ ਹੋ ਜਾਂਦਾ ਹੈ ਅਤੇ ਮਨੁੱਖ ਦੇ ਚੰਗੇ-ਬੁਰੇ ਕਰਮ ਉਸ ਦੇ ਜੀਵਨ ਨਾਲ ਹੀ ਖਤਮ ਹੋ ਜਾਂਦੇ ਹਨ।
ਇਸ ਲਈ ਉਹਨਾਂ ਨੂੰ ਕਰਮ ਸਿਧਾਂਤ ਤੇ ਪੁਨਰ ਜਨਮ ਸਿਧਾਂਤ ਉੱਤੇ ਕੋਈ ਵਿਸ਼ਵਾਸ ਨਹੀਂ ਸੀ। ਉਸ ਅਨੁਸਾਰ ਯੱਗ ਤੇ ਬਲੀਆਂ ਦਾ ਕੋਈ ਮਹੱਤਵ ਨਹੀਂ ਸੀ।
प्रश्न. पदार्थवादियों या भौतिकवादियों के मूल विचार क्या थे? उत्तर संक्षेप में दीजिए।
उत्तर: पदार्थवादी या भौतिकवादी विचारधारा का उदय ईसा पूर्व छठी शताब्दी में हुआ। यह काल भारतीय इतिहास में नवीन विचारक आंदोलनों का काल माना जाता है। इस विचारधारा को शास्त्र-विरोधी कहा जाता है।
भौतिकवादियों का मानना है कि न तो कोई आत्मा है और न ही कोई ईश्वर। वे पाप और पुण्य की अवधारणा को स्वीकार नहीं करते। उनके अनुसार संपूर्ण संसार अर्थात मनुष्य चार तत्वों से बना है। वे चार तत्व हैं – अग्नि, जल, वायु और पृथ्वी।
शरीर के अंत में ये चारों तत्व अपने मूल स्वरूप में विलीन हो जाते हैं; आग में आग, मिट्टी में मिट्टी, पानी में पानी और हवा में हवा। अजित एक साधु थे जिन्होंने इन विचारों का प्रचार किया। उन्हें केश कंबली भी कहा जाता था। उनका मानना था कि जीवन का अंत मृत्यु के साथ होता है और व्यक्ति के अच्छे और बुरे कर्म उसके जीवन के साथ ही समाप्त हो जाते हैं।
इसलिए उन्हें कर्म के सिद्धांत और पुनर्जन्म के सिद्धांत पर कोई विश्वास नहीं था। उनके अनुसार यज्ञ और बलियों का कोई महत्व नहीं था।
Question. What were the basic ideas of materialists or materialists? Answer briefly.
Answer: Materialist or materialistic ideology emerged in the sixth century BC. This period is considered to be the period of new thinking movements in Indian history. This ideology is called anti-scripture.
Materialists believe that there is neither a soul nor a God. They do not accept the concept of sin and virtue. According to them, the entire world i.e. human beings are made up of four elements. Those four elements are – fire, water, air, and earth.
At the end of the body, these four elements merge into their original form; Fire in fire, mud in mud, water in water, and air in air. Ajit was a sage who propagated these ideas. He was also called Kesh Kambli. He believed that life ends with death and a person’s good and bad deeds end with his life.
Therefore he had no faith in the theory of karma and the theory of rebirth. According to him, yagya and sacrifices had no importance.