ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰ
ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਕੀ ਵਿਚਾਰ ਸਨ?
ਉੱਤਰ : ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਦੇ ਸਰੂਪ ਸੰਬੰਧੀ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ-
1. ਪਰਮਾਤਮਾ ਇੱਕ ਹੈ : ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਲਿਖਤਾਂ ਵਿੱਚ ਵਾਰ-ਵਾਰ ਪਰਮਾਤਮਾ ਦੇ ਇੱਕ ਹੋਣ ‘ਤੇ ਜ਼ੋਰ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਹੀ ਸੰਸਾਰ ਦੀ ਰਚਨਾ, ਉਸ ਦੀ ਰੱਖਿਆ ਤੇ ਉਸ ਨੂੰ ਖ਼ਤਮ ਕਰ ਸਕਦਾ ਹੈ। ਦੇਵੀ-ਦੇਵਤੇ ਸੈਂਕੜੇ ਤੇ ਹਜ਼ਾਰਾਂ ਹਨ ਪਰ ਪਰਮਾਤਮਾ ਇੱਕ ਹੈ। ਪਰਮਾਤਮਾ ਨੂੰ ਕਈ ਨਾਂਵਾਂ ਜਿਵੇਂ ਹਰੀ, ਗੋਪਾਲ, ਅੱਲ੍ਹਾ, ਖ਼ੁਦਾ, ਰਾਮ ਤੇ ਸਾਹਿਬ ਆਦਿ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
2. ਨਿਰਗੁਣ ਅਤੇ ਸਗੁਣ : ਪਰਮਾਤਮਾ ਦੇ ਦੋ ਰੂਪ ਹਨ। ਉਹ ਨਿਰਗੁਣ ਵੀ ਹੈ ਅਤੇ ਸਗੁਣ ਵੀ। ਪਹਿਲਾਂ ਜਦੋਂ ਪਰਮਾਤਮਾ ਨੇ ਧਰਤੀ ਤੇ ਆਕਾਸ਼ ਦੀ ਰਚਨਾ ਨਹੀਂ ਕੀਤੀ ਸੀ ਤਾਂ ਉਹ ਆਪਣੇ ਆਪ ਵਿੱਚ ਹੀ ਰਹਿੰਦਾ ਸੀ। ਇਸ ਪਰਮਾਤਮਾ ਦਾ ਨਿਰਗੁਣ ਸਰੂਪ ਸੀ। ਫਿਰ ਪਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਕੀਤੀ। ਇਸ ਰਚਨਾ ਰਾਹੀਂ ਪਰਮਾਤਮਾ ਨੇ ਆਪਣਾ ਰੂਪਮਾਨ ਕੀਤਾ। ਇਹ ਪਰਮਾਤਮਾ ਦਾ ਸਗੁਣ ਸਰੂਪ ਹੈ।
3. ਰਚਣਹਾਰ, ਪਾਲਣਹਾਰ ਅਤੇ ਨਾਸ਼ਵਾਨ : ਪਰਮਾਤਮਾ ਹੀ ਇਸ ਸੰਸਾਰ ਦਾ ਰਚਣਹਾਰ, ਪਾਲਣਹਾਰ ਅਤੇ ਨਾਸ਼ ਕਰਨ ਵਾਲਾ ਹੈ, ਪਰਮਾਤਮਾ ਦੇ ਜਦ ਮਨ ਵਿੱਚ ਆਇਆ, ਉਸ ਨੇ ਇਸ ਸੰਸਾਰ ਦੀ ਰਚਨਾ ਕੀਤੀ। ਉਹ ਹੀ ਇਸ ਦੀ ਪਾਲਣਾ ਕਰਦਾ ਹੈ, ਉਹ ਜਦ ਚਾਹੇ ਇਸ ਦਾ ਨਾਸ਼ ਕਰ ਸਕਦਾ ਹੈ।
4. ਸਰਵ-ਸ਼ਕਤੀਮਾਨ : ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਸਰਵ-ਸ਼ਕਤੀਮਾਨ ਹੈ। ਉਹ ਜੋ ਚਾਹੁੰਦਾ ਹੈ ਉਹੀ ਹੁੰਦਾ ਹੈ। ਉਸ ਦੀ ਮਰਜ਼ੀ ਦੇ ਖਿਲਾਫ਼ ਕੁਝ ਨਹੀਂ ਹੋ ਸਕਦਾ। ਜੇ ਪਰਮਤਾਮਾ ਚਾਹੇ ਤਾਂ ਉਹ ਭਿਖਾਰੀ ਨੂੰ ਵੀ ਤਖ਼ਤ ‘ਤੇ ਬਿਠਾ ਸਕਦਾ ਹੈ ਅਤੇ ਰਾਜੇ ਨੂੰ ਭਿਖਾਰੀ ਬਣਾ ਸਕਦਾ ਹੈ।
5. ਹਮੇਸ਼ਾਂ ਰਹਿਣ ਵਾਲਾ : ਪਰਮਾਤਮਾ ਦੁਆਰਾ ਰਚੀ ਹੋਈ ਦੁਨੀਆ ਨਾਸ਼ਵਾਨ ਹੈ। ਇਹ ਅਸਥਿਰ ਹੈ। ਪਰਮਾਤਮਾ ਹਮੇਸ਼ਾਂ ਰਹਿਣ ਵਾਲਾ ਹੈ। ਉਹ ਆਵਾਗੌਣ ਤੇ ਮੌਤ ਦੇ ਚੱਕਰਾਂ ਤੋਂ ਮੁਕਤ ਹੈ।
6. ਪਰਮਾਤਮਾ ਦੀ ਮਹਾਨਤਾ : ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਸਭ ਤੋਂ ਮਹਾਨ ਹੈ। ਉਸ ਦੀ ਮਹਾਨਤਾ ਦਾ ਵਰਣਨ ਕਰਨਾ ਨਾਮੁਮਕਿਨ ਹੈ। ਉਹ ਕੀ ਦੇਖਦਾ ਅਤੇ ਸੁਣਦਾ ਹੈ, ਉਸ ਦਾ ਗਿਆਨ ਕਿੰਨਾ ਹੈ, ਉਹ ਕਿੰਨਾ ਦਿਆਲੂ ਹੈ ਅਤੇ ਉਸ ਦੁਆਰਾ ਦਿੱਤੇ ਤੋਹਫ਼ਿਆਂ ਸੰਬੰਧੀ ਵਰਣਨ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਮਹਾਨ ਹੈ। ਪਰਮਾਤਮਾ ਨੂੰ ਛੱਡ ਕੇ ਹੋਰ ਦੇਵੀ-ਦੇਵਤਿਆਂ ਦੀ ਪ੍ਰਸ਼ੰਸਾ ਕਰਨਾ ਇੱਕ ਮੂਰਖਤਾ ਵਾਲੀ ਗੱਲ ਹੈ। ਇਹ ਪਰਮਾਤਮਾ ਅੱਗੇ ਉਸੇ ਤਰ੍ਹਾਂ ਹਨ ਜਿਵੇਂ ਸੂਰਜ ਅੱਗੇ ਇੱਕ ਛੋਟਾ ਜਿਹਾ ਤਾਰਾ।
प्रश्न. ईश्वर के संबंध में गुरु नानक देव जी के क्या विचार थे?
