ਖੁਸ਼ੀ ਦੀ ਉਮੀਦ ਆਪਣੇ ਆਪ ਤੋਂ ਕਰੋ।
- ਸਫਲਤਾ ਅਤੇ ਦਰਦ ਦਾ ਆਪਸ ਵਿੱਚ ਗੂੜ੍ਹਾ ਰਿਸ਼ਤਾ ਹੈ। ਜੇਕਰ ਦਰਦ ਤੋਂ ਸਿੱਖੋ ਤਾਂ ਸਫਲਤਾ ਯਕੀਨੀ ਹੈ।
- ਖੁਸ਼ੀ ਦੀ ਉਮੀਦ ਆਪਣੇ ਆਪ ਤੋਂ ਕਰੋ, ਦੂਜਿਆਂ ਤੋਂ ਨਹੀਂ।
- ਦੂਸਰਿਆਂ ਤੋਂ ਉਮੀਦ ਉਸ ਸ਼ੀਸ਼ੇ ਵਾਂਗ ਹੈ ਜੋ ਥੋੜ੍ਹੀ ਜਿਹੀ ਠੋਕਰ ‘ਤੇ ਟੁੱਟ ਜਾਂਦਾ ਹੈ।
- ਆਪਣੀਆਂ ਉਮੀਦਾਂ ਦੁਨੀਆ ਤੋਂ ਘੱਟ ਅਤੇ ਦੁਨੀਆ ਬਣਾਉਣ ਵਾਲੇ ਤੋਂ ਉੱਚੀਆਂ ਰੱਖੋ।
- ਤਜਰਬਾ ਤੁਹਾਡੀਆਂ ਗਲਤੀਆਂ ਨੂੰ ਦਿੱਤਾ ਗਿਆ ਇੱਕ ਹੋਰ ਨਾਮ ਹੈ।
- ਇੱਕ ਖਿਡਾਰੀ ਵਾਂਗ ਜ਼ਿੰਦਗੀ ਜੀਓ, ਦਰਸ਼ਕ ਵਾਂਗ ਨਹੀਂ। ਹਾਰ ਦਾ ਡਰ ਦੂਰ ਹੋ ਜਾਵੇਗਾ।
- ਉਤਸ਼ਾਹ ਅਤੇ ਖੁਸ਼ੀ ਚੰਗੀ ਕਾਰਗੁਜ਼ਾਰੀ ਲਈ ਬਾਲਣ ਵਾਂਗ ਹਨ।