ਧਾਰਮਿਕ ਵਿਸ਼ਵਾਸਾਂ ਅਤੇ ਵਿਵਹਾਰਾਂ ਦਾ ਖੰਡਨ


ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਨੇ ਕਿਹੜੇ ਪ੍ਰਚੱਲਤ ਧਾਰਮਿਕ ਵਿਸ਼ਵਾਸਾਂ ਅਤੇ ਵਿਵਹਾਰਾਂ ਦਾ ਖੰਡਨ ਕੀਤਾ?

ਉੱਤਰ : ਗੁਰੂ ਨਾਨਕ ਦੇਵ ਜੀ ਦੇ ਕਾਲ ਵਿੱਚ ਹਿੰਦੂ ਤੇ ਮੁਸਲਮਾਨ ਸਮਾਜ ਵਿੱਚ ਬਹੁਤ ਬੁਰਾਈਆਂ ਆ ਚੁੱਕੀਆਂ ਸਨ। ਧਰਮ ਦਾ ਅਸਲ ਰੂਪ ਖ਼ਤਮ ਹੋ ਚੁੱਕਾ ਸੀ। ਉਹ ਜਾਣਦੇ ਸਨ ਕਿ ਬ੍ਰਾਹਮਣ ਧਰਮ ਦਾ ਬਾਹਰੀ ਪੱਖ ਕਰਦੇ ਸਨ। ਇਸ ਲਈ ਉਹਨਾਂ ਨੇ ਸਭਨਾਂ ਧਾਰਮਿਕ ਵਿਸ਼ਵਾਸਾਂ ਤੇ ਵਿਵਹਾਰਾਂ ਦਾ ਖੰਡਨ ਕੀਤਾ ਜਿਨ੍ਹਾਂ ਦੇ ਬ੍ਰਾਹਮਣ ਸਮਰਥੱਕ ਸਨ।

ਉਨ੍ਹਾਂ ਮੂਰਤੀ ਪੂਜਾ, ਵੇਦ ਸ਼ਾਸਤਰ ਪੂਜਾ, ਤੀਰਥ ਯਾਤਰਾ ਤੇ ਮਹੱਤਵਪੂਰਨ ਜੀਵਨ ਦੇ ਅਵਸਰਾਂ ਨਾਲ ਸੰਬੰਧਿਤ ਸੰਸਕਾਰ ਤੇ ਵਿਵਹਾਰਾਂ ਦਾ ਡੱਟ ਕੇ ਖੰਡਨ ਕੀਤਾ। ਉਨ੍ਹਾਂ ਨੇ ਜੋਗੀਆਂ ਦੀ ਪੱਧਤੀ ਨੂੰ ਵੀ ਪਰਵਾਨ ਨਾ ਕੀਤਾ। ਗੁਰੂ ਨਾਨਕ ਸਾਹਿਬ ਨੇ ਵੈਸ਼ਨਵ ਭਗਤੀ ਨੂੰ ਵੀ ਨਹੀ ਮੰਨਿਆ। ਇਸੇ ਲਈ ਉਨ੍ਹਾਂ ਦੀ ਵਿਚਾਰਧਾਰਾ ਵਿੱਚ ਅਵਤਾਰਵਾਦ ਲਈ ਕੋਈ ਥਾਂ ਨਹੀ ਸੀ।

ਗੁਰੂ ਨਾਨਕ ਸਾਹਿਬ ਮੁੱਲਾ ਲੋਕਾਂ ਨੂੰ ਵੀ ਬ੍ਰਾਹਮਣ ਦੇ ਸਮਾਨ ਹੀ ਮਿਥਦੇ ਸਨ। ਉਨ੍ਹਾਂ ਨੇ ਮੁੱਲਾ ਲੋਕਾਂ ਦੇ ਵਿਸ਼ਵਾਸ ਤੇ ਵਿਚਾਰਾਂ ਨੂੰ ਵੀ ਨਹੀਂ ਮੰਨਿਆ।

