ਔਖੇ ਸ਼ਬਦਾਂ ਦੇ ਅਰਥ
ੲ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਇੱਕੋ : ਸਿਰਫ਼ ਇਕ, ਇੱਕ ਹੀ
ਇਕੋਤਰ ਸੌ : ਇੱਕ ਸੌ ਇੱਕ, 101
ਇਕੋਤਰੀ ਮਾਲਾ : 101 ਮਣਕਿਆਂ ਦੀ ਮਾਲਾ
ਇੱਖ : ਗੰਨਾ, ਕਮਾਦ, ਰੀਨੇ ਦਾ ਖੇਤ
ਇਖਤਲਾਫ਼ : ਵਿਰੋਧ, ਵੱਖਰੀ ਰਾਇ, ਵਖਰੇਵਾਂ, ਫਰਕ, ਭੇਦ
ਇਖਤਿਆਰ : ਅਧਿਕਾਰ, ਕਬਜ਼ਾ, ਵਸ, ਕਾਬੂ, ਅੰਗੀਕਾਰ, ਸਵੀਕਾਰ
ਇਖਲਾਕ : ਕਿਰਦਾਰ, ਆਚਾਰ, ਵਿਹਾਰ, ਤਹਿਜ਼ੀਬ ਚਾਲ-ਚਲਨ, ਸੁਭਾਅ
ਇੰਚ : ਫੁੱਟ ਦਾ ਬਾਰ੍ਹਵਾਂ ਹਿੱਸਾ, ਗਜ਼ ਦਾ ਛੱਤੀਵਾਂ ਭਾਗ
ਇਚਰ : ਇਸ ਸਮੇਂ ਲਈ
ਇੱਛਕ : ਇੱਛਾ ਰੱਖਣ ਵਾਲਾ, ਖਾਹਸ਼ਮੰਦ, ਇੱਛਾ-ਧਾਰੀ
ਇੱਛਾ : ਚਾਹ, ਲੋੜ, ਖਾਹਸ਼, ਕਾਮਨਾ, ਲਾਲਸਾ
ਇੱਛਾ-ਰਹਿਤ : ਇੱਛਾ ਤੋਂ ਬਗੈਰ, ਕਾਮਨਾ-ਰਹਿਤ, ਅਡੋਲ, ਨਿਰ-ਇਛੱਤ
ਇੰਜ : ਇਸ ਤਰ੍ਹਾਂ, ਇਉਂ, ਇਵੇਂ, ਇੰਞ
ਇਜ਼ਹਾਰ : ਜ਼ਾਹਰ ਕਰਨ ਦੀ ਕ੍ਰਿਆ, ਪ੍ਰਗਟਾਵਾ, ਬਿਆਨ, ਭਾਵ-ਪ੍ਰਦਰਸ਼ਨ
ਇਜ਼ਤ : ਆਦਰ, ਸਤਿਕਾਰ, ਮਾਣ, ਪ੍ਰਤਿਸ਼ਠਾ
ਇੱਜਤਦਾਰ : ਸਤਿਕਾਰਯੋਗ, ਆਦਰਯੋਗ, ਪ੍ਰਤਿਸ਼ਠਾਵਾਨ
ਇੰਜਨ : ਇਕ ਜੰਤਰ ਜਿਹੜਾ ਕਿਸੇ ਵੀ ਮਸ਼ੀਨਰੀ ਨੂੰ ਚਲਾਏਮਾਨ ਕਰਦਾ ਹੈ, ਇੰਜਣ,
ਇਜਲਾਸ : ਬੈਠਕ, ਮੀਟਿੰਗ, ਇਕੱਠ, ਇਕੱਤਰਤਾ, ਸੰਮੇਲਨ, ਸਮਾਗਮ
