CBSEKidsNursery RhymesPoemsPoetryPunjab School Education Board(PSEB)

ਕਵਿਤਾ : ਰੁੱਖ

ਹਰੇ ਹਰੇ, ਉੱਚੇ ਉੱਚੇ ਕਿੰਨੇ ਸੋਹਣੇ ਰੁੱਖ ਨੇ,

ਰੁੱਖ ਇਹ ਕਟਦੇ ਸੱਭ ਦੇ ਦੁੱਖ ਨੇ,

ਜੀਅ ਕਰਦਾ ਇਨ੍ਹਾਂ ਵਲ ਦੇਖੀ ਜਾਵਾਂ,

ਕੋਲ ਇਨ੍ਹਾਂ ਦੇ ਘਰ ਮੈਂ ਪਾਵਾਂ,

ਰੁੱਖਾਂ ਦੇ ਨਾਲ ਗੱਲਾਂ ਕਰਾਂ,

ਰੁੱਖਾਂ ਕੋਲ ਹੀ ਬਹਿ ਜਾਵਾਂ,

ਮਿੱਠੇ ਮਿੱਠੇ ਫੁੱਲ ਰੁੱਖਾਂ ਦੇ ਮੈਂ ਖਾਵਾਂ,

ਰੁੱਖਾਂ ਦੀ ਮੈਂ ਰਾਖੀ ਕਰਾਂ,

ਰੁੱਖਾਂ ਨੂੰ ਮੈਂ ਪਾਣੀ ਪਾਵਾਂ,

ਰੁੱਖ ਲਗਾਉ-ਰੁੱਖ ਲਗਾਉ,

ਇਨ੍ਹਾਂ ਨੂੰ ਨਾ ਕੱਟੋ,

ਰੁੱਖਾਂ ਨੂੰ ਬਚਾਉ – ਰੁੱਖਾਂ ਨੂੰ ਬਚਾਉ