Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਗੁਪਤ ਕਾਲ : ਸੁਨਿਹਰੀ ਕਾਲ


ਪ੍ਰਸ਼ਨ. ਕੀ ਗੁਪਤ ਕਾਲ ਨੂੰ ਭਾਰਤੀ ਇਤਿਹਾਸ ਦਾ ਸੁਨਿਹਰੀ ਕਾਲ ਕਿਹਾ ਜਾ ਸਕਦਾ ਹੈ?

ਉੱਤਰ : ਗੁਪਤ ਕਾਲ ਵਿੱਚ ਭਾਰਤ ਨੇ ਰਾਜਨੀਤਿਕ, ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਖੇਤਰ ਵਿੱਚ ਬਹੁਤ ਉੱਨਤੀ ਕੀਤੀ ਸੀ। ਇਹਨਾਂ ਹੀ ਕਾਰਨਾਂ ਕਰਕੇ ਇਸ ਨੂੰ ਭਾਰਤੀ ਇਤਿਹਾਸ ਦਾ ਸੁਨਿਹਰੀ ਕਾਲ ਕਿਹਾ ਜਾਂਦਾ ਹੈ।

ਸਾਰੇ ਸਾਮਰਾਜ ਵਿੱਚ ਸ਼ਾਂਤੀ ਤੇ ਖੁਸ਼ਹਾਲੀ ਸੀ। ਰਾਜ ਪ੍ਰਬੰਧ ਕੁਸ਼ਲ ਤੇ ਪਰਜਾ ਹਿੱਤਕਾਰੀ ਸੀ। ਲੋਕਾਂ ਨੂੰ ਸਰੀਰ ਢੱਕਣ ਲਈ ਕੱਪੜਾ ਤੇ ਪੇਟ ਭਰ ਕੇ ਰੋਟੀ ਮਿਲਦੀ ਸੀ। ਲੋਕਾਂ ਨੂੰ ਪੂਰਨ ਨਿਆਂ ਮਿਲਦਾ ਸੀ। ਕਲਾ, ਸਾਹਿਤ ਵਿਗਿਆਨ ਅਤੇ ਵਿਦਿਆ ਪੂਰੀ ਤਰ੍ਹਾਂ ਫੁਲਿਤ ਸਨ।

ਕਈ ਇਤਿਹਾਸਕਾਰ ਆਖਦੇ ਹਨ ਕਿ ਇਹ ਸਾਰੀਆਂ ਪ੍ਰਵਿਤੀਆਂ ਪਹਿਲਾਂ ਤੋਂ ਚਲੀਆਂ ਆ ਰਹੀਆਂ ਹਨ। ਉਹ ਗੁਪਤ ਕਾਲ ਵਿੱਚ ਕੇਵਲ ਵਿਕਸਤ ਹੋਈਆਂ। ਇਸ ਕਾਲ ਵਿੱਚ ਇਸਤਰੀਆਂ ਦੀ ਹਾਲਤ ਕਾਫ਼ੀ ਚੰਗੀ ਸੀ। ਲੋਕਾਂ ਦਾ ਜੀਵਨ ਬਹੁਤ ਆਦਰਸ਼ਮਈ ਸੀ। ਪਰਜਾ ਸਾਦਾ ਤੇ ਪਵਿੱਤਰ ਜੀਵਨ ਬਤੀਤ ਕਰਦੀ ਸੀ। ਰਾਜਿਆਂ ਵਿੱਚ ਧਾਰਮਿਕ ਸਹਿਨਸ਼ੀਲਤਾ ਸੀ। ਸਿੱਖਿਆ ਦੇ ਖੇਤਰ ਵਿੱਚ ਵੀ ਇਸ ਯੁੱਗ ਵਿੱਚ ਬਹੁਤ ਵਿਕਾਸ ਹੋਇਆ ਸੀ। ਸੋ ਇਸ ਕਾਲ ਨੂੰ ਭਾਰਤੀ ਇਤਿਹਾਸ ਦਾ ਸੁਨਿਹਰੀ ਕਾਲ ਆਖਿਆ ਜਾ ਸਕਦਾ ਹੈ।


प्रश्न. क्या गुप्त काल को भारतीय इतिहास का स्वर्ण युग कहा जा सकता है?

उत्तर: गुप्त काल में भारत ने राजनीतिक, सामाजिक, आर्थिक और सांस्कृतिक क्षेत्र में काफी प्रगति की। इन्हीं कारणों से इसे भारतीय इतिहास का स्वर्ण युग कहा जाता है।

पूरे साम्राज्य में शांति और समृद्धि थी। राज्य प्रशासन कुशल एवं जनता के हित में था। लोगों को तन ढकने के लिए कपड़े और पेट भरने के लिए रोटी मिलती थी। लोगों को पूरा न्याय मिलता था। कला, साहित्य, विज्ञान और शिक्षा पूरी तरह से विकसित थे।

कई इतिहासकारों का कहना है कि ये सभी प्रथाएं काफी समय से चली आ रही हैं। इनका विकास गुप्तकाल में ही हुआ। इस काल में महिलाओं की स्थिति काफी अच्छी थी। प्रजा का जीवन अत्यंत आदर्श था। लोग सादा और पवित्र जीवन जीते थे।  राजाओं में धार्मिक सहिष्णुता थी। इस काल में शिक्षा के क्षेत्र में भी काफी विकास हुआ। अतः इस काल को भारतीय इतिहास का स्वर्णिम काल कहा जा सकता है।


Question. Can the Gupta period be called the golden age of Indian history?

Answer: During the Gupta period, India made considerable progress in the political, social, economic, and cultural fields. For these reasons, it is called the golden age of Indian history.

There was peace and prosperity throughout the empire. The state administration was efficient and in the public interest. People got clothes to cover their bodies and bread to fill their stomachs. People got complete justice. Arts, literature, science, and education were fully developed.

Many historians say that all these practices have been going on for a long time. Their development took place during the Gupta period only.  The status of women was quite good during this period. The life of the people was very ideal. People lived a simple and pious life. There was religious tolerance among the kings.  During this period, there was a lot of development in the field of education. Therefore, this period can be called the golden period of Indian history.