ਲੇਖ ਰਚਨਾ : ਕੁਰਸੀ
1. ਇਹ ਇੱਕ ਕੁਰਸੀ ਹੈ।
2. ਇਹ ਲੱਕੜੀ ਦੀ ਬਣੀ ਹੋਈ ਹੈ।
3. ਇਸ ਦੀਆਂ ਚਾਰ ਲੱਤਾਂ ਹਨ।
4. ਇਸ ਦੀ ਸੀਟ ਬੈਂਤ ਨਾਲ ਉਣੀ ਹੋਈ ਹੈ।
5. ਇਸ ਦੇ ਪਿੱਛੇ ਢੋਹ ਬਣੀ ਹੋਈ ਹੈ।
6. ਇਸ ਦਾ ਰੰਗ ਲਾਲ ਹੈ।
7. ਮੈਂ ਇਸ ਉੱਤੇ ਬੈਠ ਕੇ ਪੜ੍ਹਦਾ ਹਾਂ।
8. ਇਸੇ ਲਈ ਮੈਂ ਹਮੇਸ਼ਾ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਆਉਂਦਾ ਹਾਂ।
9. ਇਹ ਮੇਰੇ ਲਈ ਬੜੀ ਲਾਭਕਾਰੀ ਚੀਜ਼ ਹੈ।
10. ਇਸ ਦੀ ਕੀਮਤ ਲਗਪਗ ਡੇਢ ਸੌ ਰੁਪੈ ਹੈ।
11. ਮੇਰੇ ਪਿਤਾ ਜੀ ਇਸ ਨੂੰ ਮਾਰਕੀਟ ਵਿਚੋਂ ਖ਼ਰੀਦ ਕੇ ਲਿਆਏ ਸਨ।
12. ਮੈਨੂੰ ਆਪਣੀ ਕੁਰਸੀ ਨਾਲ ਬੜਾ ਪਿਆਰ ਹੈ।
13. ਮੈਂ ਇਸ ਨੂੰ ਹਰ ਰੋਜ਼ ਸਾਫ਼ ਕਰਦਾ ਹਾਂ।
14. ਮੈਂ ਇਸ ