CBSEEducationHistory of PunjabPunjab School Education Board(PSEB)

ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਸਮੇਂ ਕੀ ਆਦੇਸ਼ ਦਿੱਤੇ?


ਪ੍ਰਸ਼ਨ. ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਸਮੇਂ ਕੀ ਕਾਰਵਾਈ ਕੀਤੀ ਅਤੇ ਉਨ੍ਹਾਂ ਨੂੰ ਕੀ ਆਦੇਸ਼ ਦਿੱਤੇ?

ਉੱਤਰ — ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਤੋਂ ਪਹਿਲਾਂ ਆਪਣੇ ਪੰਜ ਤੀਰ ਦਿੱਤੇ ਅਤੇ ਉਨ੍ਹਾਂ ਦੀ ਸਹਾਇਤਾ ਲਈ ਪੰਜ ਪਿਆਰੇ ਬਿਨੋਦ ਸਿੰਘ, ਕਾਹਨ ਸਿੰਘ, ਬਾਜ ਸਿੰਘ, ਦਯਾ ਸਿੰਘ, ਰਣ ਸਿੰਘ ਅਤੇ 20 ਹੋਰ ਬਹਾਦਰ ਸਿੰਘਾਂ ਨੂੰ ਨਾਲ ਭੇਜਿਆ। ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਕੁਝ ਹੁਕਮਨਾਮੇ ਵੀ ਦਿੱਤੇ। ਇਨ੍ਹਾਂ ਹੁਕਮਨਾਮਿਆਂ ਵਿੱਚ ਪੰਜਾਬ ਦੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਗੂ ਮੰਨਣ ਅਤੇ ਮੁਗ਼ਲਾਂ ਵਿਰੁੱਧ ਧਰਮ-ਯੁੱਧਾਂ ਵਿੱਚ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ। ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਅੱਗੇ ਦਿੱਤੇ ਆਦੇਸ਼ਾਂ ਦਾ ਪਾਲਣ ਕਰਨ ਲਈ ਕਿਹਾ।

ਪਹਿਲਾ, ਬ੍ਰਹਮਚਾਰੀ ਜੀਵਨ ਬਤੀਤ ਕਰਨਾ।

ਦੂਜਾ, ਸਦਾ ਸੱਚ ਬੋਲਣਾ ਅਤੇ ਸੱਚਾਈ ‘ਤੇ ਹੀ ਚਲਣਾ।

ਤੀਜਾ, ਨਵਾਂ ਧਰਮ ਜਾਂ ਸੰਪਰਦਾਇ ਨਹੀਂ ਚਲਾਉਣਾ।

ਚੌਥਾ, ਆਪਣੀਆਂ ਜਿੱਤਾਂ ਦਾ ਹੰਕਾਰ ਨਹੀਂ ਕਰਨਾ।

ਪੰਜਵਾਂ, ਆਪਣੇ ਆਪ ਨੂੰ ਖ਼ਾਲਸੇ ਦਾ ਸੇਵਕ ਸਮਝਣਾ ਅਤੇ ਉਨ੍ਹਾਂ ਦੀਆਂ ਇੱਛਾਵਾਂ ਅਨੁਸਾਰ ਆਚਰਨ ਕਰਨਾ।

ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਤੋਂ ਬੜੇ ਸਤਿਕਾਰ ਨਾਲ ਤੀਰ ਲਏ ਅਤੇ ਉਨ੍ਹਾਂ ਦੀਆਂ ਆਗਿਆਵਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਅਕਤੂਬਰ, 1708 ਈ. ਵਿੱਚ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਪੰਜਾਬ ਲਈ ਰਵਾਨਾ ਹੋ ਗਏ।


प्रश्न. बंदा सिंह बहादुर को पंजाब भेजते समय गुरु गोबिंद सिंह जी ने क्या कार्रवाई की और उन्हें क्या आदेश दिए?

उत्तर: बंदा सिंह बहादुर को पंजाब भेजने से पहले, गुरु गोबिंद सिंह ने उन्हें अपने पांच तीर दिए और उनकी मदद के लिए पांच प्यारे बिनोद सिंह, काहन सिंह, बाज सिंह, दया सिंह, रण सिंह और 20 अन्य बहादुर सिंह भेजे। इसके अलावा, गुरु साहिब ने पंजाब के सिखों के नाम कुछ हुक्मनामे भी दिए।

इन हुक्मनामों में पंजाब के सिक्खों को आदेश दिया गया था कि वे बंदा सिंह बहादुर को अपना नेता स्वीकार करें और मुगलों के खिलाफ धर्मयुद्ध में उन्हें पूरा सहयोग दें। गुरु साहिब ने उन्हें बंदा सिंह बहादुर के आदेशों का पालन करने के लिए कहा।

सबसे पहला, एक ब्रह्मचारी की तरह जीवन व्यतीत करना।

दूसरा, हमेशा सच बोलना और सच की राह पर चलना।

तीसरा, कोई नया धर्म या सम्प्रदाय नहीं चलाना।

चौथा, अपनी जीत पर अहंकार नहीं करना।

पांचवां, अपने आप को खालसे का सेवक समझना और उनकी इच्छा के अनुसार आचरण करना।

बंदा सिंह बहादुर ने बड़ी श्रद्धा के साथ गुरु साहिब से तीर लिए और उनके आदेशों का पालन करने की कसम खाई। इस प्रकार बन्दा सिंह बहादुर ने अक्टूबर 1708 ई. में गुरु जी का आशीर्वाद प्राप्त करने के बाद,पंजाब के लिए रवाना हो गए।


Question. What action and orders were given to Banda Singh Bahadur by Guru Gobind Singh Ji before sending him to Punjab?

Answer: Before sending Banda Singh Bahadur to Punjab, Guru Gobind Singh gave him his five arrows and sent five Pyare Binod Singh, Kahan Singh, Baj Singh, Daya Singh, Ran Singh, and 20 other Bahadur Singhs to help him. Apart from this, Guru Sahib also gave some decrees(Hukamnama) to the Sikhs of Punjab.

In these orders (Huqamnamas), the Sikhs of Punjab were ordered to accept Banda Singh Bahadur as their leader and give him full support in the crusade against the Mughals. Guru Sahib asked them to follow the orders of Banda Singh Bahadur.

Firstly, to lead a life like a celibate.

Second, always speak the truth and follow the path of truth.

Third, do not start any new religion or sect.

Fourth, don’t be proud(Egoistic) of your victory.

Fifth, consider yourself to be a servant of the Khalsa and behave according to their wishes.

Banda Singh Bahadur took arrows from Guru Sahib with great reverence and vowed to obey His orders. Thus Banda Singh Bahadur left for Punjab in October 1708 AD, after receiving Guruji’s blessings.