ਅਣਡਿੱਠਾ ਪੈਰਾ : ਸ਼ਾਹ ਸੁਜਾਹ


1800 ਈ. ਵਿੱਚ ਕਾਬਲ ਵਿੱਚ ਰਾਜਗੱਦੀ ਦੀ ਪ੍ਰਾਪਤੀ ਲਈ ਖਾਨਾਜੰਗੀ ਸ਼ੁਰੂ ਹੋ ਗਈ। ਸ਼ਾਹ ਜ਼ਮਾਨ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਅਤੇ ਸ਼ਾਹ ਮਹਿਮੂਦ ਅਫ਼ਗਾਨਿਸਤਾਨ ਦਾ ਨਵਾਂ ਬਾਦਸ਼ਾਹ ਬਣਿਆ। ਉਸ ਨੇ ਕੇਵਲ ਤਿੰਨ ਵਰ੍ਹਿਆਂ (1800-03 ਈ.) ਤਕ ਸ਼ਾਸਨ ਕੀਤਾ।

1803 ਈ. ਵਿੱਚ ਸ਼ਾਹ ਸ਼ੁਜਾਹ ਨੇ ਸ਼ਾਹ ਮਹਿਮੂਦ ਤੋਂ ਗੱਦੀ ਹਥਿਆ ਲਈ। ਉਸ ਨੇ 1809 ਈ. ਤਕ ਸ਼ਾਸਨ ਕੀਤਾ। ਉਹ ਬੜਾ ਅਯੋਗ ਸ਼ਾਸਕ ਸਿੱਧ ਹੋਇਆ। ਇਸ ਕਾਰਨ ਅਫ਼ਗਾਨਿਸਤਾਨ ਵਿੱਚ ਅਰਾਜਕਤਾ ਫੈਲ ਗਈ। ਇਹ ਸੁਨਹਿਰੀ ਮੌਕਾ ਵੇਖ ਕੇ ਅਟਕ, ਕਸ਼ਮੀਰ, ਮੁਲਤਾਨ ਤੇ ਡੇਰਾਜਾਤ ਆਦਿ ਦੇ ਅਫ਼ਗਾਨ ਸੂਬੇਦਾਰਾਂ ਨੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਵੀ ਕਾਬਲ ਸਰਕਾਰ ਦੀ ਕਮਜ਼ੋਰੀ ਦਾ ਪੂਰਾ ਲਾਭ ਉਠਾਇਆ ਅਤੇ ਕਸੂਰ, ਝੰਗ, ਖੁਸ਼ਾਬ ਅਤੇ ਸਾਹੀਵਾਲ ਨਾਂ ਦੇ ਅਫ਼ਗਾਨ ਪ੍ਰਦੇਸ਼ਾਂ ‘ਤੇ ਕਬਜ਼ਾ ਕਰ ਲਿਆ।

1809 ਈ. ਵਿੱਚ ਸ਼ਾਹ ਸ਼ੁਜਾਹ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਤੇ ਉਸ ਦੀ ਥਾਂ ਸ਼ਾਹ ਮਹਿਮੂਦ ਅਫ਼ਗਾਨਿਸਤਾਨ ਦਾ ਉ ਦੋਬਾਰਾ ਬਾਦਸ਼ਾਹ ਬਣਿਆ। ਕਿਉਂਕਿ ਰਾਜਗੱਦੀ ਪ੍ਰਾਪਤ ਕਰਨ ਵਿੱਚ ਸ਼ਾਹ ਮਹਿਮੂਦ ਨੂੰ ਫ਼ਤਿਹ ਖ਼ਾਂ ਨੇ ਹਰ ਸੰਭਵ ਸਹਾਇਤਾ ਦਿੱਤੀ ਸੀ, ਇਸ ਲਈ ਉਸ ਨੂੰ ਸ਼ਾਹ ਮਹਿਮੂਦ ਨੇ ਆਪਣਾ ਵਜ਼ੀਰ (ਪ੍ਰਧਾਨ ਮੰਤਰੀ) ਨਿਯੁਕਤ ਕਰ ਲਿਆ।


ਪ੍ਰਸ਼ਨ 1. ਸ਼ਾਹ ਮਹਿਮੂਦ ਅਫ਼ਗਾਨਿਸਤਾਨ ਦਾ ਪਹਿਲੀ ਵਾਰ ਬਾਦਸ਼ਾਹ ਕਦੋਂ ਬਣਿਆ?

ਉੱਤਰ : ਸ਼ਾਹ ਮਹਿਮੂਦ ਪਹਿਲੀ ਵਾਰ 1800 ਈ: ਵਿੱਚ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਿਆ ਸੀ।

ਪ੍ਰਸ਼ਨ 2. ਸ਼ਾਹ ਸੁਜ਼ਾਹ ਕਿਹੋ ਜਿਹਾ ਸ਼ਾਸਕ ਸੀ? ਇਸ ਦਾ ਕੀ ਸਿੱਟਾ ਨਿਕਲਿਆ?

ਉੱਤਰ : (i) ਸ਼ਾਹ ਸੁਜਾਹ ਇੱਕ ਅਯੋਗ ਸ਼ਾਸਕ ਸੀ।

(ii) ਇਸ ਕਾਰਨ ਅਫ਼ਗਾਨਿਸਤਾਨ ਵਿੱਚ ਅਰਾਜਕਤਾ ਫੈਲ ਗਈ ਸੀ।

ਪ੍ਰਸ਼ਨ 3. ਫ਼ਤਿਹ ਖ਼ਾਂ ਕੌਣ ਸੀ?

ਉੱਤਰ : ਫ਼ਤਿਹ ਖ਼ਾਂ ਸ਼ਾਹ ਮਹਿਮੂਦ ਦਾ ਵਜ਼ੀਰ ਸੀ।

ਪ੍ਰਸ਼ਨ 4. ਸ਼ਾਹ ਸ਼ੁਜਾਹ ਨੂੰ ਕਦੋਂ ਗੱਦੀ ਤੋਂ ਲਾਹ ਦਿੱਤਾ ਗਿਆ ਸੀ?

ਉੱਤਰ : ਸ਼ਾਹ ਸ਼ੁਜਾਹ ਨੂੰ 1809 ਈ. ਵਿੱਚ ਗੱਦੀ ਤੋਂ ਲਾਹ ਦਿੱਤਾ ਗਿਆ ਸੀ।