ਦਲ ਖ਼ਾਲਸਾ ਦੀ ਉਤਪੱਤੀ
ਪ੍ਰਸ਼ਨ. ਦਲ ਖ਼ਾਲਸਾ ਦੀ ਸਥਾਪਨਾ ਦੇ ਮੁੱਖ ਕਾਰਨ ਕੀ ਸਨ?
ਜਾਂ
ਪ੍ਰਸ਼ਨ. ਦਲ ਖ਼ਾਲਸਾ ਦੀ ਉਤਪੱਤੀ ਦੇ ਮੁੱਖ ਕਾਰਨਾਂ ਦੀ ਵਿਆਖਿਆ ਕਰੋ।
ਉੱਤਰ — 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਸੰਗਠਿਤ ਰੂਪ ਵਿੱਚ ਪੰਜਾਬ ਵਿੱਚ ਕਾਇਮ ਨਾ ਰਹਿ ਸਕੇ। ਅਜਿਹੀ ਸਥਿਤੀ ਦਾ ਲਾਭ ਉਠਾ ਕੇ ਪੰਜਾਬ ਦੇ ਮੁਗ਼ਲ ਸੂਬੇਦਾਰਾਂ ਅਬਦੁਸ ਸਮਦ ਖ਼ਾਂ ਅਤੇ ਜ਼ਕਰੀਆ ਖ਼ਾਂ ਨੇ ਸਿੱਖਾਂ ‘ਤੇ ਘੋਰ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਸਿੱਖਾਂ ਦੇ ਸਿਰਾਂ ਲਈ ਇਨਾਮ ਘੋਸ਼ਿਤ ਕੀਤੇ ਗਏ। ਮਜਬੂਰ ਹੋ ਕੇ ਸਿੱਖਾਂ ਨੂੰ ਪਹਾੜਾਂ ਅਤੇ ਜੰਗਲਾਂ ਵਿੱਚ ਜਾ ਕੇ ਸ਼ਰਨ ਲੈਣੀ ਪਈ।
ਮੁਗ਼ਲ ਸੈਨਾਵਾਂ ਉਨ੍ਹਾਂ ਦਾ ਪਿੱਛਾ ਕਰਦੀਆਂ ਰਹਿੰਦੀਆਂ ਸਨ। ਜਿੱਥੇ ਕਿਤੇ ਵੀ ਉਹ ਇਕੱਲੇ-ਇਕੱਲੇ ਨਜ਼ਰ ਆਉਂਦੇ, ਮਾਰ ਦਿੱਤੇ ਜਾਂਦੇ। ਅਜਿਹੀ ਹਾਲਤ ਵਿੱਚ ਸਿੱਖਾਂ ਨੂੰ ਆਪਣੇ ਆਪ ਨੂੰ ਜੱਥਿਆਂ ਦੇ ਰੂਪ ਵਿੱਚ ਸੰਗਠਿਤ ਕਰਨ ਦੀ ਲੋੜ ਮਹਿਸੂਸ ਹੋਈ। ਸਿੱਟੇ ਵਜੋਂ ਉਨ੍ਹਾਂ ਨੇ ਆਪਣੇ ਛੋਟੇ-ਛੋਟੇ ਜੱਥੇ ਬਣਾ ਲਏ। 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਨਿਰਣਾ ਲਿਆ। ਉਸ ਨੇ ਸਿੱਖਾਂ ਦੇ ਛੋਟੇ-ਛੋਟੇ ਜੱਥਿਆਂ ਨੂੰ ਮਿਲਾ ਕੇ ਦੋ ਮੁੱਖ ਦਲਾਂ ਵਿੱਚ ਗਠਿਤ ਕਰ ਦਿੱਤਾ। ਇਨ੍ਹਾਂ ਦੇ ਨਾਂ ਬੁੱਢਾ ਦਲ ਅਤੇ ਤਰੁਣਾ ਦਲ ਸਨ। ਇਹ ਦਲ ਖ਼ਾਲਸਾ ਦੀ ਸਥਾਪਨਾ ਦੀ ਦਿਸ਼ਾ ਵੱਲ ਉਠਾਇਆ ਗਿਆ ਇੱਕ ਠੋਸ ਕਦਮ ਸੀ।
1745 ਈ. ਵਿੱਚ ਦੀਵਾਲੀ ਦੇ ਮੌਕੇ ‘ਤੇ ਅੰਮ੍ਰਿਤਸਰ ਵਿੱਚ 100-100 ਸਿੱਖਾਂ ਦੇ 25 ਜੱਥੇ ਬਣਾਏ ਗਏ। ਹੌਲੀ-ਹੌਲੀ ਇਨ੍ਹਾਂ ਜੱਥਿਆਂ ਦੀ ਗਿਣਤੀ ਵੱਧ ਕੇ 65 ਹੋ ਗਈ। ਮੁਗ਼ਲਾਂ ਵਿਰੁੱਧ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਨਵਾਬ ਕਪੂਰ ਸਿੰਘ ਨੇ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ।
प्रश्न. दल खालसा के गठन के मुख्य कारण क्या थे?
