ਔਖੇ ਸ਼ਬਦਾਂ ਦੇ ਅਰਥ


ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ


ਅੜਿਲ : ਇਕ ਮਾਤ੍ਰਿਕ ਛੰਦ ਜਿਸਦੇ ਚਾਰ ਚਰਣ ਤੇ ਪ੍ਰਤੀ ਚਰਣ ਸੋਲ੍ਹਾਂ ਮਾਤਰਾਂ ਹੁੰਦੀਆਂ ਹਨ, ਇਸਦੇ ਹੋਰ ਵੀ ਭੇਦ ਹਨ

ਅੜੀ : ਹੱਠ, ਜ਼ਿੱਦ

ਅੜੀਅਲ : ਹੱਠੀ, ਜ਼ਿੱਦੀ

ਅੜੀਏ : ਔਰਤਾਂ ਲਈ ਇਕ ਸੰਬੋਧਨੀ ਸ਼ਬਦ, ਸਹੇਲੀ

ਅੜੁੰਗ : ਅੜੀਅਲ, ਟੇਢਾ, ਡਿੰਗਾ, ਅੰਗਾਂ ਵਿਚ ਫਸਿਆ ਹੋਇਆ

ਅੜੋਸ-ਪੜੋਸ : ਗੁਆਂਢ, ਆਲਾ-ਦੁਆਲਾ, ਆਂਢ-ਗੁਆਂਢ

: ਚਹੁੰ ਪਾਸਿਓ, ਸਭ ਪਾਸੇ, ਤੱਕ, ਤੋੜੀਂ, ਇਕ ਅਗੇਤਰ, ਆਉਣ ਦਾ ਭਾਵ

ਆਉ : ਆਉਣ ਦਾ ਭਾਵ, ਅੰਦਰ ਦਾਖਲ ਹੋਣ ਦਾ ਭਾਵ, ਸੱਦਣਾ

ਆਉਣਾ : ਅੰਦਰ ਦਾਖਲ ਹੋਣਾ, ਪੁੱਜਣਾ, ਆਗਮਨ

ਆਉ-ਭਗਤ : ਸੁਆਗਤ, ਆਦਰ-ਮਾਣ, ਸੇਵਾ

ਆਇਆ : ਆਉਣਾ, ਪੁੱਜ ਜਾਣਾ, ਆਉਣ ਲਈ ਕਹਿਣਾ, ਪਹੁੰਚਣਾ, ਨੌਕਰ, ਦਾਸੀ

ਆਇਤ : ਐਤਵਾਰ, ਸੂਰਜ, ਕੁਰਾਨ ਅਤੇ ਅੰਜੀਲ ਦਾ ਪਦ, ਮੰਤ੍ਰ, ਤੁਕ, ਵਾਕ (ਆਯਤ)

