ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਅੰਮ੍ਰਿਤ : ਉਹ ਪਦਾਰਥ ਜਿਸਨੂੰ ਪੀ ਕੇ ਅਮਰ ਹੋ ਜਾਈਦਾ ਹੈ, ਅਮਰ ਤੱਤ, ਮਿੱਠਾ ਪਵਿੱਤਰ ਜਲ, ਅਭਿਮੰਤ੍ਰਿਤ ਕੀਤਾ ਹੋਇਆ ਪਵਿੱਤਰ ਜਲ, ਸਿੱਖ ਸੰਪ੍ਰਦਾਇ ‘ਚ ਪੰਜਾਂ ਪਿਆਰਿਆਂ ਵਲੋਂ ਜਲ ‘ਚ ਪਤਾਸੇ ਪਾ ਕੇ ਤੇ ਨਾਲ ਪੰਜਾਂ ਬਾਣੀਆਂ ਦਾ ਪਾਠ ਕਰਕੇ ਤਿਆਰ ਕੀਤਾ ਮਿੱਠਾ ਪਵਿੱਤਰ ਜਲ
ਅੰਮ੍ਰਿਤ ਸੰਸਕਾਰ : ਅੰਮ੍ਰਿਤ ਛਕਾਉਣ ਦੀ ਰਸਮ
ਅੰਮ੍ਰਿਤ ਛਕਣਾ : ਸਿੱਖ ਸੰਪ੍ਰਦਾਇ ‘ਚ ਪੰਜਾਂ ਪਿਆਰਿਆਂ ਕੋਲੋਂ ਪਾਹੁਲ ਲੈਣੀ
ਅੰਮ੍ਰਿਤ ਧਾਰੀ : ਜਿਸਨੇ ਅੰਮ੍ਰਿਤ ਛਕਿਆ ਹੋਵੇ
ਅੰਮ੍ਰਿਤਸਰ : ਪੰਜਾਬ ਦਾ ਇਕ ਪ੍ਰਸਿੱਧ ਸ਼ਹਿਰ, ਅੰਮ੍ਰਿਤ ਦਾ ਸਰੋਵਰ, ਹਰਿਮੰਦਰ ਸਾਹਿਬ ਦੇ ਸਰੋਵਰ ਦਾ ਨਾਂ
ਅਮਰੀਕਾ : ਇਕ ਦੇਸ਼, ਇਕ ਮਹਾਦੀਪ
ਅਮਰੂਦ : ਇਕ ਫਲ ਤੇ ਉਸਦਾ ਦਰਖ਼ਤ
ਅਮਲ : ਨਸ਼ਾ, ਮਾਦਕ / ਨਸ਼ੀਲੇ ਪਦਾਰਥ, ਕਰਮ, ਆਚਾਰ, ਨੇਮ, ਅਭਿਆਸ, ਬਿਨਾਂ ਮੈਲ, ਨਿਰਮਲ
ਅਮਲਤਾਸ : ਇਕ ਗੁਣਕਾਰੀ ਬੂਟਾ
ਅਮਲਾ : ਕੰਮ ਕਰਨ ਵਾਲਿਆਂ ਦਾ ਟੋਲਾ
ਅੰਮਾਂ : ਮੰਮੀ, ਅੰਮੀਂ, ਮਾਂ, ਦਾਦੀ
ਅਮਾਨਤ : ਕਿਸੇ ਦੇ ਸਪੁਰਦ ਕੀਤੀ ਵਸਤੂ, ਧਰੋਹਰ, ਹਿਫ਼ਾਜ਼ਤ, ਨੀਂਦ
ਅਮਾਨਤੀ : ਅਮਾਨਤ ਨਾਲ ਸੰਬੰਧਿਤ, ਅਮੀਨ, ਨਿਯਾਸੀ
ਅਮਾਮ : ਇਮਾਮ
ਅਮਾਵਸ : ਮੱਸਿਆ, ਉਹ ਰਾਤ ਜਿੱਦਣ ਚੰਦ੍ਰਮਾ ਵਿਖਾਈ ਨਹੀਂ ਦਿੰਦਾ, ਕਾਲੀ ਰਾਤ
