ਕੰਪਿਊਟਰ ਨਾਲ ਸੰਬੰਧਿਤ ਵਾਕ

1 . Charles Babbage is known as the father of computer.

ਚਾਰਲ ਬੇਬਜ਼ ਨੂੰ ‘ਕੰਪਿਊਟਰ ਦਾ ਪਿਤਾਮਾ’ ਕਿਹਾ ਜਾਂਦਾ ਹੈ।

2 . Computer is an electronic device.

ਕੰਪਿਊਟਰ ਇੱਕ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਹੈ।

3 . Central processing unit is the brain of the computer.

ਸੈਂਟਰਲ ਪ੍ਰੋਸੈਸਿੰਗ ਯੂਨਿਟ ਕੰਪਿਊਟਰ ਦਾ ਦਿਮਾਗ ਹੁੰਦਾ ਹੈ।

4 . Random access memory (RAM) is the temporary memory of computer.

ਰੈਮ ਕੰਪਿਊਟਰ ਦੀ ਆਰਜ਼ੀ ਯਾਦ – ਸ਼ਕਤੀ ਹੁੰਦੀ ਹੈ।

5 . Hard disk is the data storage device of the computer.

ਹਾਰਡ ਡਿਸਕ ਕੰਪਿਊਟਰ ਵਿੱਚ ਡਾਟਾ ਸੰਭਾਲਣ ਵਾਲਾ ਯੰਤਰ ਹੈ।

6 . Key board has 104 keys.

ਕੀ ਬੋਰਡ ਦੇ 104 ਬਟਨ ਹੁੰਦੇ ਹਨ।

7 . When two or more computers are connected with each – other, it is called computer network.

ਜਦੋਂ ਦੋ ਜਾਂ ਦੋ ਤੋਂ ਵੱਧ ਕੰਪਿਊਟਰ ਆਪਸ ਵਿੱਚ ਜੁੜਨ ਤਾਂ ਉਸ ਨੂੰ ਕੰਪਿਊਟਰ ਨੈੱਟਵਰਕ ਆਖਿਆ ਜਾਂਦਾ ਹੈ।

8 . Internet is the network of networks.

ਨੈੱਟਵਰਕਾਂ ਦਾ ਨੈੱਟਵਰਕ ਇੰਟਰਨੈੱਟ ਹੁੰਦਾ ਹੈ।

9 . E – mail is used to send and receive messages.

ਬਿਜਲਈ ਡਾਕ ਦੀ ਵਰਤੋਂ ਸੁਨੇਹੇ ਭੇਜਣ ਤੇ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ।

10 . Binary is the language of computer.

ਬਾਈਨਰੀ ਕੰਪਿਊਟਰ ਦੀ ਭਾਸ਼ਾ ਹੈ।

11 . Always shut down computer properly.

ਕੰਪਿਊਟਰ ਨੂੰ ਹਮੇਸ਼ਾ ਠੀਕ ਢੰਗ ਨਾਲ ਬੰਦ ਕਰੋ।

12 . Space bar is the longest key on the key – board.

ਕੀ ਬੋਰਡ ਉੱਪਰ ਸਭ ਤੋਂ ਲੰਮੀ ਕੀ ਨੂੰ ਸਪੇਸ ਬਾਰ ਕਹਿੰਦੇ ਹਨ।

13 . Super computer is a very powerful computer.

ਸੁਪਰ ਕੰਪਿਊਟਰ ਬਹੁਤ ਸ਼ਕਤੀਸ਼ਾਲੀ ਕੰਪਿਊਟਰ ਹੁੰਦਾ ਹੈ।

14 . Click on the start menu to shut down computer.

ਕੰਪਿਊਟਰ ਨੂੰ ਬੰਦ ਕਰਨ ਲਈ ਸਟਾਰਟ ਮੀਨੂੰ ‘ਤੇ ਕਲਿੱਕ ਕਰੋ।

15 . Cyber crime is a crime in which a computer is used.

ਜਿਸ ਜੁਰਮ ਵਿੱਚ ਕੰਪਿਊਟਰ ਦੀ ਵਰਤੋਂ ਕੀਤੀ ਗਈ ਹੋਵੇ, ਉਸਨੂੰ ਸਾਈਬਰ ਕਰਾਈਮ ਆਖਿਆ ਜਾਂਦਾ ਹੈ।