ਕਾਵਿ ਟੁਕੜੀ – ਜ਼ਹਿਰੀਲੇ ਇਨਸਾਨ

ਜ਼ਹਿਰੀਲੇ ਇਨਸਾਨ

ਦੁਨੀਆਂ ਵਿੱਚ ਅਜਿਹੇ-ਅਜਿਹੇ ਜ਼ਹਿਰੀਲੇ ਇਨਸਾਨ ਵਸਦੇ ਹਨ

ਜਿਨ੍ਹਾਂ ਨੂੰ ਵੇਖ ਕੇ ਸੱਪ ਵੀ ਸ਼ਰਮਾ ਜਾਏ।

ਗੁਰਮੁੱਖ ਜੋ ਆਪਣੇ ਆਪ ਨੂੰ ਕਹਿਲਵਾ ਰਹੇ ਹਨ

ਉਨ੍ਹਾਂ ਨੂੰ ਵੇਖ ਕੇ ਮਨਮੁਖ ਵੀ ਨੀਵੀਂ ਪਾ ਜਾਏ।

ਭਰਾ-ਭਰਾ ਦਾ ਅਜਿਹਾ ਵੈਰੀ ਬਣਿਆ ਬੈਠਾ ਹੈ

ਜਿਨ੍ਹਾਂ ਨੂੰ ਵੇਖ ਕੇ ਦੁਸ਼ਮਣ ਵੀ ਘਬਰਾ ਜਾਏ।

ਐਸੇ-ਐਸੇ ਘਿਨੌਣੇ ਕੰਮ ਧਰਤੀ ਤੇ ਹੋ ਰਹੇ ਹਨ

ਖੁਦ ਰੱਬ ਜੇ ਨੀਚੇ ਉਤਰੇ, ਤਾਂ ਸ਼ਾਇਦ!

ਉਹ ਵੀ ਚਕਰਾ ਜਾਏ।

ਬੇਗੁਨਾਹ ਸੂਲੀ ਤੇ ਚੜ੍ਹਦੇ ਜਾ ਰਹੇ

ਤੇ ਰਾਵਣਾਂ ਦੇ ਘਰ ਰਾਵਣ ਹੀ ਜੰਮੀ ਜਾ ਰਹੇ।


ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :


ਪ੍ਰਸ਼ਨ 1. ਇਨਸਾਨ ਨੂੰ ਜ਼ਹਿਰੀਲਾ ਕਿਉਂ ਕਿਹਾ ਗਿਆ ਹੈ?

ਪ੍ਰਸ਼ਨ 2 . ਰੱਬ ਕੀ ਵੇਖ ਕੇ ਚਕਰਾ ਜਾਏਗਾ?

ਪ੍ਰਸ਼ਨ 3 . “ਰਾਵਣ ਦੇ ਘਰ ਰਾਵਣ ਹੀ ਜੰਮੇ ਜਾ ਰਹੇ” ਪੰਕਤੀ ਤੋਂ ਕਵੀ ਕੀ ਸਮਝਾਉਣਾ ਚਾਹੁੰਦਾ ਹੈ?