ਬੇਬੇ ਜੀ – ਇੱਕ ਸ਼ਬਦ ਜਾਂ ਲਾਈਨ ਵਾਲੇ ਉੱਤਰ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਨੌਵੀਂ)
ਬੇਬੇ ਜੀ – ਡਾ. ਹਰਪਾਲ ਸਿੰਘ ਪੰਨੂ
ਪ੍ਰਸ਼ਨ 1. ਲੇਖਕ ਨੂੰ ਆਪਣੀ ਉਮਰ ਦੇ ਕਿੰਨੇ ਸਾਲਾਂ ਤੱਕ ਦਾ ਬਚਪਨ ਯਾਦ ਹੈ?
ਉੱਤਰ : ਚਾਰ – ਪੰਜ ਸਾਲਾਂ ਤੱਕ ਦਾ
ਪ੍ਰਸ਼ਨ 2 . ਜਦੋਂ ਬੇਬੇ ਘਰ ਹੁੰਦੀ ਤਾਂ ਦਿਨ – ਰਾਤ ਕਿਸ ਤਰ੍ਹਾਂ ਦੇ ਹੁੰਦੇ?
ਉੱਤਰ : ਤਿਉਹਾਰਾਂ ਵਰਗੇ
ਪ੍ਰਸ਼ਨ 3 . ਜਦੋਂ ਕਦੀ ਬੇਬੇ ਰਿਸ਼ਤੇਦਾਰੀ ਵਿੱਚ ਗਈ ਦੋ – ਚਾਰ ਦਿਨ ਨਾ ਆਉਂਦੀ ਤਾਂ ਲੇਖਕ ਇੱਧਰ – ਉੱਧਰ ਕਿਸ ਤਰ੍ਹਾਂ ਫਿਰਦਾ?
ਉੱਤਰ : ਚੁੱਪ – ਚਾਪ, ਗੁੰਮ – ਸੁੰਮ
ਪ੍ਰਸ਼ਨ 4 . ਲੇਖਕ ਦੇ ਬਾਪੂ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ?
ਉੱਤਰ : ਸਖ਼ਤ
ਪ੍ਰਸ਼ਨ 5 . ਲੇਖਕ ਦੇ ਦੋਹਾਂ ਮਾਮਿਆਂ ਕੋਲ਼ ਕਿੰਨੀ ਜ਼ਮੀਨ ਸੀ?
ਉੱਤਰ : ਪੰਜਾਹ ਏਕੜ
ਪ੍ਰਸ਼ਨ 6 . ਇੱਕ ਵਾਰੀ ਘਰੇਲੂ ਤੰਗੀ ਹੋਣ ਕਰਕੇ ਲੇਖਕ ਨੂੰ ਘਰਦਿਆਂ ਨੇ ਕਿੱਥੇ ਤੋਰ ਦਿੱਤਾ?
ਉੱਤਰ : ਨਾਨਕੇ
ਪ੍ਰਸ਼ਨ 7 . ਕਿੱਥੇ ਪੜ੍ਹਦਿਆਂ ਹੋਇਆਂ ਲੇਖਕ ਮਹੀਨੇ ਵਿੱਚ ਇੱਕ ਵਾਰੀ ਨਾਨਕੇ ਅਤੇ ਦੂਜੀ ਵਾਰ ਦਾਦਕੇ ਜਾਂਦਾ?
ਉੱਤਰ : ਪਟਿਆਲੇ ਪੜ੍ਹਦਿਆਂ ਹੋਇਆਂ
ਪ੍ਰਸ਼ਨ 8 . ਲੇਖਕ ਦੀ ਛੋਟੀ ਮਾਮੀ ਦਾ ਕੀ ਨਾਂ ਸੀ?
ਉੱਤਰ : ਗੁਰਦਿਆਲ ਕੌਰ
ਪ੍ਰਸ਼ਨ 9 . ਲੇਖਕ ਦੀ ਛੋਟੀ ਮਾਮੀ ਦੀ ਸੁੰਦਰਤਾ ਦੀ ਤੁਲਨਾ ਬੇਬੇ ਨੇ ਕਿਸ ਨਾਲ ਕੀਤੀ ਹੈ?