ਇੱਜੜ : ਬੱਕਰੀਆਂ-ਭੇਡਾਂ ਦਾ ਇਕੱਠ, ਬੱਕਰੀਆਂ ਰੱਖਣ ਦਾ ਵਾੜਾ
ਇਜਾਜ਼ਤ : ਮੰਜ਼ੂਰੀ, ਆਗਿਆ, ਹੁਕਮ
ਇਜਾਰਾ : ਠੇਕਾ, ਠੇਕੇ ਤੇ ਲੈਣ ਦੀ ਕ੍ਰਿਆ, ਏਕਾਧਿਕਾਰ
ਇੰਜੀਲ : ਬਾਈਬਲ, ਇਸਾਈਆਂ ਦੀ ਪਵਿੱਤਰ ਧਰਮ-ਪੁਸਤਕ
ਇੰਝ : ਇਸ ਤਰ੍ਹਾਂ, ਇਵੇਂ, ਇੰਜ
ਇੱਟ : ਚੌਕਾ, ਰੋੜਾ, ਪੱਥਰ, ਪੱਕੀ ਇੱਟ
ਇੱਟ-ਖੜੱਕਾ : ਆਪਸੀ ਦ੍ਵੇਸ਼, ਝਗੜਾ, ਤੂੰ-ਤੜਾਕ, ਰੌਲਾ-ਰੱਪਾ
ਇਤਦਾਦ : ਵਿਸ਼ਵਾਸ, ਭਰੋਸਾ, ਨਿਸ਼ਚਾ, ਯਕੀਨ
ਇੰਤਕਾਮ : ਬਦਲਾ, ਰੜਕ ਕੱਢਣ ਦਾ ਭਾਵ
ਇੰਤਕਾਲ : ਇੱਕ ਥਾਂ ਤੋਂ ਦੂਜੇ ਥਾਂ ਹੋਣ ਦੀ ਕ੍ਰਿਆ, ਮੌਤ, ਮਿਰਤੂ, ਦੇਹਾਂਤ
ਇੰਤਜ਼ਾਮ : ਪ੍ਰਬੰਧ, ਬੰਦੋਬਸਤ, ਰਖ-ਰਖਾਅ
ਇੰਤਜ਼ਾਰ : ਉਡੀਕ, ਆਸ
ਇਤਨਾ : ਇੰਨਾ ਸਾਰਾ, ਐਨਾ, ਬਹੁਤ
ਇਤਫ਼ਾਕ : ਮੇਲ, ਮਿਲਾਪ, ਪਿਆਰ, ਏਕਾ, ਰਾਇ ਦਾ ਮਿਲਣਾ, ਮੌਕਾ, ਅਉਸਰ
ਇਤਬਾਰ : ਭਰੋਸਾ, ਨਿਸ਼ਚਾ, ਯਕੀਨ
ਇਤਮੀਨਾਨ : ਤਸੱਲੀ, ਸਬਰ, ਨਿਸ਼ਚਾ
ਇਤਰ : ਹੋਰ, ਦੂਜਾ, ਅਤਰ, ਸੁਗੰਧੀਸਾਰ, ਖੁਸ਼ਬੂ
ਇਤਰਾਜ : ਵਿਰੋਧ, ਨਾਮੰਜੂਰੀ, ਸ਼ੰਕਾ, ਤਰਕ, ਮਹਿਸੂਸਤਾਈ
ਇਤਲਾਹ : ਖਬਰ, ਸੂਚਨਾ, ਦੱਸ
ਇਤਿਹਾਸ : ਐਸੀ ਲਿਖਤ ਜਿਸ ਵਿਚ ਬੀਤੀ ਹੋਈ ਘਟਨਾ ਦਾ ਕਾਲ-ਕ੍ਰਮ ਅਨੁਸਾਰ ਵਰਣਨ ਹੋਵੇ, ਬੀਤਿਆ ਹੋਇਆ, ਇਤਿਹਾਸ ਦੀ ਕਿਤਾਬ, ਤਵਾਰੀਖ਼