ਔਖੇ ਸ਼ਬਦਾਂ ਦੇ ਅਰਥ
ਅ ਨਾਲ ਸ਼ੁਰੂ ਹੋਣ ਵਾਲੇ ਸ਼ਬਦ
ਅਬੂਰ : ਪਾਰ ਹੋਣ ਦੀ ਕ੍ਰਿਆ, ਪਾਰ ਜਾਣਾ, ਲੰਘਣਾ
ਅਬੂਰ ਹਾਸਲ ਕਰਨਾ : ਕਿਸੇ ਚੀਜ਼ ‘ਚ ਮਾਹਿਰ ਹੋਣਾ
ਅਬੇ : ਸਦਾ, ਨਿੱਤ, ਅਭੀ, ਹੁਣੇ, ਇਕ ਸੰਬੋਧਨੀ ਸ਼ਬਦ, ਉਏ
ਅਬੋਧ : ਬੋਧ ਰਹਿਤ, ਵਿਚਾਰ ਰਹਿਤ, ਅੰਞਾਣ
ਅਭਖ : ਨਾ ਖਾਣ ਜੋਗ, ਧਰਮ ਜਾਂ ਮਰਯਾਦਾ ਤੋਂ ਉਲਟ ਖਾਣਾ
ਅਭੰਗ : ਜਿਸਨੂੰ ਭੰਗ ਨਾ ਕੀਤਾ ਜਾ ਸਕੇ, ਅਖੰਡ, ਅਟੁੱਟ ਵਿਨਾਸ਼-ਰਹਿਤ, ਇਕ ਮਰਾਠੀ ਭਾਸ਼ਾ ਦਾ ਛੰਦ
ਅਭੰਗੀ : ਪੂਰਣ, ਅਖੰਡ
ਅਭੰਜ : ਅਟੁੱਟ, ਅਖੰਡ, ਅਜਿੱਤ
ਅੱਭੜਵਾਹੇ : ਅਚਾਨਕ, ਚਾਣਚੱਕ, ਫਟਾਫਟ
ਅਭਾਗਾ : ਭਾਗਾਂ ਤੋਂ ਬਗੈਰ, ਨਿਭਾਗਾ, ਬਦਕਿਸਮਤ
ਅਭਾਵ : ਨਾ ਹੋਣਾ, ਥੁੜ੍ਹ, ਕਮੀ
ਅਭਿਆਸ : ਵਾਰ-ਵਾਰ ਕੀਤਾ ਯਤਨ, ਦੁਹਰਾਉ, ਮਿਹਨਤ, ਮਸ਼ਕ
ਅਭਿਆਸੀ : ਅਭਿਆਸ ਕਰਨ ਵਾਲਾ, ਮਿਹਨਤੀ
ਅਭਿਆਗਤ : ਸਾਧੂ, ਫ਼ਕੀਰ, ਪ੍ਰਾਹੁਣਾ, ਮਹਿਮਾਨ
ਅਭਿਸਰਣ : ਅੱਗੇ ਵਧਣ ਦੀ ਕ੍ਰਿਆ, ਨੇੜੇ ਹੋਣਾ
ਅਭਿਸਾਰ : ਜੰਗ, ਯੁੱਧ, ਲੜਾਈ, ਸਾਧਨ, ਯਤਨ
ਅਭਿਜ : ਜੋ ਨਾ ਭਿਜੇ, ਅਣਭਿੱਜ, ਕਠੋਰ ਦਿਲ, ਖੁਸ਼ਕ
ਅਭਿੰਨ : ਭਿੰਨਤਾ ਰਹਿਤ, ਇਕ ਰੂਪ, ਅਟੁੱਟ
ਅਭਿਨੰਦਨ : ਸੁਆਗਤ, ਜੀ ਆਇਆਂ, ਸਿਫ਼ਤ, ਤਾਰੀਫ਼, ਬੇਨਤੀ