ਆਈ : ਆਉਣਾ (ਇਸਤ੍ਰੀ ਲਿੰਗ), ਪੁੱਜਣਾ, ਜੋਗੀਆਂ ਦੇ ਇਕ ਪੰਥ ਦਾ ਨਾਂ

ਆਈ-ਚਲਾਈ : ਆਣਾ-ਜਾਣਾ, ਗੁਜ਼ਾਰਾ

ਆਈਨਾ : ਸ਼ੀਸ਼ਾ, ਦਰਪਣ

ਆਸ : ਉਮੀਦ, ਆਸ਼ਾ, ਕਾਮਨਾ, ਲਾਲਸਾ ਚਾਹ, ਇੱਛਾ

ਆਸ-ਹੀਣ : ਆਸ ਤੋਂ ਬਗੈਰ, ਨਿਰਾਸ਼, ਨਾਉਮੀਦ ਸੁਸਤ

ਆਸ-ਪਾਸ : ਆਲੇ-ਦੁਆਲੇ, ਲਾਗੇ, ਨੇੜੇ

ਆਸ਼ਕ : ਪ੍ਰੇਮੀ, ਪਿਆਰਾ, ਇਸ਼ਕ ਕਰਨ ਵਾਲਾ

ਆਸ਼ਕ ਹੋ ਜਾਣਾ : ਪ੍ਰੇਮੀ ਹੋ ਜਾਣਾ, ਪਿਆਰ ਹੋ ਜਾਣਾ

ਆਸ਼ਕ-ਮਜਾਜ਼ : ਪ੍ਰੇਮੀ ਸੁਭਾਅ, ਪਿਆਰਾ, ਕਾਮੁਕ, ਰੰਗੀਨ ਤਬੀਅਤ, ਖੁੱਲ੍ਹ-ਦਿਲਾ, ਖੁਸ਼-ਮਿਜਾਜ਼

ਆਸ਼ੰਕਾ : ਸ਼ੱਕ, ਡਰ, ਖਤਰਾ

ਆਸ਼ਕੀ : ਇਸ਼ਕ ਕਰਨਾ, ਇਸ਼ਕ, ਪ੍ਰੇਮ, ਮੁਹੱਬਤ

ਆਸਣ : ਬਹਿਣ ਦੀ (ਪੱਕੀ) ਜਗ੍ਹਾ, ਸੀਟ, ਬੈਠਣ ਦਾ ਬਸਤਰ ਜਿਸਨੂੰ ਵਿਛਾ ਕੇ ਬੈਠੀਏ, ਯੋਗ ਦਾ ਇਕ ਅੰਗ ਜਿਸ ਅਨੁਸਾਰ ਯੋਗੀ ਆਪਣੀ ਬੈਠਕ ਸਾਧਦਾ ਹੈ ।

ਆਸਣ ਜਮਾਉਣਾ : ਪੱਕੇ ਤੌਰ ਤੇ ਬੈਠ ਜਾਣਾ, ਗੱਦੀ ਲਾਉਣੀ, ਆਰਾਮ ਕਰਨਾ, ਰੁਕਣਾ

ਆਸਣ ਮੱਲਣਾ : ਕਿਸੇ ਜਗ੍ਹਾ ਜਾਂ ਸੀਟ ਨੂੰ ਕਬਜ਼ੇ ਚ ਕਰ ਲੈਣਾ

ਆਸਣ ਲਾਉਣਾ : ਆਸਣ ਜਮਾ ਲੈਣਾ, ਬੈਠ ਜਾਣਾ, ਯੋਗ ਦੀ ਅਵਸਥਾ ‘ਚ ਆਉਣਾ

ਆਸਤਿਕ : ਪਰਮਾਤਮਾ ਦੀ ਹੋਂਦ ‘ਚ ਵਿਸ਼ਵਾਸ ਰੱਖਣ ਵਾਲਾ, ਈਸ਼ਵਰਵਾਦੀ, ਹਾਂ-ਮੁਖੀ

ਆਸਤਿਕਤਾ : ਈਸ਼ਵਰਵਾਦ, ਬ੍ਰਹਮਵਾਦ, ਹਾਂ-ਮੁਖ, ਆਸਥਾਵਾਨ, ਵਿਸ਼ਵਾਸੀ

ਆਸਤੀਨ : ਕੁੜਤੇ, ਕੋਟ ਆਦਿ ਦੀ ਬਾਂਹ, ਬਾਹੁਲੀ

ਆਸਤੀਨ ਦਾ ਸੱਪ : ਧੋਖੇਬਾਜ਼ ਮਿੱਤਰ, ਵਿਸ਼ਵਾਸਘਾਤੀ

ਆਸਥਾ : ਭਰੋਸਾ, ਵਿਸ਼ਵਾਸ, ਯਕੀਨ

ਆਸ਼ਨਾਈ : ਮਿੱਤਰਤਾ, ਜਾਣ-ਪਛਾਣ, ਮੁਹੱਬਤ

ਆਸਮਾਨ : ਆਕਾਸ਼

ਆਸ਼ਰਮ : ਟਿਕਣ ਦੀ ਜਗ੍ਹਾ, ਰਹਿਣ ਦਾ ਟਿਕਾਣਾ, ਘਰ, ਕੁਟੀਆ, ਸ਼ਾਸਤਰਾਂ ਅਨੁਸਾਰ ਜੀਵਨ ਦੀ ਅਵਸਥਾ ਜਿਸਦੇ ਚਾਰ ਭੇਦ ਮੰਨੇ ਗਏ ਹਨ-ਬ੍ਰਹਮਚਰਜ, ਗ੍ਰਹਿਸਥ, ਬਾਨਪ੍ਰਸਥ, ਸੰਨਿਆਸ। ਇਹ ਭੇਦ ਜੀਵਨ ਦੇ ਚਾਰੇ ਵੱਖ-ਵੱਖ ਆਸ਼ਰਮ ਹਨ

ਆਸਰਾ : ਸਹਾਰਾ, ਟੇਕ, ਆਧਾਰ, ਓਟ, ਪਨਾਹ, ਸ਼ਰਣ