ਅਣਡਿੱਠਾ ਪੈਰਾ


ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਉ।

16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਸਮਾਜਿਕ ਦਸ਼ਾ ਵੀ ਬਹੁਤ ਖ਼ਰਾਬ ਸੀ। ਉਸ ਸਮੇਂ ਸਮਾਜ ਹਿੰਦੂ ਤੇ ਮੁਸਲਮਾਨ ਨਾਂ ਦੇ ਦੋ ਮੁੱਖ ਵਰਗਾਂ ਵਿੱਚ ਵੰਡਿਆ ਹੋਇਆ ਸੀ। ਕਿਉਂਕਿ ਮੁਸਲਮਾਨ ਸ਼ਾਸਕ ਵਰਗ ਨਾਲ ਸੰਬੰਧ ਰੱਖਦੇ ਸਨ ਇਸ ਲਈ ਉਨ੍ਹਾਂ ਨੂੰ ਸਮਾਜ ਵਿੱਚ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ। ਉਨ੍ਹਾਂ ਨੂੰ ਰਾਜ ਦੇ ਉੱਚ ਅਹੁਦਿਆਂ ‘ਤੇ ਲਗਾਇਆ ਜਾਂਦਾ ਸੀ।ਦੂਜੇ ਪਾਸੇ ਹਿੰਦੂ ਜੋ ਕਿ ਵੱਸੋਂ ਦੇ ਵਧੇਰੇ ਭਾਗ ਨਾਲ ਸੰਬੰਧਿਤ ਸਨ, ਨੂੰ ਲਗਭਗ ਸਾਰੇ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਗਿਆ ਸੀ। ਉਨ੍ਹਾਂ ਨੂੰ ਕਾਫ਼ਰ ਅਤੇ ਜਿੰਮੀ ਕਹਿ ਕੇ ਸੱਦਿਆ ਜਾਂਦਾ ਸੀ। ਉਨ੍ਹਾਂ ਤੋਂ ਜਜ਼ੀਆ ਅਤੇ ਯਾਤਰਾ ਕਰ ਆਦਿ ਬੜੀ ਸਖ਼ਤੀ ਨਾਲ ਵਸੂਲ ਕੀਤੇ ਜਾਂਦੇ ਸਨ। ਮੁਸਲਮਾਨ ਹਿੰਦੂਆਂ ‘ਤੇ ਏਨੇ ਅੱਤਿਆਚਾਰ ਕਰਦੇ ਸਨ ਕਿ ਅਨੇਕਾਂ ਹਿੰਦੂ ਮੁਸਲਮਾਨ ਬਣਨ ਲਈ ਮਜਬੂਰ ਹੋ ਗਏ ਸਨ।


ਪ੍ਰਸ਼ਨ 1. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਸਮਾਜਿਕ ਦਸ਼ਾ ਨੂੰ ਬਹੁਤ ਖ਼ਰਾਬ ਕਿਉਂ ਕਿਹਾ ਜਾਂਦਾ ਸੀ ?

ਪ੍ਰਸ਼ਨ 2. 16ਵੀਂ ਸਦੀ ਦੇ ਸ਼ੁਰੂ ਵਿੱਚ ਕਿਨ੍ਹਾਂ ਨੂੰ ਅਧਿਕਾਰਾਂ ਤੋਂ ਵਾਂਝਿਆ ਰੱਖਿਆ ਗਿਆ ਸੀ ?

ਪ੍ਰਸ਼ਨ 3. ਕਾਫ਼ਰ ਕੌਣ ਸਨ ?

ਪ੍ਰਸ਼ਨ 4. ਜਜ਼ੀਆ ਕੀ ਸੀ ?