ਤੁਰਨ ਦਾ ਹੁਨਰ : ਬਹੁਵਿਕਲਪੀ ਪ੍ਰਸ਼ਨ-ਉੱਤਰ
ਤੁਰਨ ਦਾ ਹੁਨਰ : MCQ
ਪ੍ਰਸ਼ਨ 1. ਡਾ. ਨਰਿੰਦਰ ਸਿੰਘ ਕਪੂਰ ਦਾ ਜਨਮ ਕਦੋਂ ਹੋਇਆ?
(ੳ) 1944 ਈ. ਵਿੱਚ
(ਅ) 1945 ਈ. ਵਿੱਚ
(ੲ) 1946 ਈ. ਵਿੱਚ
(ਸ) 1947 ਈ. ਵਿੱਚ
ਪ੍ਰਸ਼ਨ 2. ਡਾ. ਨਰਿੰਦਰ ਸਿੰਘ ਕਪੂਰ ਦਾ ਜਨਮ ਕਿੱਥੇ ਹੋਇਆ?
(ੳ) ਪਿੰਡ ਆਧੀ
(ਅ) ਪਿੰਡ ਅਡਿਆਲਾ
(ੲ) ਪਿੰਡ ਘੁੰਗਰਾਣਾ
(ਸ) ਪਿੰਡ ਮਿੱਠੇਵਾਲ
ਪ੍ਰਸ਼ਨ 3. ਡਾ. ਨਰਿੰਦਰ ਸਿੰਘ ਕਪੂਰ ਦੇ ਪਿਤਾ ਦਾ ਕੀ ਨਾਂ ਸੀ?
(ੳ) ਡਾ. ਚਰਨ ਸਿੰਘ
(ਅ) ਸ. ਹਰਦਿੱਤ ਸਿੰਘ
(ੲ) ਡਾ. ਹਰਕੀਰਤ ਸਿੰਘ
(ਸ) ਡਾ. ਕਪੂਰ ਸਿੰਘ
ਪ੍ਰਸ਼ਨ 4. ਡਾ. ਨਰਿੰਦਰ ਸਿੰਘ ਕਪੂਰ ਦੇ ਮਾਤਾ ਜੀ ਦਾ ਕੀ ਨਾਂ ਸੀ?
(ੳ) ਵੀਰਾਂਵਾਲੀ
(ਅ) ਸ੍ਰੀਮਤੀ ਨੰਦ ਕੌਰ
(ੲ) ਮਾਤਾ ਸੁਰੱਸਤੀ
(ਸ) ਸ੍ਰੀਮਤੀ ਸਾਹਿਬ ਕੌਰ
ਪ੍ਰਸ਼ਨ 5. ਡਾ. ਨਰਿੰਦਰ ਸਿੰਘ ਕਪੂਰ ਕਿਸ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਪੰਜਾਬੀ ਪੱਤਰਕਾਰੀ ਵਿਭਾਗ ਦੇ ਰਹੇ?
(ੳ) ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
(ਅ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
(ੲ) ਪੰਜਾਬੀ ਯੂਨੀਵਰਸਿਟੀ, ਪਟਿਆਲਾ
(ਸ) ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਪ੍ਰਸ਼ਨ 6. ਡਾ. ਨਰਿੰਦਰ ਸਿੰਘ ਕਪੂਰ ਕਿਸ ਯੂਨੀਵਰਸਿਟੀ ਦੇ ਪੰਜਾਬੀ ਪੱਤਰਕਾਰੀ ਵਿਭਾਗ ਦੇ ਮੁਖੀ ਸਨ?