ਉੱਤਰ : ਹੀਰ ਨਾਲ਼
ਪ੍ਰਸ਼ਨ 10 . ਘਰ ਦੀ ਲਿੱਪਾ – ਪੋਚੀ ਦਾ ਕੰਮ ਕਿਹੜੇ ਤਿਉਹਾਰ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਸੀ?
ਉੱਤਰ : ਦੁਸਹਿਰੇ ਤੋਂ ਪਹਿਲਾਂ
ਪ੍ਰਸ਼ਨ 11 . ਲੇਖਕ ਦੀ ਬੇਬੇ ਕੋਲ਼ ਬੱਸ ਵਿੱਚ ਬੈਠਾ ਆਦਮੀ ਕੀ ਖਾ ਰਿਹਾ ਸੀ?
ਉੱਤਰ : ਭੂਜੀਆ
ਪ੍ਰਸ਼ਨ 12 . ਬੇਬੇ ਨੇ ਆਪਣੇ ਆਪ ਨੂੰ ਵੱਡੇ ਕਿਲ੍ਹੇ ਦੇ ਅੱਗੇ ਲੱਗੀ ਕਿਸ ਚੀਜ਼ ਨਾਲ਼ ਤੁਲਨਾ ਕੀਤੀ?
ਉੱਤਰ : ਜਿੰਦਰੇ ਨਾਲ਼
ਪ੍ਰਸ਼ਨ 13 . ਲੇਖਕ ਅਨੁਸਾਰ ਬੇਬੇ ਦੀ ਉਮਰ ਕਿੰਨੇ ਸਾਲਾਂ ਦੀ ਹੈ?
ਉੱਤਰ : ਨੱਬੇ ਸਾਲਾਂ ਦੀ
ਪ੍ਰਸ਼ਨ 14 . ਬੇਬੇ ਜਦੋਂ ਲੇਖਕ ਦੇ ਪਿੰਡ ਵਿਆਹੀ ਹੋਈ ਆਈ ਤਾਂ ਉਸਦੀ ਉਮਰ ਕਿੰਨੇ ਵਰ੍ਹਿਆ ਦੀ ਸੀ?
ਉੱਤਰ : ਸੋਲ੍ਹਾਂ ਵਰ੍ਹਿਆਂ ਦੀ
ਪ੍ਰਸ਼ਨ 15 . ਲੇਖਕ ਦਾ ਛੋਟਾ ਭਰਾ ਬੰਦਗੀ ਕਰਨ ਵਾਲਿਆਂ ਵਾਂਗ ਕਿਸ ਦੀ ਸੇਵਾ ਕਰਦਾ ਹੈ?
ਉੱਤਰ : ਮਾਪਿਆਂ ਦੀ
ਪ੍ਰਸ਼ਨ 16 . ‘ਬੇਬੇ ਜੀ’ ਲੇਖ ਦਾ ਲੇਖਕ ਕੌਣ ਹੈ?
ਉੱਤਰ : ਡਾ. ਹਰਪਾਲ ਸਿੰਘ ਪੰਨੂ
ਪ੍ਰਸ਼ਨ 17. ਲੇਖਕ ਦੇ ਮਾਮੇ ਕੀ ਕੰਮ ਕਰਦੇ ਸਨ?
ਉੱਤਰ : ਲੇਖਕ ਦੇ ਮਾਮੇ ਕਿਸਾਨ ਸਨ।
ਪ੍ਰਸ਼ਨ 18. ਘਰ ਵਿੱਚ ਪੈਸੇ ਦੀ ਕਮੀ ਹੋਣ ਕਰਕੇ ਜਾਂ ਜ਼ਰੂਰਤ ਵੇਲੇ ਮਦਦ ਲਈ ਬੇਬੇ ਕਿੱਥੇ ਜਾਂਦੀ ਸੀ?
