ਕਾਰ ਸੰਬੰਧੀ ਪੱਤਰ – ਗ੍ਰਹਿਣੀਆਂ ਦੇ ਸੈਲਫ਼-ਹੈਲਪ ਗਰੁੱਪ ਸਬੰਧੀ।
ਤੁਹਾਡੇ ਪਿੰਡ ਦੀਆਂ ਕੁਝ ਗ੍ਰਹਿਣੀਆਂ ਸੈਲਫ਼ ਹੈਲਪ ਗਰੁੱਪ ਸ਼ੁਰੂ ਕਰਨ ਦੀਆਂ ਇੱਛੁਕ ਹਨ। ਇਸ ਬਾਰੇ ਜਾਣਕਾਰੀ ਲੈਣ ਲਈ ਜ਼ਿਲ੍ਹੇ ਦੇ ਡਿਪਟੀ ਰਜਿਸਟਰਾਰ ਸਹਿਕਾਰੀ ਸੇਵਾਵਾਂ ਨੂੰ ਪੱਤਰ ਲਿਖੋ।
ਪਿੰਡ ਤੇ ਡਾਕਖਾਨਾ ਕਾਲਾ ਬੱਕਰਾ,
ਜਲੰਧਰ, ਜ਼ਿਲ੍ਹਾ-ਜਲੰਧਰ
ਮਿਤੀ : 20-1-20……….
ਸੇਵਾ ਵਿਖੇ,
ਮੁੱਖ ਰਜਿਸਟਰਾਰ,
ਸਹਿਕਾਰੀ ਭਵਨ,
ਜਲੰਧਰ।
ਵਿਸ਼ਾ : ਗ੍ਰਹਿਣੀਆਂ ਦੇ ਸੈਲਫ਼-ਹੈਲਪ ਗਰੁੱਪ ਸਬੰਧੀ।
ਸ਼੍ਰੀ ਮਾਨ ਜੀ,
ਅਸੀਂ ਆਪਣੇ ਪਿੰਡ ਕਾਲਾ ਬੱਕਰਾ ਵਿਖੇ ਕੁਝ ਗ੍ਰਹਿਣੀਆਂ ਨੇ ਸੈਲਫ਼ ਗਰੁੱਪ ਸ਼ੁਰੂ ਕੀਤਾ ਹੈ ਤਾਂ ਕਿ ਬਾਕੀ ਔਰਤਾਂ ਨੂੰ ਵੀ ਕੋਈ ਨਾ ਕੋਈ ਕਿੱਤਾ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਇਸੇ ਕੰਮ ਲਈ ਸਾਨੂੰ ਆਪ ਜੀ ਦੇ ਵਿਭਾਗ ਦੀ ਮਦਦ ਦੀ ਜ਼ਰੂਰਤ ਹੈ। ਆਪ ਜੀ ਅੱਗੇ ਬੇਨਤੀ ਹੈ ਕਿ ਸਾਨੂੰ ਹੇਠਾਂ ਲਿਖੀ ਜਾਣਕਾਰੀ ਦਿੱਤੀ ਜਾਵੇ।
1. ਅਸੀਂ ਪਿੰਡ ਵਿੱਚ ਸੈਲਫ਼ ਹੈਲਪ ਲਈ ਸਿਲਾਈ, ਬੁਣਾਈ, ਕਢਾਈ ਤੇ ਕੱਪੜੇ ਧੋਣ ਦਾ ਸਰਫ ਬਣਾਉਣਾ ਚਾਹੁੰਦੀਆਂ ਹਾਂ। ਇਸ ਲਈ ਸਹਿਕਾਰੀ ਵਿਭਾਗ ਵੱਲੋਂ ਕਿੰਨੀ ਮਦਦ ਕਿਸ ਪ੍ਰਕਾਰ ਕਰਾਈ ਜਾਵੇ ?
2. ਕੀ ਸਹਿਕਾਰੀ ਵਿਭਾਗ ਕੋਲ ਔਰਤਾਂ ਦੇ ਗਰੁੱਪ ਨੂੰ ਲਾਹੇਵੰਦ ਕਿੱਤੇ ਅਪਣਾਉਣ ਲਈ ਪ੍ਰੇਰਿਤ ਕਰਨ ਤੇ ਸਿਖਲਾਈ ਦੇਣ ਦਾ ਵੀ ਕੋਈ ਉਚਿਤ ਪ੍ਰਬੰਧ ਹੈ। ਜੇਕਰ ਹੈ ਤਾਂ ਇਸ ਦਾ ਲਾਭ ਕਿਵੇਂ ਉਠਾਇਆ ਜਾ ਸਕਦਾ ਹੈ ?
ਆਪ ਦੇ ਉੱਤਰ ਦੀ ਉਡੀਕ ਵਿੱਚ।
ਆਪ ਦੀ ਵਿਸ਼ਵਾਸਪਾਤਰ
ਸੁਨੀਤਾ ਰਾਣੀ।
ਮੋਬਾਇਲ : 98441………….