(ੳ) ਪੰਜਾਬ ਯੂਨੀਵਰਸਿਟੀ
(ਅ) ਪੰਜਾਬੀ ਯੂਨੀਵਰਸਿਟੀ
(ੲ) ਗੁਰੂ ਨਾਨਕ ਦੇਵ ਯੂਨੀਵਰਸਿਟੀ
(ਸ) ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਪ੍ਰਸ਼ਨ 7. ‘ਤੁਰਨ ਦਾ ਹੁਨਰ’ ਲੇਖ ਕਿਸ ਲੇਖਕ ਦੀ ਰਚਨਾ ਹੈ?
(ੳ) ਗਿਆਨੀ ਗੁਰਦਿੱਤ ਸਿੰਘ ਦੀ
(ਅ) ਪ੍ਰਿੰ. ਤੇਜਾ ਸਿੰਘ ਦੀ
(ੲ) ਸ. ਗੁਰਬਖ਼ਸ਼ ਸਿੰਘ ਦੀ
(ਸ) ਡਾ. ਨਰਿੰਦਰ ਸਿੰਘ ਕਪੂਰ ਦੀ
ਪ੍ਰਸ਼ਨ 8. ਡਾ. ਨਰਿੰਦਰ ਸਿੰਘ ਕਪੂਰ ਦਾ ਲੇਖ ਕਿਹੜਾ ਹੈ?
(ੳ) ਬੋਲੀ
(ਅ) ਘਰ ਦਾ ਪਿਆਰ
(ੲ) ਤੁਰਨ ਦਾ ਹੁਨਰ
(ਸ) ਮੇਰੇ ਵੱਡੇ-ਵਡੇਰੇ
ਪ੍ਰਸ਼ਨ 9. ‘ਤਰਕਵੇਦ’ ਪੁਸਤਕ ਕਿਸ ਲੇਖਕ ਦੀ ਹੈ?
(ੳ) ਡਾ. ਬਲਬੀਰ ਸਿੰਘ ਦੀ
(ਅ) ਡਾ. ਨਰਿੰਦਰ ਸਿੰਘ ਕਪੂਰ ਦੀ
(ੲ) ਗਿਆਨੀ ਗੁਰਦਿੱਤ ਸਿੰਘ ਦੀ
(ਸ) ਸ. ਗੁਰਬਖ਼ਸ਼ ਸਿੰਘ ਦੀ
ਪ੍ਰਸ਼ਨ 10. ਡਾ. ਨਰਿੰਦਰ ਸਿੰਘ ਕਪੂਰ ਦਾ ਸਫ਼ਰਨਾਮਾ ਕਿਹੜਾ ਹੈ?
(ੳ) ਸੁਖ਼ਨ ਸੁਨੇਹੇ
(ਅ) ਬੂਹੇ ਬਾਰੀਆਂ
(ੲ) ਘਾਟ-ਘਾਟ ਦਾ ਪਾਣੀ
(ਸ) ਸੱਚੋ ਸੱਚ
ਪ੍ਰਸ਼ਨ 11. ਲੰਮੇ ਪੈਂਡੇ ਤੁਰਨ ਦਾ ਸਾਹਸ ਕਿਹੜਾ ਵਿਅਕਤੀ ਦਿਖਾ ਸਕਦਾ ਹੈ?
(ੳ) ਧੀਰਜ ਵਾਲਾ
(ਅ) ਹੌਸਲੇ ਵਾਲਾ
(ੲ) ਬਹਾਦਰ
(ਸ) ਸਬਰ-ਸੰਤੋਖ ਵਾਲਾ
ਪ੍ਰਸ਼ਨ 12. ਜਿਹੜੇ ਵਿਅਕਤੀ ਠੀਕ ਤੁਰ ਨਹੀਂ ਸਕਦੇ ਉਹ ਕਿੱਥੇ ਪਹੁੰਚਦੇ ਹਨ?
