ਕਾਵਿ ਟੁਕੜੀ
ਹੇਠਾਂ ਦਿੱਤੇ ਕਾਵਿ – ਟੋਟੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ –
ਨੈੱਟ ਦੀ ਸਹੂਲਤ ਦੇ ਫ਼ਾਇਦੇ ਬੜੇ ਵੱਡੇ ਨੇ,
ਇਹਦੀ ਮਦਦ ਨਾਲ ਮੈਂ ਸਵਾਲ ਕਈ ਕੱਢੇ ਨੇ।
ਠੀਕ ਉੱਤਰ ਦਿੰਦਾ ਮੇਰੇ ਪੁੱਛੇ ਗਏ ਸਵਾਲ ਦਾ,
ਮੇਰਾ ਮੋਬਾਇਲ ਯਾਰੋ ਬੜਾ ਹੀ ਕਮਾਲ ਦਾ।
ਕਈ ਵਾਰ ਰੇਡੀਓ ਦੇ ਗਾਣੇ ਵੀ ਸੁਣਾਉਂਦਾ ਏ,
ਕਿਹੜੀ ਕਾਲ ਮਿਸ ਹੋਈ, ਇਹ ਵੀ ਦਰਸਾਉਂਦਾ ਏ।
ਪ੍ਰਸ਼ਨ 1. ਕਿਸ ਦੀ ਸਹੂਲਤ ਦੇ ਬੜੇ ਲਾਭ ਹਨ?
ਪ੍ਰਸ਼ਨ 2. ਮੋਬਾਇਲ ਸਾਨੂੰ ਕੀ ਸੁਣਾਉਂਦਾ ਹੈ ਅਤੇ ਕੀ ਦਰਸਾਉਂਦਾ ਹੈ?
ਪ੍ਰਸ਼ਨ 3. ਅਸੀਂ ਕਿਸ ਦੀ ਸਹਾਇਤਾ ਨਾਲ ਆਪਣੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਲੱਭ ਸਕਦੇ ਹਾਂ?