ਕਾਵਿ ਟੁਕੜੀ – ਜੰਗ
ਜੇ ਜੰਗ ਸ਼ੁਰੂ ਹੋ ਗਈ
ਸ਼ਾਂਤੀ ਦਾ ਕਾਫ਼ਲਾ ਸ਼ੁਰੂ ਤਾਂ ਕਰੀਏ,
ਮੰਜ਼ਿਲ ਇੱਕ ਦਿਨ ਮਿਲ ਹੀ ਜਾਏਗੀ।
ਗੋਲੀ ਜੇ ਚਲਦੀ ਹੈ,
ਤਾਂ ਜੁਆਬ ਵਿੱਚ ਗੋਲੀ ਚਲਦੀ ਹੀ ਜਾਏਗੀ।
ਬੰਬਾਂ ਜਾ ਮਿਜ਼ਾਇਲਾਂ ਨਾਲ ਵੀ ਕੋਈ ਮਸਲਾ ਹੱਲ ਹੋਇਐ?
ਇਸ ਤਰ੍ਹਾਂ ਤਾਂ ਦਿਲਾਂ ਦੀ ਨਫਰਤ ਵਧਦੀ ਹੀ ਜਾਏਗੀ।
ਪ੍ਰਮਾਣੂ ਹਥਿਆਰ ਬਣਾਉਣ ਦੀ ਹੋੜ, ਜੋ ਦੁਨੀਆ ਭਰ ਨੂੰ ਲੱਗੀ ਹੈ,
ਚਿੰਗਾਰੀ ਦੇ ਸੁਲਗਦਿਆਂ ਹੀ ਤਬਾਹੀ ਮਚ ਜਾਏਗੀ।
ਤੇ ਜੇ ਜੰਗ ਸ਼ੁਰੂ ਹੋ ਗਈ,
ਤਾਂ ਸੱਚ ਮੰਨਣਾ, ਇਹ ਕਾਇਨਾਤ ਹੀ ਖ਼ਤਮ ਹੋ ਜਾਏਗੀ।
ਉਪਰੋਕਤ ਕਾਵਿ ਟੁਕੜੀ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਉਪਰੋਕਤ ਕਵਿਤਾ ਵਿੱਚ ਕਵੀ ਕੀ ਸ਼ੁਰੂ ਕਰਨ ਲਈ ਆਖਦਾ ਹੈ ਅਤੇ ਹਮਲਾ ਕਰਨ ਦੀਆਂ ਕਿਹੜੀਆਂ ਵਸਤਾਂ ਬਾਰੇ ਗੱਲ ਕਰਦਾ ਹੈ?
ਪ੍ਰਸ਼ਨ 2. ਕਵੀ ਅਨੁਸਾਰ ਦਿਲਾਂ ਦੀ ਨਫ਼ਰਤ ਕਿਵੇਂ ਵੱਧਦੀ ਜਾਵੇਗੀ?
ਪ੍ਰਸ਼ਨ 3. ਜੰਗ ਅਤੇ ਸ਼ਾਂਤੀ ਵਿੱਚੋਂ ਤੁਸੀਂ ਕੀ ਚੁਣਨਾ ਪਸੰਦ ਕਰੋਗੇ ਅਤੇ ਕਵਿਤਾ ਅਨੁਸਾਰ ਕਾਇਨਾਤ ਖ਼ਤਮ ਕਿਵੇਂ ਹੋ ਜਾਵੇਗੀ?