(ੳ) ਗਲਤ ਨਿਸ਼ਾਨਿਆਂ ‘ਤੇ
(ਅ) ਗ਼ਲਤ ਰਾਹਾਂ ‘ਤੇ
(ੲ) ਗ਼ਲਤ ਮੰਜ਼ਲ ‘ਤੇ
(ਸ) ਗ਼ਲਤ ਰਸਤਿਆਂ ‘ਤੇ
ਪ੍ਰਸ਼ਨ 13. ਮਨੁੱਖ ਤੁਰਨ ਦੀ ਮੌਜ ਤੋਂ ਕਦੋਂ ਵਾਂਝਿਆ ਗਿਆ ਹੈ?
(ੳ) ਜਦੋਂ ਤੋਂ ਉਹ ਕਾਰ ‘ਤੇ ਸਵਾਰ ਹੋਇਆ ਹੈ
(ਅ) ਜਦੋਂ ਤੋਂ ਉਹ ਵਿਗਿਆਨਿਕ ਯੁੱਗ ਵਿੱਚ ਦਾਖ਼ਲ ਹੋਇਆ ਹੈ
(ੲ) ਜਦੋਂ ਤੋਂ ਉਸ ਕੋਲ ਵਿਹਲ ਘਟੀ ਹੈ
(ਸ) ਜਦੋਂ ਤੋਂ ਉਹ ਆਪਣੇ ਕੰਮਾਂ ਵਿੱਚ ਰੁੱਝ ਗਿਆ ਹੈ
ਪ੍ਰਸ਼ਨ 14. ਪਹਾੜ ਅਤੇ ਸਮੁੰਦਰਾਂ ਦੇ ਕਿਨਾਰੇ ਸਾਨੂੰ ਕਿਉਂ ਚੰਗੇ ਲੱਗਦੇ ਹਨ?
(ੳ) ਇਹ ਸਾਨੂੰ ਆਕਰਸ਼ਿਤ ਕਰਦੇ ਹਨ
(ਅ) ਇੱਥੇ ਸ਼ਾਂਤੀ ਹੁੰਦੀ ਹੈ
(ੲ) ਇੱਥੇ ਕੁਦਰਤ ਦੇ ਦਰਸ਼ਨ ਹੁੰਦੇ ਹਨ
(ਸ) ਇਹ ਸਾਨੂੰ ਤੁਰਨ ਦਾ ਮੌਕਾ ਦਿੰਦੇ ਹਨ
ਪ੍ਰਸ਼ਨ 15. ਸ੍ਰੀ ਗੁਰੂ ਨਾਨਕ ਦੇਵ ਜੀ ਕਿਸ ਦੇ ਪ੍ਰਤੀਕ ਹਨ?
(ੳ) ਅਮਨ-ਸ਼ਾਂਤੀ ਦੇ
(ਅ) ਦੂਸਰੇ ਦੀ ਮਦਦ ਕਰਨ ਦੇ
(ੲ) ਦੂਸਰੇ ਦੇ ਕੰਮ ਆਉਣ ਦੇ
(ਸ) ਸਦਾ ਤੁਰਦੇ ਰਹਿਣ ਵਾਲੇ ਵਿਅਕਤੀਆਂ ਦੇ
ਪ੍ਰਸ਼ਨ 16. “ਜਦੋਂ ਵੀ ਮੈਂ ਤੁਰਨ ਗਿਆ ਹਾਂ, ਮੈਂ ਆਪਣੇ ਘਰ ਵਧੇਰੇ ਪ੍ਰਸੰਨ ਪਰਤਿਆ ਹਾਂ।” ਇਹ ਸ਼ਬਦ ਕਿਸ ਨੇ ਕਹੇ?
(ੳ) ਲੇਖਕ ਨੇ
(ਅ) ਇੱਕ ਸੈਲਾਨੀ ਨੇ
(ੲ) ਕਿਸੇ ਸਿਆਣੇ ਨੇ
(ਸ) ਚੀਨੀ ਯਾਤਰੀ ਨੇ
ਪ੍ਰਸ਼ਨ 17. ਕਾਰਾਂ, ਗੱਡੀਆਂ, ਬੱਸਾਂ ਆਦਿ ਮਨੁੱਖ ਦੀ ਮਜਬੂਰੀ ਕਿਉਂ ਬਣ ਗਈਆਂ ਹਨ?
