ਪ੍ਰਸ਼ਨ. ਸਿੱਖਾਂ ਦੇ ਧਾਰਮਿਕ ਸਾਹਿਤ ਨਾਲ ਸੰਬੰਧਿਤ ਕਿਸੇ ਤਿੰਨ ਮਹੱਤਵਪੂਰਨ ਇਤਿਹਾਸਿਕ ਸੋਮਿਆਂ ਦਾ ਸੰਖੇਪ ਵਰਣਨ ਕਰੋ।
SHORT ANSWER TYPE QUESTIONS
ਪ੍ਰਸ਼ਨ. ਸਿੱਖਾਂ ਦੇ ਧਾਰਮਿਕ ਸਾਹਿਤ ਨਾਲ ਸੰਬੰਧਿਤ ਕਿਸੇ ਤਿੰਨ ਮਹੱਤਵਪੂਰਨ ਇਤਿਹਾਸਿਕ ਸੋਮਿਆਂ ਦਾ ਸੰਖੇਪ ਵਰਣਨ ਕਰੋ ।
(Give a brief account of the three important historical sources related to religiousliterature of the Sikhs.)
ਜਾਂ
ਪ੍ਰਸ਼ਨ. ਪੰਜਾਬ ਦੇ ਇਤਿਹਾਸ ਲਈ ਧਾਰਮਿਕ ਸਾਹਿਤ ਉੱਤੇ ਆਧਾਰਿਤ ਤਿੰਨ ਮਹੱਤਵਪੂਰਨ ਸੋਮਿਆਂ ਦਾ ਸੰਖੇਪ ਵਰਣਨ ਕਰੋ।
(Give a brief account of three important sources based on religious literature of Punjab History.)
ਉੱਤਰ – (i) 1604 ਈ. ਵਿੱਚ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ ਸੀ । ਆਦਿ ਗ੍ਰੰਥ ਸਾਹਿਬ ਤੋਂ ਸਾਨੂੰ ਉਸ ਸਮੇਂ ਦੀ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਦਸ਼ਾ ਬਾਰੇ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ।
(ii) ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਜਾਣਨ ਲਈ ਇੱਕ ਅਣਮੋਲ ਸੋਮਾ ਹੈ।
(iii) ਭਾਈ ਮਨੀ ਸਿੰਘ ਜੀ ਦੁਆਰਾ ਲਿਖੀ ਗਈ ‘ਗਿਆਨ ਰਤਨਾਵਲੀ’ ਨਾਂ ਦੀ ਜਨਮ ਸਾਖੀ ਵੀ ਬਹੁਤ ਹੀ ਭਰੋਸੇਯੋਗ ਹੈ।
(iv) ਭਾਈ ਗੁਰਦਾਸ ਜੀ ਨੇ 39 ਵਾਰਾਂ ਦੀ ਰਚਨਾ ਕੀਤੀ। ਇਨ੍ਹਾਂ ਵਾਰਾਂ ਤੋਂ ਪਹਿਲੇ 6 ਗੁਰੂ ਸਾਹਿਬਾਨ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ।