ਕੋਠੇ ਤੇ……… ਪਰਦੇਸੀ ਦਾ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਕੋਠੇ ‘ਤੇ ਕਿੱਲ ਮਾਹੀਆ।
ਲੋਕਾਂ ਦੀਆਂ ਰੋਣ ਅੱਖੀਆਂ,
ਸਾਡਾ ਰੋਂਦਾ ਏ ਦਿਲ ਮਾਹੀਆ।
ਚਾਨਣੀਆਂ ਰਾਤਾਂ ਨੇ।
ਦੁਨੀਆ ‘ਚ ਸਭ ਸੋਹਣੇ,
ਦਿਲ ਮਿਲੇ ਦੀਆਂ ਬਾਤਾਂ ਨੇ।
ਸਿਰ ਚੋਟਾਂ ਲੱਗੀਆਂ ਨੇ।
ਅਸਲ ਨਿਭਾਉਂਦੇ ਨੇ,
ਨੀਚ ਕਰਦੇ ਠੱਗੀਆਂ ਨੇ।
ਰੰਗ ਖੁਰ ਗਿਆ ਖੇਸੀ ਦਾ।
ਅਸਾਂ ਇੱਥੋਂ ਟੁਰ ਜਾਣਾ,
ਕੀ ਮਾਣ ਪਰਦੇਸੀ ਦਾ?
ਪ੍ਰਸ਼ਨ 1. ਕੋਠੇ ‘ਤੇ ਕੀ ਹੈ?
(ੳ) ਮੰਜਾ
(ਅ) ਕਿੱਲ
(ੲ) ਮੋਰ
(ਸ) ਪੰਛੀ
ਪ੍ਰਸ਼ਨ 2. ਲੋਕਾਂ ਦੀਆਂ ਅੱਖੀਆਂ ਰੋਂਦੀਆਂ ਹਨ ਤਾਂ ਪ੍ਰੇਮਿਕਾ ਦਾ ਕੀ ਰੋਂਦਾ ਹੈ?
(ੳ) ਰੂਹ
(ਅ) ਮਨ
(ੲ) ਦਿਲ
(ਸ) ਦਿਮਾਗ਼
ਪ੍ਰਸ਼ਨ 3. ……….ਮਿਲ੍ਹੇ ਦੀਆਂ ਬਾਤਾਂ ਨੇ। ਖ਼ਾਲੀ ਥਾਂ ਭਰੋ।
(ੳ) ਮਨ
(ਅ) ਦਿਲ
(ੲ) ਸਾਥ
(ਸ) ਵਿਚਾਰ
ਪ੍ਰਸ਼ਨ 4. ਚੋਟਾਂ ਕਿੱਥੇ ਲੱਗੀਆਂ ਹਨ?
(ੳ) ਮੂੰਹ ‘ਤੇ
(ਅ) ਸਿਰ ‘ਤੇ
(ੲ) ਮੱਥੇ ‘ਤੇ
(ਸ) ਪਿੱਠ ‘ਤੇ
ਪ੍ਰਸ਼ਨ 5. ਕਿਸ ਦਾ ਕੋਈ ਮਾਣ ਨਹੀਂ?
(ੳ) ਪਰਦੇਸੀ ਦਾ
(ਅ) ਵਿਰੋਧੀ ਦਾ
(ੲ) ਧੋਖੇਬਾਜ਼ ਦਾ
(ਸ) ਪਰਾਏ ਵਿਅਕਤੀ ਦਾ
ਪ੍ਰਸ਼ਨ 6. ਕਿਸ ਦਾ ਰੰਗ ਖੁਰ ਗਿਆ ਹੈ?
(ੳ) ਚਾਦਰ ਦਾ
(ਅ) ਦਰੀ ਦਾ
(ੲ) ਖੇਸੀ ਦਾ
(ਸ) ਕਮੀਜ਼ ਦਾ