(ੳ) ਉਸ ਕੋਲ ਸਮਾਂ ਨਹੀਂ
(ਅ) ਉਹ ਬਹੁਤ ਰੁੱਝ ਗਿਆ ਹੈ
(ੲ) ਉਸ ਕੋਲ ਵਿਹਲ ਘਟ ਗਈ ਹੈ।
(ਸ) ਉਸ ਨੇ ਆਪਣੇ ਫ਼ਾਸਲੇ ਲੰਮੇ ਕਰ ਲਏ ਹਨ
ਪ੍ਰਸ਼ਨ 18. ਤੁਰਨ ਦੇ ਮੌਕਿਆਂ ਤੋਂ ਲਾਭ ਨਾ ਉਠਾਉਣ ਕਾਰਨ ਮਨੁੱਖ ਦੀਆਂ ਕਿਹੜੀਆਂ ਸਮੱਸਿਆਵਾਂ ਵਧ ਗਈਆਂ ਹਨ?
(ੳ) ਮਾਨਸਿਕ ਸਮੱਸਿਆਵਾਂ
(ਅ) ਸਮਾਜਿਕ ਸਮੱਸਿਆਵਾਂ
(ੲ) ਰਾਜਨੀਤਿਕ ਸਮੱਸਿਆਵਾਂ
(ਸ) ਸਰੀਰਿਕ ਸਮੱਸਿਆਵਾਂ
ਪ੍ਰਸ਼ਨ 19. ਸਰੀਰਿਕ ਸਮੱਸਿਆਵਾਂ ਦਾ ਹੱਲ ਕਿਸ ਵਿੱਚ ਹੈ?
(ੳ) ਡਾਕਟਰੀ ਇਲਾਜ ਵਿੱਚ
(ਅ) ਤੁਰਨ ਵਿੱਚ
(ੲ) ਕਸਰਤ ਵਿੱਚ
(ਸ) ਘੱਟ ਖਾਣ ਵਿੱਚ
ਪ੍ਰਸ਼ਨ 20. ਅਮੀਰ ਘਰਾਂ ਵਿੱਚ ਕਿਸ ਦੀ ਸਿਹਤ ਠੀਕ ਹੁੰਦੀ ਹੈ?
(ੳ) ਬੱਚਿਆਂ ਦੀ
(ਅ) ਬਜ਼ੁਰਗਾਂ ਦੀ
(ੲ) ਨੌਕਰਾਂ ਦੀ
(ਸ) ਔਰਤਾਂ ਦੀ
ਪ੍ਰਸ਼ਨ 21. ਅਮੀਰ ਘਰਾਂ ਵਿੱਚ ਨੌਕਰਾਂ ਦੀ ਸਿਹਤ ਕਿਉਂ ਠੀਕ ਹੁੰਦੀ ਹੈ?
(ੳ) ਉਹ ਸਿਹਤ ਦਾ ਖ਼ਿਆਲ ਰੱਖਦੇ ਹਨ
(ਅ) ਉਹ ਕਸਰਤ ਕਰਦੇ ਹਨ
(ੲ) ਉਹਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ
(ਸ) ਉਹ ਤੁਰਦੇ ਹਨ
ਪ੍ਰਸ਼ਨ 22. ਇਕੱਠਿਆਂ ਸੈਰ ਕਰਨ ਵਾਲ਼ੇ ਪਤੀ-ਪਤਨੀ ਕਿਸ ਮੁਸੀਬਤ ਦਾ ਖਿੜੇ ਮੱਥੇ ਸਾਮ੍ਹਣਾ ਕਰ ਸਕਦੇ ਹਨ?
