ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਦੇ ਸਾਮਾਜਿਕ ਅਰਥ
ਪ੍ਰਸ਼ਨ. ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਦੇ ਸਾਮਾਜਿਕ ਅਰਥ ਕੀ ਹਨ?
ਉੱਤਰ : ਗੁਰੂ ਨਾਨਕ ਜੀ ਆਪਣੇ ਸਮੇਂ ਦੇ ਮਹਾਨ ਸਮਾਜ ਸੁਧਾਰਕ ਸਨ। ਉਹਨਾਂ ਨੇ ਉਸ ਸਮੇਂ ਦੇ ਸਮਾਜ ਦੀਆਂ ਬੁਰਾਈਆਂ ਦੀ ਖੁੱਲ੍ਹ ਕੇ ਨਿੰਦਾ ਕੀਤੀ। ਉਹਨਾਂ ਦੇ ਸੰਦੇਸ਼ ਦੇ ਸਮਾਜਿਕ ਅਰਥ ਅਤਿਅੰਤ ਮਹੱਤਵ ਰੱਖਦੇ ਹਨ। ਉਹਨਾਂ ਦਾ ਸੰਦੇਸ਼ ਸਭ ਲਈ ਸੀ।
ਮੁਕਤੀ ਦਾ ਰਾਹ ਸਭ ਲਈ ਖੁੱਲ੍ਹਾ ਦੱਸ ਕੇ ਸਾਰੇ ਮਰਦ-ਇਸਤਰੀਆਂ ਵਿੱਚ ਸਮਾਨਤਾ ਦੀ ਭਾਵਨਾ ਪੈਦਾ ਕਰਨਾ ਸੀ। ਉਹਨਾਂ ਦੇ ਸੰਦੇਸ਼ ਵਿੱਚ ਜਾਤੀ ਜਾਂ ਧਰਮ ਦਾ ਭੇਦਭਾਵ ਨਹੀਂ ਸੀ।
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਵਰਣ ਵਿਵਸਥਾ ਦੇ ਵਿਸ਼ਵਾਸਾਂ ਤੇ ਨਿਯਮਾਂ ਨੂੰ ਸਵਿਕਾਰ ਨਹੀ ਕੀਤਾ। ਉਨ੍ਹਾਂ ਦੇ ਅਨੁਯਾਈਆਂ ਵਿੱਚ ਸਮਾਜਿਕ ਸਮਾਨਤਾ ਦੇ ਵਿਚਾਰ ਨੂੰ ਅਮਲੀ ਰੂਪ ਵਿੱਚ ਸੰਗਤ ਅਤੇ ਪੰਗਤ ਦੀਆਂ ਸੰਸਥਾਵਾਂ ਵਿੱਚ ਦੇਖਿਆ ਜਾ ਸਕਦਾ ਹੈ।
ਗੁਰੂ ਜੀ ਨੇ ਆਪ ਨੂੰ ਸਧਾਰਨ ਜਨਤਾ ਨਾਲ ਜੋੜਿਆ। ਇਸ ਹਾਲਤ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੀ ਸਰਕਾਰ ਦੇ ਭ੍ਰਿਸ਼ਟਾਚਾਰ ਉੱਤੇ ਵੀ ਭਾਰੀ ਚੋਟ ਮਾਰੀ। ਉਹਨਾਂ ਨੇ ਮੂਰਤੀ ਪੂਜਾ, ਸੰਪਰਦਾਇਕਤਾ, ਕਠੋਰ ਤੇ ਝੂਠੇ ਰੀਤੀ ਰਿਵਾਜ਼, ਅੰਧ-ਵਿਸ਼ਵਾਸ ਅਤੇ ਰੂੜੀਵਾਦੀ ਵਿਚਾਰਾਂ ਦਾ ਖੰਡਨ ਕੀਤਾ। ਉਹ ਇਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸਨ, ਜਿਸ ਵਿੱਚ ਸਮਾਨਤਾ ਹੋਵੇ ਤੇ ਹਿੰਸਾ ਲਈ ਕੋਈ ਥਾਂ ਨਾ ਹੋਵੇ।
प्रश्न. गुरु नानक साहिब के संदेश के सामाजिक अर्थ क्या हैं?
उत्तर: गुरु नानक देव जी अपने समय के महान समाज सुधारक थे। उन्होंने तत्कालीन समाज की बुराइयों की खुलकर निंदा की। उनके संदेश के सामाजिक अर्थ अत्यंत महत्वपूर्ण हैं। उनका संदेश सभी के लिए था।
इसका उद्देश्य मोक्ष का मार्ग सभी के लिए खुला घोषित करके सभी पुरुषों और महिलाओं के बीच समानता की भावना पैदा करना था। उनके संदेश में जाति या धर्म का कोई भेदभाव नहीं था।
इस प्रकार गुरु नानक साहब ने वर्ण व्यवस्था की मान्यताओं एवं नियमों को स्वीकार नहीं किया। संगत और पंगत की संस्थाओं में उनके अनुयायियों के बीच सामाजिक समानता का विचार व्यावहारिक रूप में देखा जा सकता है।
गुरु जी ने स्वयं को आम लोगों से जोड़ा। ऐसे में गुरु नानक देव जी ने अपने समय की सरकार के भ्रष्टाचार पर भी प्रहार किया। उन्होंने मूर्तिपूजा, संप्रदायवाद, कठोर और झूठे रीति-रिवाजों, अंधविश्वासों और रूढ़िवादी विचारों की निंदा की। वे एक ऐसे समाज का निर्माण करना चाहते थे, जिसमें समानता हो और हिंसा के लिए कोई स्थान न हो।
Question. What are the social implications of Guru Nanak Sahib’s message?
Answer: Guru Nanak Dev Ji was a great social reformer of his time. He openly condemned the evils of the society of that time. The social implications of his message are very important. His message was for all.
Its objective was to create a sense of equality among all men and women by declaring the path of salvation open to all. There was no discrimination of caste or religion in his message.
Thus Guru Nanak Sahib did not accept the beliefs and rules of the Varna system. The idea of social equality among his followers can be seen in practical form in the institutions of Sangat and Pangat.
Guru Ji associated himself with the common people. In such a situation, Guru Nanak Dev Ji also attacked the corruption of the government of his time. He condemned idol worship, sectarianism, rigid and false customs, superstitions, and conservative ideas. He wanted to create a society in which there is equality and there is no place for violence.