ਕਵਿਤਾ : ਮਾਂ ਦੀ ਜ਼ਰੂਰਤ


ਬੇਟਾ/ਬੇਟੀ ਦੇ ਹੋਣ ਤੇ,

ਮਾਂ ਨਾਰੀ ਦਾ ਦਰਜ਼ਾ ਪਾ ਜਾਂਦੀ ਹੈ।

ਫੇਰ ਸਾਰੇ ਜੀਵਨ ਭਰ ਉਹ,

ਮਮਤਾ ਦਾ ਰਸ ਵਰਸਾਉਂਦੀ ਹੈ।

ਸ਼ੋਰ ਸ਼ਰਾਬੇ ਦੇ ਘਰ ਵਿੱਚ,

ਉਹ ਚੁਪ ਹੋ ਕੇ ਸਭ ਕੁੱਝ ਸਹਿ ਜਾਂਦੀ ਹੈ।

ਕਰਕੇ ਤਿਆਗ, ਤੱਪਸਿਆ,

ਮਾਂ ਸਾਦਿਕਾ ਬਣ ਜਾਂਦੀ ਹੈ।

ਲੱਗੇ ਭੁੱਖ ਜਦ ਬੱਚਿਆਂ ਨੂੰ,

ਉਹ ਸਬਜ਼ੀ ਰੋਟੀ ਬਣ ਜਾਂਦੀ ਹੈ।

ਧੁੱਪ ਲੱਗੇ ਜਦ ਬੱਚਿਆਂ ਨੂੰ,

ਉਹ ਛਾਂ ਸੰਘਣੀ ਬਣ ਜਾਂਦੀ ਹੈ।

ਜੇ ਮਰ ਵੀ ਜਾਏ,

ਉਹ ਹਰ ਸੂਰਤ ਵਿੱਚ ਨਜ਼ਰ ਆਉਂਦੀ ਹੈ।

ਝੂਠ, ਫਰੇਬ ਦੀ ਦੁਨੀਆਂ ਵਿੱਚ,

ਮਾਂ ਬੜੀ ਜ਼ਰੂਰਤ ਬਣ ਜਾਂਦੀ ਹੈ।

ਮਾਂ ਬੜੀ ਜ਼ਰੂਰਤ ਬਣ ਜਾਂਦੀ ਹੈ।