(ੳ) ਆਪਣੀ ਮੁਸੀਬਤ ਦਾ
(ਅ) ਦੁਨੀਆ ਦੀ ਹਰ ਮੁਸੀਬਤ ਦਾ
(ੲ) ਸੰਬੰਧੀਆਂ ਦੀ ਮੁਸੀਬਤ ਦਾ
(ਸ) ਹਰ ਇੱਕ ਦੀ ਮੁਸੀਬਤ ਦਾ
ਪ੍ਰਸ਼ਨ 23. ਤੁਰਨ ਵਾਲੇ ਨੂੰ ਸਾਰੀਆਂ ਥਾਂਵਾਂ ਕਿੱਥੇ ਪ੍ਰਤੀਤ ਹੁੰਦੀਆਂ ਹਨ?
(ੳ) ਦੂਰ
(ਅ) ਬਹੁਤ ਦੂਰ
(ੲ) ਨੇੜੇ
(ਸ) ਬਹੁਤ ਨੇੜੇ
ਪ੍ਰਸ਼ਨ 24. ਕਲਪਨਾ ਕਿਸ ਵੇਲੇ ਉੱਚੇ ਅਕਾਸ਼ਾਂ ਵਿੱਚ ਉੱਡਦੀ ਹੈ?
(ੳ) ਸੋਚਣ ਵੇਲੇ
(ਅ) ਦੌੜਨ ਵੇਲੇ
(ੲ) ਤੁਰਨ ਵੇਲੇ
(ਸ) ਬੈਠਣ ਸਮੇਂ
ਪ੍ਰਸ਼ਨ 25. ਦਰਿਆਵਾਂ ਦੇ ਅਰਥ ਕਿਸ ਦੇ ਸੰਦਰਭ ਵਿੱਚ ਹੀ ਸਮਝੇ ਜਾ ਸਕਦੇ ਹਨ?
(ੳ) ਵਿਸ਼ਾਲਤਾ ਦੇ
(ਅ) ਖੁੱਲ੍ਹ ਦੇ
(ੲ) ਦੌੜਨ ਦੇ
(ਸ) ਤੁਰਨ ਦੇ
ਪ੍ਰਸ਼ਨ 26. ਆਪਣੇ ਪ੍ਰਾਂਤ ਅਤੇ ਦੇਸ ਦੀ ਵਿਸ਼ਾਲਤਾ ਦਾ ਗਿਆਨ ਕਿਵੇਂ ਹੁੰਦਾ ਹੈ?
(ੳ) ਅਭਿਆਸ ਨਾਲ
(ਅ) ਤਜਰਬੇ ਨਾਲ
(ੲ) ਦੂਜਿਆਂ ਤੋਂ ਸੁਣਨ ਨਾਲ
(ਸ) ਤੁਰਨ ਨਾਲ
ਪ੍ਰਸ਼ਨ 27. ਤੁਰਨ ਵਾਲਾ ਵਿਅਕਤੀ ਆਪਣੇ-ਆਪ ਨੂੰ ਕਿਸ ਦੇ ਹਵਾਲੇ ਕਰ ਦਿੰਦਾ ਹੈ?
(ੳ) ਦੂਸਰਿਆਂ ਦੇ
(ਅ) ਸਾਥੀਆਂ ਦੇ
(ੲ) ਕੁਦਰਤ ਦੇ
(ਸ) ਦੇਸ ਦੇ
ਪ੍ਰਸ਼ਨ 28. ਤੁਰਨ ਨਾਲ ਸਾਡਾ ਕਿਸ ਨਾਲ ਨਾਤਾ ਜੁੜਦਾ ਹੈ?
