ਉ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਉਪੇਖਿਆ (ਨਾਂਵ) – ਬੇਪਰਵਾਹੀ, ਉਪਰਾਮਤਾ, ਨਿਰਾਦਰ, ਤ੍ਰਿਸਕਾਰ (negligence, carefree, neglect, carelessness)

ਉਪੇਂਦ੍ਰ (ਨਾਂਵ) – ਇੰਦ੍ਰ ਦਾ ਛੋਟਾ ਭਾਈ, ਵਾਮਨ ਅਵਤਾਰ (Indradev’s younger brother, Vaman Avatar in Hindu Religion)

ਉਛਲਨਾ (ਕ੍ਰਿਆ ਅਕਰਮਕ) – ਉਛੱਲਣਾ, ਛਲਾਂਗ ਮਾਰਨਾ (to jump)

ਉਬਲਨਾ (ਕ੍ਰਿਆ ਅਕਰਮਕ) – ਉੱਪਰ ਵਲ ਜਾਣਾ, ਅੱਗ ਦੇ ਸੇਕ ਨਾਲ ਉੱਪਰ ਉਠਣਾ, ਰਿੱਝਣਾ, ਉਮਡਣਾ (to boil, to simmer, to bubble, to be enraged)

ਉਬਾਲਣਾ (ਕ੍ਰਿਆ ਸਕਰਮਕ) – ਉਬਾਲਾ ਦੇਣਾ, ਰਿੰਨ੍ਹਣਾ (to get or cause to boil)

ਉਬਾਸੀ (ਨਾਂਵ) –  ਜੰਭਾਈ, ਉਬਾਸੀ ਲੈਣਾ, ਅੰਗੜਾਈ (yawn, gape)

ਉਬਾਕ (ਨਾਂਵ) –  ਉੱਬੂ, ਹੱਥੂ, ਉਲਟੀ, ਝਨਝਨਾਹਟ, ਸਨਸਨੀ, ਲਹਿਰ (retch, vomiting sensation)

ਉਬਾਰਨਾ (ਕ੍ਰਿਆ ਸਕਰਮਕ) – ਉਭਾਰਨਾ, ਉਠਾਉਣਾ, ਮੁਕਤ ਕਰਨਾ, ਬਚਾਉਣਾ, ਰੱਖਿਆ ਕਰਨੀ, ਉਬਾਲਣਾ (to deliver, to liberate, to redeem, to lift)

ਉਬਾਲਨਾ (ਨਾਂਵ) – ਦੇਖੋ ਉਬਾਲਣਾ ਦਾ ਅਰਥ (boil)

ਉਬਾਲ (ਨਾਂਵ) –  ਉਬਾਲਣ ਦਾ ਭਾਵ, ਰਿੰਝ ਕੇ ਪਦਾਰਥ ਦੇ ਉੱਪਰ ਨੂੰ ਆਉਣ ਦਾ ਭਾਵ (boiling, ebullition, spurt, passion, surge)

ਉੱਭਰਨਾ (ਕ੍ਰਿਆ ਅਕਰਮਕ) – ਉੱਪਰ ਉਠਣਾ, ਪ੍ਰਗਟ ਹੋਣਾ, ਉੱਚਾ ਹੋਣਾ, ਭੜਕਣਾ (to rise above, to run over, to recover, to rally, to swell, to heave, to bulge, to heap)

ਉਭਾਰ (ਨਾਂਵ) –  ਉਠਣ ਦਾ ਭਾਵ, ਉਪਰ ਨੂੰ ਉੱਚਾ (swelling, plumpness, act of stirring, prominence, bulge, protuberance)

ਉਭਾਰਨਾ (ਕ੍ਰਿਆ) – ਉੱਚਾ ਕਰਨਾ, ਭੜਕਾਉਣਾ (to raise up, to lift, to induce, to instigate)

ਉਭੇ (ਕ੍ਰਿਆ ਵਿਸ਼ੇਸ਼ਣ) – ਦੋਵੇਂ, ਦੋਨੋਂ (both)

ਉਭੇਸਾਹ (ਨਾਂਵ) – ਖਿਚਵਾਂ ਸਾਹ, ਠੰਡੇ ਸਾਹ, ਹਊਕੈ (sobs, sighs, gasps)

ਉਮਕ (ਨਾਂਵ) – ਉਤਸ਼ਾਹ, ਖੁਸ਼ੀ, ਖੁਸ਼ੀ ਦੀ ਲਹਿਰ (excitement, passion)

ਉਮੰਗ (ਨਾਂਵ) –  ਉਤਸ਼ਾਹ, ਸ਼ੌਕ, ਕਾਮਨਾ, ਖੁਸ਼ੀ ਦੀ ਲਹਿਰ (ecstasy, rapture, craving, pride, ambition, longing, passion)

ਉਮ੍ਹਕਣਾ (ਕ੍ਰਿਆ ਅਕਰਮਕ) – ਉਮੰਗ ਸਹਿਤ ਹੋਣਾ, ਖੁਸ਼ੀ ‘ਚ ਅਨੰਦਿਤ, ਉੱਛਲਣਾ (to gush, to spring forth, to be filled with sudden desire)

ਉਮਡਣਾ (ਕ੍ਰਿਆ ਅਕਰਮਕ) –  ਉੱਛਲਣਾ, ਉੱਪਰ ਉੱਠਣਾ, ਫੈਲਣਾ, ਅਨੰਦਿਤ ਹੋਣਾ, ਚਾਰੇ ਪਾਸਿਉਂ ਘੇਰਨਾ (to over flow, to swell, to gush out, to be affected, to over whelm)