उत्तर: गुरु नानक देव जी ईश्वर के स्वरूप की विशेषताओं का वर्णन इस प्रकार किया है:
1. ईश्वर एक है : गुरु नानक देव जी ने अपनी रचनाओं में ईश्वर की एकता पर बार-बार जोर दिया है। गुरु नानक देव जी के अनुसार, केवल ईश्वर ही संसार की रचना कर सकता है, इसकी रक्षा कर सकता है और इसका विनाश कर सकता है। सैंकड़ों और हजारों देवी-देवता हो सकते हैं लेकिन ईश्वर एक है। ईश्वर को हरि, गोपाल, अल्लाह, खुदा, राम और साहेब आदि कई नामों से जाना जाता है।
2. निर्गुण और सगुण : भगवान के दो रूप हैं। वह निर्गुण और सगुण दोनों हैं। पहले, जब ईश्वर ने पृथ्वी और आकाश की रचना नहीं की थी, तब वह स्वयं में रहता था। यह ईश्वर शुद्ध स्वरूप वाला था। तब भगवान ने इस संसार की रचना की। ईश्वर ने स्वयं को इस सृष्टि के माध्यम से प्रकट किया। यही ईश्वर का सच्चा स्वरूप है।
3. रचयिता, पालनकर्ता और संहारकर्ता : ईश्वर ही इस जगत का रचयिता, पालनकर्ता और संहारकर्ता है, जब भगवान के मन में आया तो उसने इस जगत की रचना की। वह अकेला ही इसका पालन करता है, वह जब चाहे इसे नष्ट कर सकता है।
4. सर्वशक्तिमान : गुरु नानक देव जी के अनुसार ईश्वर सर्वशक्तिमान है। वह जो चाहता है, वही होता है। उसकी इच्छा के विरुद्ध कुछ भी नहीं जा सकता। ईश्वर चाहे तो भिखारी को भी सिंहासन पर बैठा सकता है और राजा को भी भिखारी बना सकता है।
5. शाश्वत : ईश्वर द्वारा बनाया गया संसार अविनाशी है। यह अस्थिर है। ईश्वर शाश्वत है। वह आवागमन और मृत्यु के चक्र से मुक्त है।
6. ईश्वर की महानता : गुरु नानक देव जी के अनुसार ईश्वर सबसे महान है। उनकी महानता का वर्णन करना असंभव है। वह जो देखता और सुनता है, उसका ज्ञान, उसकी दयालुता और उसके उपहारों का वर्णन नहीं किया जा सकता। ईश्वर स्वयं जानता है कि वह कितना महान है। ईश्वर को छोड़कर अन्य देवी-देवताओं की स्तुति करना मूर्खतापूर्ण बात है। वे परमेश्वर के सामने ऐसे हैं जैसे सूरज के सामने एक छोटा सा तारा।
Question. What were Guru Nanak Dev Ji’s views regarding God?
Answer: Guru Nanak Dev Ji has described the characteristics of God’s form as follows:
1. God is one: Guru Nanak Dev Ji has repeatedly emphasized on the unity of God in his writings. According to Guru Nanak Dev Ji, only God can create the world, protect it and destroy it. There may be hundreds and thousands of Devtas and Devis but God is one. God is known by many names like Hari, Gopal, Allah, Khuda, Ram and Saheb, etc.
2. Nirguna and Saguna: There are two forms of God. He is both Nirguna and Saguna. Earlier, when God had not created the earth and the sky, He lived in Himself. This God was of pure form. Then God created this world. God revealed himself through this creation. This is the true nature of God.
3. Creator, maintainer, and destroyer: God is the creator, maintainer, and destroyer of this world. When it came to God’s mind, he created this world. He alone maintains it, He can destroy it whenever He wants.
4. Almighty: According to Guru Nanak Dev Ji, God is omnipotent. Whatever he wants, happens. Nothing can go against His will. If God wishes, He can put even a beggar on the throne and can make even a king a beggar.
5. Eternal: The world created by God is imperishable. It is unstable. God is eternal. He is free from the cycle of coming and going and death.
6. Greatness of God: According to Guru Nanak Dev Ji, God is the greatest. It is impossible to describe his greatness. What He sees and hears, His knowledge, His kindness, and His gifts cannot be described. God himself knows how great He is. It is foolish to praise Devtas and Devis other than God. They are before God like a small star before the sun .