(ੳ) ਪ੍ਰਕਿਰਤੀ ਨਾਲ
(ਅ) ਲੋਕਾਂ ਨਾਲ
(ੲ) ਰਾਹਾਂ ਨਾਲ
(ਸ) ਗਿਆਨ ਨਾਲ
ਪ੍ਰਸ਼ਨ 29. ਅਜੋਕੀ ਦੁਨੀਆ ਨੂੰ ਕਿਨ੍ਹਾਂ ਲੋਕਾਂ ਦੀ ਲੋੜ ਹੈ?
(ੳ) ਜਿਹੜੇ ਅਮੀਰ ਹੋਣ
(ਅ) ਜਿਹੜੇ ਤਾਕਤਵਰ ਹੋਣ
(ੲ) ਜਿਹੜੇ ਅੰਦਰੋਂ ਖ਼ੁਸ਼ ਹੋਣ
(ਸ) ਜਿਹੜੇ ਖ਼ੁਸ਼ ਦਿਖਾਈ ਦੇਣ
ਪ੍ਰਸ਼ਨ 30. ਸਭ ਤੋਂ ਚੰਗੀ ਸੈਰ ਕਿੱਥੇ ਹੁੰਦੀ ਹੈ?
(ੳ) ਖੁੱਲ੍ਹੇ ਰਾਹਾਂ ‘ਤੇ
(ਅ) ਬਾਗਾਂ ਵਿੱਚ
(ੲ) ਪਹਾੜਾਂ ‘ਤੇ
(ਸ) ਪਾਣੀ ਦੇ ਕਿਨਾਰੇ
ਪ੍ਰਸ਼ਨ 31. ਤੁਰਨ ਨਾਲ ਕਿਹੜੀਆਂ ਚੀਜ਼ਾਂ ਵੀ ਸੁੰਦਰ ਪ੍ਰਤੀਤ ਹੋਣ ਲੱਗ ਪੈਂਦੀਆਂ ਹਨ?
(ੳ) ਨੇੜਲੀਆਂ
(ਅ) ਦੂਰ ਦੀਆਂ
(ੲ) ਆਮ
(ਸ) ਨਿਗੂਣੀਆਂ
ਪ੍ਰਸ਼ਨ 32. ਤੁਰਨ ਨਾਲ ਦਰਖ਼ਤ ਕੀ ਪ੍ਰਤੀਤ ਹੋਣ ਲੱਗ ਪੈਂਦੇ ਹਨ?
(ੳ) ਪੁੱਤ
(ਅ) ਕਵਿਤਾਵਾਂ
(ੲ) ਧੀਆਂ
(ਸ) ਭਰਾ
ਪ੍ਰਸ਼ਨ 33. ਕਿਸ ਉਮਰ ਵਿੱਚ ਤੁਰਨਾ ਚੰਗਾ ਹੈ?
(ੳ) ਬਚਪਨ ਦੀ
(ਅ) ਜਵਾਨੀ ਦੀ
(ੲ) ਬੁਢਾਪੇ ਦੀ
(ਸ) ਹਰ ਉਮਰ ਵਿੱਚ
ਪ੍ਰਸ਼ਨ 34. ਬਹੁਤ ਤੇਜ਼ ਤੁਰਨਾ ਕਿਸ ਦੀ ਨਿਸ਼ਾਨੀ ਹੈ?
(ੳ) ਤਾਕਤਵਰ ਹੋਣ ਦੀ
(ਅ) ਕਾਹਲੇਪਣ ਦੀ
(ੲ) ਅਸ਼ਿਸ਼ਟਤਾ ਦੀ
(ਸ) ਅਨਪੜ੍ਹਤਾ ਦੀ
ਪ੍ਰਸ਼ਨ 35. ਕਿਸ ਦਾ ਪਿਆਰ ਸਤਿਕਾਰਯੋਗ ਹੈ?
