ਅਣਡਿੱਠਾ ਪੈਰਾ : ਭਾਈ ਮਨੀ ਸਿੰਘ
ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਸਿੱਖ ਪੰਥ ਦੀ ਅਦੁੱਤੀ ਸੇਵਾ ਕਾਰਨ ਉਨ੍ਹਾਂ ਦਾ ਸਿੱਖਾਂ ਵਿੱਚ ਬਹੁਤ ਸਤਿਕਾਰ ਸੀ। ਉਹ 1721 ਈ. ਤੋਂ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਚਲੇ ਆ ਰਹੇ ਸਨ।
ਜ਼ਕਰੀਆ ਖ਼ਾਂ ਦੇ ਸੈਨਿਕਾਂ ਦੁਆਰਾ ਹਰਿਮੰਦਰ ਸਾਹਿਬ ਦੇ ਕਬਜ਼ੇ ਅਤੇ ਉੱਥੇ ਸਿੱਖਾਂ ਨੂੰ ਨਾ ਜਾਣ ਦੇਣ ਲਈ ਸਥਾਪਿਤ ਕੀਤੀਆਂ ਗਈਆਂ ਸੈਨਿਕ ਚੌਂਕੀਆਂ ਕਾਰਨ ਉਹ ਬਹੁਤ ਨਿਰਾਸ਼ ਹੋਏ।
1738 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਜ਼ਕਰੀਆ ਖ਼ਾਂ ਨੂੰ ਇਹ ਬੇਨਤੀ ਕੀਤੀ ਕਿ ਜੇਕਰ ਉਹ ਸਿੱਖਾਂ ਨੂੰ ਦੀਵਾਲੀ ਦੇ ਮੌਕੇ ‘ਤੇ ਹਰਿਮੰਦਰ ਸਾਹਿਬ ਆਉਣ ਦੀ ਇਜਾਜ਼ਤ ਦੇਵੇ ਤਾਂ ਉਹ 5,000 ਰੁਪਏ ਉਸ ਨੂੰ ਭੇਟ ਕਰਨਗੇ।
ਜ਼ਕਰੀਆ ਖ਼ਾਂ ਨੇ ਇਹ ਪੇਸ਼ਕਸ਼ ਫੌਰਨ ਸਵੀਕਾਰ ਕਰ ਲਈ। ਅਸਲ ਵਿੱਚ ਉਸ ਦੇ ਦਿਮਾਗ਼ ਵਿੱਚ ਇੱਕ ਯੋਜਨਾ ਆਈ। ਇਸ ਯੋਜਨਾ ਅਨੁਸਾਰ ਉਹ ਅੰਮ੍ਰਿਤਸਰ ਵਿੱਚ ਦੀਵਾਲੀ ਦੇ ਮੌਕੇ ‘ਤੇ ਇਕੱਠੇ ਹੋਣ ਵਾਲੇ ਸਿੱਖਾਂ ‘ਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਦਾ ਮਲੀਆਮੇਟ ਕਰਨਾ ਚਾਹੁੰਦਾ ਸੀ।
ਪ੍ਰਸ਼ਨ 1. ਭਾਈ ਮਨੀ ਸਿੰਘ ਜੀ ਕੌਣ ਸਨ?
ਉੱਤਰ : ਭਾਈ ਮਨੀ ਸਿੰਘ ਜੀ 1721 ਈ. ਤੋਂ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਨ।
ਪ੍ਰਸ਼ਨ 2. ਭਾਈ ਮਨੀ ਸਿੰਘ ਜੀ ਨੇ ਕਿਸ ਨੂੰ ਬੇਨਤੀ ਕੀਤੀ ਕਿ ਸਿੱਖਾਂ ਨੂੰ ਅੰਮ੍ਰਿਤਸਰ ਵਿਚ ਦੀਵਾਲੀ ਦੇ ਮੌਕੇ ਇਕੱਠੇ ਹੋਣ ਦੀ ਆਗਿਆ ਦਿੱਤੀ ਜਾਵੇ?
ਉੱਤਰ : ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਂ ਨੂੰ।
ਪ੍ਰਸ਼ਨ 3. ਭਾਈ ਮਨੀ ਸਿੰਘ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ?
ਉੱਤਰ : ਭਾਈ ਮਨੀ ਸਿੰਘ ਜੀ ਨੂੰ 1738 ਈ. ਵਿੱਚ ਸ਼ਹੀਦ ਕੀਤਾ ਗਿਆ ਸੀ।
ਪ੍ਰਸ਼ਨ 4. ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਕੀ ਸਿੱਟਾ ਨਿਕਲਿਆ?
ਉੱਤਰ : (i) ਇਸ ਕਾਰਨ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋਇਆ।
(ii) ਉਨ੍ਹਾਂ ਨੇ ਜ਼ਾਲਮ ਮੁਗ਼ਲ ਸ਼ਾਸਨ ਦਾ ਅੰਤ ਕਰਨ ਦਾ ਪ੍ਰਣ ਕੀਤਾ।