ਅਭਿਮਾਨ : ਅਹੰਕਾਰ, ਮਾਣ, ਹਉਮੈ
ਅਭਿਮਾਨੀ : ਅਹੰਕਾਰੀ, ਮਾਣਮੱਤਾ, ਹੰਕਾਰੀ
ਅਭਿਯੋਗ : ਮੁਕੱਦਮਾ, ਇਲਜ਼ਾਮ, ਫੌਜਦਾਰੀ
ਅਭਿਲਾਸ਼ਾ : ਕਾਮਨਾ, ਚਾਹ, ਇੱਛਾ, ਉਮੰਗ, ਲਾਲਸਾ
ਅਭਿਲਾਖੀ : ਅਭਿਲਾਸ਼ਾ ਕਰਨਾ ਵਾਲਾ, ਇਛੁੱਕ, ਚਾਹੁਣ ਵਾਲਾ
ਅਭਿਵਿਅੰਜਨ : ਪ੍ਰਗਟਾ, ਪੇਸ਼ਕਾਰੀ, ਪ੍ਰਕਾਸ਼ਨ
ਅਭਿਵਿਅੰਜਨਾ : ਪ੍ਰਗਟਾਵਾ, ਪ੍ਰਕਾਸ਼ਨ
ਅਭੁੱਲ : ਨਾ ਭੁੱਲਣ ਵਾਲਾ, ਅਚੂਕ
ਅਭੇਖ : ਭੇਖ ਬਿਨਾਂ, ਭੇਖ ਰਹਿਤ, ਲਿਬਾਸ ਰਹਿਤ, ਨੰਗਾ, ਸਾਦਾ
ਅਭੇਦ : ਭੇਦ ਰਹਿਤ, ਅਟੁੱਟ, ਇਕਰਸ, ਲਿਵਲੀਨ
ਅਭੇਦਤਾ : ਅਟੁੱਟਤਾ, ਇਕਰੂਪਤਾ, ਲੀਨਤਾ,
ਅਭੈ : ਬਿਨਾ ਡਰ, ਨਿਡਰ, ਨਿਰਭੈ, ਬੇਖੌਫ਼
ਅਭੈ ਪਦ : ਉਹ ਪਦਵੀ ਜਿਸ ਤੋਂ ਡਿਗਣ ਦਾ ਡਰ ਨਾ ਹੋਵੇ, ਨਿਰਵਾਣ ਪਦ, ਮੋਖ, ਮੁਕਤੀ
ਅਭੋਲ : ਮਾਸੂਮ, ਭੋਲਾ, ਅਨਜਾਣੇ ‘ਚ, ਆਪ-ਮੁਹਾਰੇ
ਅਭੌਤਿਕ : ਜੋ ਭੌਤਕ ਨਾ ਹੋਵੇ, ਦੈਵੀ, ਰੂਹਾਨੀ
ਅਮਕਾ : ਫਲਾਣਾ, ਢਿਮਕਾ, ਉਹ ਵਾਲਾ
ਅਮਨ : ਸ਼ਾਂਤੀ, ਆਰਾਮ, ਚੈਨ
ਅਮਰ : ਜੋ ਕਦੇ ਨਾ ਮਰੇ, ਮਰਨ ਤੋਂ ਰਹਿਤ, ਅਟੱਲ, ਸਦਾ ਥਿਰ
ਅਮਰਦਾਸ : ਸਿੱਖਾਂ ਦੇ ਤੀਜੇ ਗੁਰੂ
ਅਮਰਨਾਥ : ਕਸ਼ਮੀਰ ‘ਚ ਸ੍ਰੀਨਗਰ ਨੇੜੇ ਇਕ ਪ੍ਰਸਿੱਧ ਹਿੰਦੂ-ਤੀਰਥ
ਅਮਰਲੋਕ : ਸਵਰਗ, ਦੇਵਲੋਕ, ਸਤਿਸੰਗਤ