ਅਮਿੱਟ : ਜੋ ਮਿੱਟੇ ਨਾ, ਕਾਇਮ, ਥਿਰ, ਸਾਸ਼ਵਤ, ਅਟੱਲ
ਅਮਿੱਤ : ਜੋ ਮਿਣਿਆ ਨਾ ਜਾ ਸਕੋ, ਬੇਹੱਦ, ਬੇਅੰਤ, ਅਪਾਰ
ਅੰਮੀ : ਮਾਂ, ਮਾਤਾ, ਮੰਮੀ
ਅਮੀਰੀ : ਅਮੀਰ ਹੋਣ ਦਾ ਭਾਵ, ਖੁਸ਼ਹਾਲੀ, ਸਰਦਾਰੀ
ਅਮੁੱਕ : ਜੋ ਨਾ ਮੁੱਕੇ, ਅਤੁੱਟ, ਫਲਾਂ, ਫਲਾਣਾ
ਅਮੁੱਲ : ਮੁੱਲ ਤੋਂ ਪਾਰ, ਬੇਸ਼ਕੀਮਤੀ, ਅਨਮੋਲ, ਲਾਸਾਨੀ
ਅਮੂਰਤ : ਜਿਸਦੀ ਮੂਰਤ ਨਾ ਹੋਵੇ, ਨਿਰਾਕਾਰ, ਸੂਖਮ ਆਤਮਾ, ਪਰਮਾਤਮਾ
ਅਮੋਦ : ਖੁਸ਼ੀ, ਅਨੰਦ, ਅਨੰਦ-ਮੇਲਾ, ਮਜ਼ੇ ਲੈਣ ਦਾ ਭਾਵ
ਅਮੋਲ : ਮੁੱਲ ਰਹਿਤ, ਅਨਮੋਲ, ਅਮੁੱਲਾ
ਅਮੋੜ : ਜੋ ਮੁੜੇ ਨਾ, ਪੱਕਾ, ਦ੍ਰਿੜ, ਕਾਇਮ, ਮਜ਼ਬੂਤ
ਅੱਯਾਸ਼ : ਐਸ਼ ਕਰਨ ਵਾਲਾ, ਵਿਲਾਸੀ, ਭੋਗੀ, ਕਾਮੀ
ਅਯਾਸ਼ੀ : ਐਸ਼ਪ੍ਰਸਤੀ, ਭੋਗ, ਵਿਲਾਸਤਾ, ਮੌਜ-ਮੇਲਾ
ਅਯੋਗ : ਨਾਮੁਨਾਸਬ, ਨਾਲਾਇਕ, ਨਿਕੰਮਾ
ਅਰ : ਦੋ ਸ਼ਬਦਾਂ ਨੂੰ ਜੋੜਨ ਵਾਲਾ, ਇਕ ਯੋਜਕ, ਔਰ, ਅਤੇ, ਨੁੱਕਰ, ਖੂੰਜਾ, ਗੁੱਠ
ਅਰਸ਼ : ਅਸਮਾਨ, ਸਵਰਗ, ਰਾਜ-ਸਿੰਘਾਸਨ, ਛੱਤ
ਅਰਸਾ : ਸਮਾਂ, ਕਾਲ, ਵੇਲਾ, ਦੇਰ, ਚਿਰ
ਅਰਸ਼ੀ : ਸਵਰਗੀ, ਦੈਵੀ, ਅਸਮਾਨੀ
ਅਰਕ : ਘੱਨ ਸਾਰ, ਨਿਚੋੜ, ਤੱਤ, ਪਸੀਨਾ, ਮੁੜ੍ਹਕਾ
ਅਰਘ : ਭੇਟਾ, ਪੂਜਾ, ਮੁੱਲ, ਕੀਮਤ, ਦੇਵ ਨੂੰ ਅਰਪਿਤ ਕੀਤੀ ਭੇਟਾ, ਮੋਤੀ
ਅਰਘਾ : ਅਰਘ
ਅਰਚਾ : ਪੂਜਾ, ਉਪਾਸ਼ਨਾ, ਬੰਦਗੀ, ਇਬਾਦਤ
ਅਰਜ : ਬੇਨਤੀ, ਪ੍ਰਾਰਥਨਾ, ਬਿਨੈ, ਚੌੜਾਈ, ਵਿਸਤਾਰ