ਕਵਿਤਾ
ਗਣਤੰਤਰ ਦਿਵਸ
ਦਿਨ ਗਿਣਤੀ ਦੇ ਰਹਿ ਗਏ ਨਾ ਕਿ ਮਹੀਨਾ ਡੇਢ
ਟੈਲੀਵਿਜ਼ਨ ‘ਤੇ ਦੇਖਾਂਗੇ ਗਣਤੰਤਰ ਦਿਵਸ ਪਰੇਡ।
ਸਾਰੇ ਭਾਰਤ ਵਿਚੋਂ ਸਾਰੇ ਰਾਜਾਂ ਦੀਆਂ ਤਾਕੀਆਂ
ਸਾਹ ਰੋਕ-ਰੋਕ ਤੱਕਾਂਗੇ ਸਾਰੇ ਹੀ ਕਾਕੇ-ਕਾਕੀਆਂ
ਨਾਲੇ ਵੇਖਾਂਗੇ ਸਾਮਾਨ ਬਣਿਆ ਹੋਇਆ ਹੋਮ-ਮੇਡ
ਟੈਲੀਵਿਜ਼ਨ ‘ਤੇ ਦੇਖਾਂਗੇ ਗਣਤੰਤਰ ਦਿਵਸ ਪਰੇਡ।
ਦੇਸ-ਭਗਤੀ ਦੇ ਰੰਗ ‘ਚ ਜਦ ਅਸੀਂ ਰੰਗੇ ਜਾਵਾਂਗੇ
ਦੇਸ ਪਿਆਰ ਦੇ ਗੀਤ ਫੇਰ ਰਲ-ਮਿਲ ਕੇ ਗਾਵਾਂਗੇ
ਕਿਸੇ ਵੀ ਨਾ ਮਨ ‘ਚ ਰੱਖਣੀ ਕੋਈ ਵੀ ਵਿੰਗ-ਟੇਢ
ਟੈਲੀਵਿਜ਼ਨ ‘ਤੇ ਦੇਖਾਂਗੇ ਗਣਤੰਤਰ ਦਿਵਸ ਪਰੇਡ।
ਰਾਕਟ, ਟੈਂਕ, ਜਹਾਜ਼, ਬੰਦੂਕਾਂ ਵੇਖਾਂਗੇ ਤਿਰੰਗਾ ਵੀ
ਸੁਣਾਂਗੇ ਪੂਰਾ ਭਾਸ਼ਣ ਦੇਣਗੇ ਜੋ ਰਾਸ਼ਟਰਪਤੀ ਜੀ
ਸਾਰਾ ਹੀ ਪ੍ਰੋਗਰਾਮ ਮੁਫ਼ਤ ਹੋਵੇ ਨਾ ਕਿ ਇਹ ਪੇਡ
ਟੈਲੀਵਿਜ਼ਨ ‘ਤੇ ਦੇਖਾਂਗੇ ਗਣਤੰਤਰ ਦਿਵਸ ਪਰੇਡ।
ਤਿੰਨੇ ਸੈਨਾਵਾਂ ਦੇ ਮੁਖੀ ‘ਲੱਡਾ’ ਸਾਹਿਬ ਉਥੇ ਹੋਣੇ
ਕਰਤੱਬਪੱਥ ‘ਤੇ ਪਹੁੰਚ ਸਭ ਮੁੱਕ ਜਾਂਦੇ ਰੋਣੇ-ਧੋਣੇ
ਅੱਧਾ ਦਿਨ ਦੇਖਣੀ ਇਹੀਓ ਭੁੱਲ ਕੇ ਆਪਣੀ ਖੇਡ
ਟੈਲੀਵਿਜ਼ਨ ‘ਤੇ ਦੇਖਾਂਗੇ ਗਣਤੰਤਰ ਦਿਵਸ ਪਰੇਡ।
ਜਗਜੀਤ ਸਿੰਘ ਲੱਡਾ