CBSEComprehension PassagePunjab School Education Board(PSEB)ਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ – ਸਮੇਂ ਦੀ ਕਦਰ

ਸਮਾਂ ਇੱਕ ਮਹਾਨ ਖਜ਼ਾਨਾ ਹੈ। ਅਮਰੀਕਾ, ਜਪਾਨ ਵਿੱਚ ਮੀਂਹ ਹੋਵੇ, ਹਨੇਰੀ ਹੋਵੇ, ਠੰਢ ਹੋਵੇ, ਗਰਮੀ ਹੋਵੇ, ਅੱਠ ਘੰਟੇ ਹਰ ਕੋਈ ਡੱਟ ਕੇ ਕੰਮ ਕਰਦਾ ਹੈ। ਦਫ਼ਤਰਾਂ ਵਿੱਚ, ਖੇਤਾਂ ਵਿੱਚ, ਕਾਰਖਾਨਿਆਂ ਵਿੱਚ, ਵਿਸ਼ੇਸ਼ ਛੁੱਟੀਆਂ ਸਾਲ ਵਿੱਚ ਮਸਾਂ ਚਾਰ – ਪੰਜ ਹੁੰਦੀਆਂ ਹਨ।

ਸਾਡੇ ਦੇਸ਼ ਵਿੱਚ ਕਿੰਨੀਆਂ ਹੀ ਛੁੱਟੀਆਂ, ਕਿੰਨੇ ਥੋੜ੍ਹੇ ਘੰਟੇ ਕੰਮ, ਕਿੰਨਾ ਬੇ – ਦਿਲਾ ਕੰਮ ਤੇ ਫੇਰ ਸਵੇਰ – ਸ਼ਾਮ ਮੰਦਰਾਂ, ਗੁਰਦੁਆਰਿਆਂ ਵਿੱਚ ਭੀੜਾਂ, ਸਾਧੂਆਂ ਦੀ ਨਿੱਤ ਫੇਰੀ, ਮਰਨੇ, ਜੰਮਣੇ ਤੇ ਵਿਆਹ।

ਕਿਸੇ ਹੋਰ ਦੇਸ਼ ਵਿੱਚ ਇਨ੍ਹਾਂ ਗੱਲਾਂ ਉੱਤੇ ਸਮਾਂ ਬਰਬਾਦ ਨਹੀਂ ਕੀਤਾ ਜਾਂਦਾ। ਲਾਊਡ ਸਪੀਕਰਾਂ ਉੱਤੇ ਦਿਨ – ਰਾਤ ਧਰਮ ਨਹੀਂ, ਵਹਿਮ – ਭਰਮ ਪ੍ਰਚਾਰੇ ਜਾਂਦੇ ਹਨ। ਹੋਰਨਾਂ ਦੇਸ਼ਾਂ ਵਿੱਚ ਭਾਵੇਂ ਕਿੰਨੀ ਬਰਫ ਜੰਮੀ ਹੋਵੇ, ਕਾਮੇ ਪੂਰੇ ਅੱਠ ਵਜੇ ਆਪਣੇ ਕੰਮ ਉੱਤੇ ਪਹੁੰਚ ਰਹੇ ਹਨ। ਬਾਰ੍ਹਾਂ ਵਜੇ ਤੱਕ ਡਟ ਕੇ ਕੰਮ ਕੀਤਾ ਜਾਂਦਾ ਹੈ। ਇੱਕ ਘੰਟਾ ਵਿਚਕਾਰ ਖਾਣਾ ਖਾ ਕੇ ਫਿਰ ਪੰਜ ਵਜੇ ਤੱਕ ਅਣਥੱਕ ਮਿਹਨਤ ਹੁੰਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਪੈਦਾਵਾਰ ਸਾਡੇ ਨਾਲੋਂ ਕਈ ਗੁਣਾ ਵਧੇਰੇ ਹੁੰਦੀ ਹੈ।

ਪ੍ਰਸ਼ਨ 1 . ਅਮਰੀਕਾ ਤੇ ਜਪਾਨ ਵਿੱਚ ਲੋਕ ਕਿੰਨੇ ਘੰਟੇ ਤੇ ਕਿਸ ਤਰ੍ਹਾਂ ਕੰਮ ਕਰਦੇ ਹਨ?

ਪ੍ਰਸ਼ਨ 2 . ਵਿਦੇਸ਼ਾਂ ਵਿੱਚ ਸਾਲ ਵਿੱਚ ਕਿੰਨੀਆਂ ਛੁੱਟੀਆਂ ਹੁੰਦੀਆਂ ਹਨ?

ਪ੍ਰਸ਼ਨ 3 . ਉਪਰੋਕਤ ਪੈਰੇ ਵਿੱਚ ਆਪਣੇ ਦੇਸ਼ ਬਾਰੇ ਕੀ ਕਿਹਾ ਗਿਆ ਹੈ?

ਪ੍ਰਸ਼ਨ 4 . ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

ਸ਼ਬਦਾਂ ਦੇ ਅਰਥ :

ਬੇ – ਦਿਲਾ = ਅਣਮੰਨੇ ਮਨ ਨਾਲ਼
ਡਟ ਕੇ = ਦ੍ਰਿੜ੍ਹ ਨਿਸਚੇ ਨਾਲ
ਪ੍ਰਚਾਰੇ = ਫੈਲਾਉਣਾ
ਅਣਥੱਕ = ਬਿਨਾਂ ਕਿਸੇ ਥਕਾਵਟ ਤੋਂ