या
प्रश्न. दल खालसा की उत्पत्ति के प्रमुख कारणों की व्याख्या कीजिए।
उत्तर – 1716 ई. में बंदा सिंह बहादुर की शहादत के बाद पंजाब में सिख एकजुट नहीं रह सके। इस स्थिति का फायदा उठाकर पंजाब के मुगल शासक अब्दुस समद खान और जकारिया खान ने सिखों को सताना शुरू कर दिया। सिखों के सिर काटकर लाने के लिए पुरस्कारों की घोषणा की गई। सिखों को पहाड़ों और जंगलों में शरण लेने के लिए मजबूर होना पड़ा।
मुगल सेनाएं उनका पीछा करती रहती थीं। वे जहां भी अकेले दिखाई देते, उन्हें मार दिया जाता। ऐसी स्थिति में सिक्खों ने स्वयं को जत्थों के रूप में संगठित करने की आवश्यकता महसूस की। नतीजतन, उन्होंने अपने छोटे-छोटे समूह बना लिए। 1734 ई. में नवाब कपूर सिंह ने एक बहुत ही सराहनीय फैसला लिया। उसने सिखों के छोटे-छोटे जत्थों को दो मुख्य दलों में गठित कर दिया। इनके नाम थे बुढ्ढा दल और तरुणा दल। यह दल खालसा की स्थापना की दिशा में उठाया गया एक ठोस कदम था।
1745 ई. में दिवाली के मौके पर अमृतसर में 100-100 सिखों के 25 जत्थे बनाए गए। धीरे-धीरे इन समूहों की संख्या बढ़कर 65 हो गई। मुगलों के खिलाफ अपनी गतिविधियों को तेज करने की दृष्टि से, नवाब कपूर सिंह ने 29 मार्च, 1748 ई. में अमृतसर में दल खालसा की स्थापना की।
Question. What were the main causes of the foundation of Dal Khalsa?
Or
Question. Describe the main causes of the foundation of Dal Khalsa?
Answer – After the martyrdom of Banda Singh Bahadur in 1716 AD, Sikhs could not remain united in Punjab. Taking advantage of this situation, the Mughal rulers of Punjab, Abdus Samad Khan, and Zakaria Khan started persecuting the Sikhs. Awards were announced for beheading the Sikhs. The Sikhs were forced to take refuge in the mountains and forests.
The Mughal armies kept chasing them. Wherever any Sikh appeared alone, he would be killed. In such a situation the Sikhs felt the need to organize themselves in the form of Jathas. As a result, they formed their own small groups. In 1734 AD, Nawab Kapoor Singh took a very commendable decision. He organized small batches of Sikhs into two main groups. Their names were Budha Dal and Taruna Dal. This was a concrete step towards the establishment of Dal Khalsa.
In 1745 AD, 25 batches of 100-100 Sikhs were formed in Amritsar on the occasion of Diwali. Gradually the number of these groups increased to 65. Intending to intensify his activities against the Mughals, Nawab Kapoor Singh founded the Dal Khalsa in Amritsar on March 29, 1748.