ਉੱਤਰ : ਆਪਣੇ ਭਰਾਵਾਂ ਕੋਲ
ਪ੍ਰਸ਼ਨ 19. ਲੇਖਕ ਨੇ ਆਪਣੇ ਮਾਮਿਆਂ ਦੇ ਘਰ ਦੀ ਤੁਲਨਾ ਕਿਸ ਨਾਲ ਕੀਤੀ ਹੈ?
ਉੱਤਰ : ਸੁਰਗ ਨਾਲ
ਪ੍ਰਸ਼ਨ 20. ਲੇਖਕ ਦੇ ਮਾਮੇ ਦੁੱਧ ਦੇਣੋਂ ਹਟੀ ਗਾਂ/ਮੱਝ ਦੇ ਬਦਲੇ ਉਹਨਾਂ ਨੂੰ ਕੀ ਦੇ ਦਿੰਦੇ ਸਨ?
ਉੱਤਰ : ਨਵੀਂ ਸੂਈ ਗਾਂ/ਮੱਝ
ਪ੍ਰਸ਼ਨ 21. ‘ਕਟਰੂ-ਵਛਰੂ’ ਸ਼ਬਦ ਦਾ ਕੀ ਅਰਥ ਹੈ?
ਉੱਤਰ : ਕੱਟਾ-ਵੱਛਾ
ਪ੍ਰਸ਼ਨ 22. ਕਿਸ ਨੇ ਆਪਣੇ ਸਿਰ ਦੀ ਚੁੰਨੀ ਬੇਬੇ ਦੇ ਪੈਰਾਂ ਵਿੱਚ ਰੱਖ ਦਿੱਤੀ?
ਉੱਤਰ : ਲੇਖਕ ਦੀ ਮਾਮੀ ਨੇ
ਪ੍ਰਸ਼ਨ 23. ਲਿੱਪਾ-ਪੋਚੀ ਲਈ ਗਾਰੇ ਵਿੱਚ ਕੀ-ਕੀ ਮਿਲਾਇਆ ਜਾਂਦਾ ਸੀ?
ਉੱਤਰ : ਗੋਹਾ ਅਤੇ ਤੂੜੀ
ਪ੍ਰਸ਼ਨ 24. ਕੰਧਾਂ ‘ਤੇ ਟੰਗਣ ਲਈ ਲੇਖਕ ਦੇ ਬਾਪੂ ਜੀ ਕੀ ਲਿਆਉਂਦੇ ਸਨ?
ਉੱਤਰ : ਨਵੀਆਂ ਤਸਵੀਰਾਂ
ਪ੍ਰਸ਼ਨ 25. ਲੇਖਕ ਦੇ ਮਾਪਿਆਂ ਦੀ ਸੇਵਾ ਕੌਣ ਕਰਦਾ ਸੀ?
ਉੱਤਰ : ਲੇਖਕ ਦਾ ਛੋਟਾ ਭਰਾ
ਪ੍ਰਸ਼ਨ 26. ਬੇਬੇ ਪਿੰਡ ਦੇ ਲੋਕਾਂ ਤੋਂ ਕਿਉਂ ਖ਼ਫਾ ਸੀ?
ਉੱਤਰ : ਲੋਕਾਂ ਦੁਆਰਾ ਮੋਰ, ਕੂੰਜਾਂ ਅਤੇ ਮੁਰਗਾਬੀਆਂ ਦਾ ਸ਼ਿਕਾਰ ਕਰਨ ਕਰਕੇ
ਪ੍ਰਸ਼ਨ 27. ਲੇਖਕ ਨੂੰ ਆਪਣੇ ਸੁਪਨਿਆਂ ਵਿੱਚ ਬੇਬੇ ਕੀ ਕਰਦੀ ਨਜ਼ਰ ਆਉਂਦੀ ਸੀ?
ਉੱਤਰ : ਅਲੱਗ-ਅਲੱਗ ਘਰੇਲੂ ਕੰਮ ਕਰਦੀ