ਉੱਮਤ (ਨਾਂਵ) – ਕੌਮ, ਜਾਤ, ਸੰਪ੍ਰਦਾਇ, ਜਮਾਤ (people, sect, adherents, race, followers, creed, nation)

ਉਮਦਾ (ਵਿਸ਼ੇਸ਼ਣ ਅਰਬੀ) – ਉੱਤਮ, ਸ੍ਰੇਸ਼ਠ, ਚੋਣਵਾਂ, ਸੁੰਦਰ, ਚੰਗਾ, ਅੱਛਾ (better, good, superior, nice, noble, excellent, grand)

ਉਮਰ (ਨਾਂਵ ਅਰਬੀ) – ਆਯੂ, ਅਵਸਥਾ, ਜੀਵਨ ਦੀ ਅਵਧੀ (age, lifetime, life)

ਉਮਰ ਕੈਦ — ਵੱਡੀ ਸਜ਼ਾ, ਸਾਰੀ ਉਮਰ ਲਈ ਜੇਲ੍ਹ’ ਚ ਕੈਦ ਦੀ ਸਜ਼ਾ (life imprisonment)

ਉਮਰਾਉ (ਨਾਂਵ ਅਰਬੀ) – ਅਮੀਰ ਦਾ ਬਹੁਵਚਨ, ਵਜ਼ੀਰ, ਅਦਾਲਤੀ, ਖੱਤਰੀਆਂ ਦੀ ਇੱਕ ਜਾਤੀ (plural of Amir, nobles, courtiers, grandees)

ਉਮਕਣਾ / ਉਮਲਣਾ (ਕ੍ਰਿਆ ਅਕਰਮਕ) – ਉਮ੍ਹਣਾ, ਫੁੱਟਣਾ, ਛੁੱਟਣਾ, ਨਿਕਲਣਾ (to gush out, to spring forth)

ਉਮਾਹ (ਨਾਂਵ) –  ਉਤਸ਼ਾਹ, ਉਮੰਗ, ਚਾਅ, ਪੁਰਬ, ਤਿਉਹਾਰ (ambition, aspiration, exuberance, excitement, longing)

ਉਮੀਦ (ਨਾਂਵ) (ਫਾਰਸੀ) – ਆਸ, ਭਰੋਸਾ, ਵਿਸ਼ਵਾਸ (hope, confidence, trust, reliance)

ਉਮੀਦਵਾਰ (ਵਿਸ਼ੇਸ਼ਣ) (ਫਾਰਸੀ) – ਆਸ ਰੱਖਣ ਵਾਲਾ, ਚੋਣ ਲੜਨ ਵਾਲਾ ()

ਉਮੇਦ (ਨਾਂਵ) –  ਦੇਖੋ ਉਮੀਦ ਦਾ ਅਰਥ

ਉਰਝਨਾ / ਉਲਝਣਾ (ਕ੍ਰਿਆ ਸਕਰਮਕ) (ਸੰਸਕ੍ਰਿਤ) – ਗੁੰਝਲ ਵਿਚ ਫਸਣਾ, ਅਟਕਣਾ, ਰੁਕਣਾ (to be involved or entangled, to be confused or puzzled, to enter into dispute)

ਉਰਦੂ (ਨਾਂਵ) – ਸੈਨਾ, ਫ਼ੌਜ, ਛਾਉਣੀ, ਹਿੰਦੀ, ਅਰਬੀ, ਫਾਰਸੀ ਭਾਸ਼ਾਵਾਂ ਤੋਂ ਮਿਲ ਕੇ ਬਣੀ ਇਕ ਪ੍ਰਸਿੱਧ ਬੋਲੀ[name of an Indian language Urdu (a mixture of Persian, Arabic, Eastern Punjabi and Hindi)]

ਉਰਲ-ਪਰਲ (ਨਾਂਵ) – ਬੇਕਾਰ ਦੀਆਂ ਗੱਲਾਂ, ਜਭਲੀਆਂ, ਵਾਧੂ ਚੀਜ਼ਾਂ, ਬੇਮਤਲਬ, ਕੂੜਾ – ਕਰਕਟ (superfluous, extra, meaningless)

ਉਰਲਾ / ਉਰਲੀ (ਵਿਸ਼ੇਸ਼ਣ) – ਇਸ ਪਾਸੇ ਦਾ, ਨੇੜਲਾ (belonging to this side)

ਉਰਵਸ਼ੀ (ਨਾਂਵ) (ਸੰਸਕ੍ਰਿਤ) – ਸਵਰਗ ਦੀ ਇਕ ਪ੍ਰਸਿੱਧ ਅਪੱਛਰਾ। ਰਿਗਵੇਦ ਅਨੁਸਾਰ ਨਾਰਾਇਣ ਦੇ ਪੱਟ ਤੋਂ ਉਪਜਣ ਕਾਰਣ ਇਸਦਾ ਨਾਉਂ ਉਰਵਸ਼ੀ ਹੋਇਆ (Nymph or Apsara in Svargalok)

ਉਰਵਾਰ (ਵਿਸ਼ੇਸ਼ਣ) – ਉਰਲਾ ਕੰਢਾ, ਇਹ ਲੋਕ, ਸੰਸਾਰ (to this side, this world)

ਉਰਵਾਰ –ਪਾਰ : ਹਰ ਜਗ੍ਹਾ, ਸਭ ਥਾਈਂ, ਲੋਕ ਤੇ ਪਰਲੋਕ ਵਿਚ [(across, through to the other side)(next world)]