(ੳ) ਤੁਰ ਕੇ ਮਿਲਨ ਲਈ ਆਉਣ ਵਾਲੇ ਦਾ
(ਅ) ਬਜ਼ੁਰਗਾਂ ਦਾ
(ੲ) ਮਾਪਿਆਂ ਦਾ
(ਸ) ਆਪਣਿਆਂ ਦਾ
ਪ੍ਰਸ਼ਨ 36. ਤੁਰਨ ਨਾਲ ਜੇ ਤੁਸੀਂ ਅਨੁਭਵ ਦੀ ਦੌਲਤ ਲਿਆਉਣੀ ਚਾਹੁੰਦੇ ਹੋ ਤਾਂ ਤੁਰਨ ਵੇਲੇ ਆਪਣੇ ਨਾਲ ਕਿਹੜਾ ਸਰਮਾਇਆ ਲੈ ਕੇ ਚੱਲਣਾ ਪਵੇਗਾ?
(ੳ) ਅਨੁਭਵ ਦਾ
(ਅ) ਗਿਆਨ ਦਾ
(ੲ) ਸੋਚ ਦਾ
(ਸ) ਸਮਝ ਦਾ
ਪ੍ਰਸ਼ਨ 37. ਦੂਜੇ ਸ਼ਹਿਰਾਂ ਦੀਆਂ ਕਿਹੜੀਆਂ ਥਾਂਵਾਂ ਤੁਹਾਨੂੰ ਯਾਦ ਰਹਿਣਗੀਆਂ?
(ੳ) ਤੁਰ ਕੇ ਦੇਖੀਆਂ ਹੋਈਆਂ
(ਅ) ਇਤਿਹਾਸਿਕ ਮਹੱਤਵ ਵਾਲੀਆਂ
(ੲ) ਦੇਸ-ਭਗਤਾਂ ਨਾਲ ਸੰਬੰਧਿਤ
(ਸ) ਰਾਜਨੀਤਿਕ ਮਹੱਤਵ ਵਾਲੀਆਂ
ਪ੍ਰਸ਼ਨ 38. ਤੁਰਨ ਨਾਲ ਕਿਹੜਾ ਤਜਰਬਾ ਪ੍ਰਾਪਤ ਹੁੰਦਾ ਹੈ?
(ੳ) ਗਿਆਨ ਦਾ
(ਅ) ਜ਼ਿੰਦਗੀ ਦਾ
(ੲ) ਅਨੁਭਵ ਦਾ
(ਸ) ਜਾਣਕਾਰੀ ਦਾ
ਪ੍ਰਸ਼ਨ 39. ਤੁਰ ਕੇ ਆਪਣਾ ਦੇਸ ਦੇਖਣ ਵਾਲਾ ਕਿਸ ਤੋਂ ਮੁਕਤ ਹੋ ਜਾਂਦਾ ਹੈ?
(ੳ) ਬੇਲੋੜੀ ਜੁੰਮੇਵਾਰੀ ਤੋਂ
(ਅ) ਹਰ ਤਰ੍ਹਾਂ ਦੇ ਬੰਧਨ ਤੋਂ
(ੲ) ਮਜਬੂਰੀ ਤੋਂ
(ਸ) ਸਭ ਤਰ੍ਹਾਂ ਦੇ ਪੱਖ-ਪਾਤ ਤੋਂ
ਪ੍ਰਸ਼ਨ 40. ਲੇਖਕ ਅਨੁਸਾਰ ਚਿਹਰੇ ਦੀਆਂ ਝੁਰੜੀਆਂ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ?
(ੳ) ਪ੍ਰੇਸ਼ਾਨੀਆਂ ਤੋਂ ਬਚੋ
(ਅ) ਰੋਜ਼ਾਨਾ ਕਸਰਤ ਕਰੋ
(ੲ) ਏਨਾ ਤੁਰੋ ਕਿ ਤੁਹਾਡੇ ਬੂਟਾਂ ‘ਤੇ ਝੁਰੜੀਆਂ ਪੈ ਜਾਣ
(ਸ) ਚੰਗੀ ਖ਼ੁਰਾਕ ਖਾਓ