ਅਣਡਿੱਠਾ ਪੈਰਾ : ਜ਼ਕਰੀਆ ਖਾਂ


ਜ਼ਕਰੀਆ ਖ਼ਾਂ ਸਿੱਖਾਂ ਦੀਆਂ ਦਿਨੋ-ਦਿਨ ਵੱਧ ਰਹੀਆਂ ਕਾਰਵਾਈਆਂ ਤੋਂ ਬੜਾ ਪ੍ਰੇਸ਼ਾਨ ਸੀ। ਉਸ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਜ਼ਿਹਾਦ ਦਾ ਨਾਅਰਾ ਲਗਾਇਆ। ਸਿੱਟੇ ਵਜੋਂ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਉਸ ਦੇ ਝੰਡੇ ਅਧੀਨ ਆਣ ਇਕੱਠੇ ਹੋਏ। ਇਸ ਸੈਨਾ ਦੀ ਕਮਾਨ ਮੀਰ ਇਨਾਇਤਉੱਲਾ ਖ਼ਾਂ ਨੂੰ ਸੌਂਪੀ ਗਈ। ਉਨ੍ਹਾਂ ਨੂੰ ਈਦ ਦੇ ਮੁਬਾਰਕ ਦਿਨ ਇੱਕ ਹੈਦਰੀ ਝੰਡਾ ਦਿੱਤਾ ਗਿਆ ਅਤੇ ਇਹ ਐਲਾਨ ਕੀਤਾ ਗਿਆ ਕਿ ਇਸ ਝੰਡੇ ਅਧੀਨ ਲੜਨ ਵਾਲਿਆਂ ਨੂੰ ਅੱਲ੍ਹਾ ਜ਼ਰੂਰ ਫ਼ਤਹਿ ਦੇਵੇਗਾ।

ਜਦੋਂ ਸਿੱਖਾਂ ਨੂੰ ਇਸ ਸੰਬੰਧੀ ਪਤਾ ਚਲਿਆ ਤਾਂ ਉਨ੍ਹਾਂ ਨੇ ਮੁੜ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਸ਼ਰਨ ਲਈ । ਇੱਕ ਦਿਨ ਲਗਭਗ 7 ਹਜ਼ਾਰ ਸਿੱਖਾਂ ਨੇ ਇਨ੍ਹਾਂ ਗਾਜ਼ੀਆਂ ਉੱਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਵਿੱਚ ਭਾਰੀ ਤਬਾਹੀ ਮਚਾ ਦਿੱਤੀ। ਹਜ਼ਾਰਾਂ ਗਾਜ਼ੀਆਂ ਨੂੰ ਕਤਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸਿੱਖ ਉਨ੍ਹਾਂ ਦਾ ਸਾਮਾਨ ਵੀ ਲੁੱਟ ਕੇ ਲੈ ਗਏ। ਇਸ ਘਟਨਾ ਨਾਲ ਜਿੱਥੇ ਸਰਕਾਰ ਦੇ ਗੌਰਵ ਨੂੰ ਭਾਰੀ ਸੱਟ ਵੱਜੀ ਉੱਥੇ ਇਸ ਅਦੁੱਤੀ ਸਫਲਤਾ ਦੇ ਕਾਰਨ ਸਿੱਖਾਂ ਦਾ ਹੌਂਸਲਾ ਬੁਲੰਦ ਹੋ ਗਿਆ।


ਪ੍ਰਸ਼ਨ 1. ਜ਼ਕਰੀਆ ਖ਼ਾਂ ਕੌਣ ਸੀ?

ਉੱਤਰ : (i) ਜ਼ਕਰੀਆ ਖ਼ਾਂ ਲਾਹੌਰ ਦਾ ਸੂਬੇਦਾਰ ਸੀ।

(ii) ਉਹ ਇਸ ਅਹੁਦੇ ‘ਤੇ 1726 ਈ. ਤੋਂ 1745 ਈ. ਤਕ ਰਿਹਾ।

ਪ੍ਰਸ਼ਨ 2. ਜਿਹਾਦ ਤੋਂ ਕੀ ਭਾਵ ਹੈ?

ਉੱਤਰ : ਜਿਹਾਦ ਤੋਂ ਭਾਵ ਹੈ ਧਾਰਮਿਕ ਲੜਾਈ।

ਪ੍ਰਸ਼ਨ 3. ਹੈਦਰੀ ਝੰਡੇ ਦੀ ਕਮਾਨ ਕਿਸ ਨੂੰ ਸੌਂਪੀ ਗਈ ਸੀ?

ਉੱਤਰ : ਹੈਦਰੀ ਝੰਡੇ ਦੀ ਕਮਾਨ ਮੀਰ ਇਨਾਇਤਉੱਲਾ ਖ਼ਾਂ ਨੂੰ ਸੌਂਪੀ ਗਈ ਸੀ।

ਪ੍ਰਸ਼ਨ 4. ਸਿੱਖਾਂ ਨੇ ਕਿੱਥੇ ਸ਼ਰਨ ਲਈ ਸੀ?

ਉੱਤਰ : ਸਿੱਖਾਂ ਨੇ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਸ਼ਰਨ ਲਈ।