ਸੂਫ਼ੀਆਂ ਨੂੰ ਉਹ ਪਰਵਾਨ ਤਾਂ ਨਹੀ ਕਰਦੇ ਸਨ ਪਰ ਮੁੱਲਾ ਲੋਕਾਂ ਨਾਲੋਂ ਚੰਗੇ ਸਮਝਦੇ ਸਨ। ਉਹਨਾਂ ਨੇ ਜਾਤਪਾਤ ਦਾ ਵਿਰੋਧ ਕੀਤਾ ਅਤੇ ਇਸ ਨੂੰ ਖਤਮ ਕਰਨ ਲਈ ‘ਲੰਗਰ’ ਅਤੇ ‘ਪੰਗਤ’ ਦੀਆਂ ਸੰਸਥਾਵਾਂ ਬਣਾਈਆਂ। ਉਹਨਾਂ ਨੇ ਸੰਸਕ੍ਰਿਤ ਭਾਸ਼ਾਂ ਦੀ ਪਵਿੱਤਰਤਾ ਨੂੰ ਸਵੀਕਾਰ ਨਹੀ ਕੀਤਾ ਅਤੇ ਪੰਜਾਬੀ ਭਾਸ਼ਾ ਵਿੱਚ ਉਪਦੇਸ਼ ਦਿੱਤਾ।


प्रश्न. गुरु नानक देव जी ने किन लोकप्रिय धार्मिक मान्यताओं और प्रथाओं का खंडन किया?

उत्तर: गुरु नानक देव जी के समय में हिंदू और मुस्लिम समाज में बहुत सारी बुराइयाँ थीं। धर्म का मूल स्वरूप समाप्त हो गया। वे जानते थे कि ब्राह्मण धर्म के बाहरी पक्ष का पालन करते हैं।  इसलिए, उन्होंने उन सभी धार्मिक मान्यताओं और प्रथाओं को अस्वीकार कर दिया जिनका ब्राह्मण समर्थन करते थे।

उन्होंने मूर्ति पूजा, वैदिक शास्त्र पूजा, तीर्थयात्रा और महत्वपूर्ण जीवन अवसरों से जुड़े संस्कारों और प्रथाओं का कड़ा विरोध किया। उन्हें जोगियों का तरीका भी मंजूर नहीं था। गुरु नानक साहब ने वैष्णव भक्ति को भी स्वीकार नहीं किया।  इसीलिए उनकी विचारधारा में अवतारवाद के लिए कोई स्थान नहीं था।

गुरु नानक साहब मुल्लाओं को ब्राह्मणों के समान ही मानते थे। वे मुल्ला लोगों की मान्यताओं और मतों को स्वीकार नहीं करते थे।

वे सूफियों को स्वीकार नहीं करते थे, लेकिन मुल्लाओं को लोगों से बेहतर मानते थे। उन्होंने जातिवाद का विरोध किया और इसे ख़त्म करने के लिए ‘लंगर’ और ‘पंगत’ जैसी संस्थाएँ बनाईं।  उन्होंने संस्कृत भाषा की पवित्रता को स्वीकार नहीं किया और पंजाबी भाषा में उपदेश दिया।


Question. Which popular religious beliefs and practices were refuted by Guru Nanak?

Answer: There were many evils in Hindu and Muslim society during the time of Guru Nanak Dev Ji. The original form of religion had come to an end. He knew that the Brahmins followed the external side of religion. Therefore, he rejected all the religious beliefs and practices that the Brahmins supported.

He strongly opposed idol worship, Vedic scripture worship, pilgrimages, and rites and practices associated with important life occasions. He also did not approve of the way of the Jogis. Guru Nanak Sahib also did not accept Vaishnava bhakti. That is why there was no place for incarnation in his ideology.

Guru Nanak Sahib considered the Mullahs to be equal to the Brahmins. He did not accept the beliefs and opinions of the Mullahs.

He did not accept the Sufis but considered the Mullahs to be superior to the people. He opposed casteism and created institutions like ‘Langar’ and ‘Pangat’ to end it. He did not accept the sanctity of the Sanskrit language and preached in the Punjabi language.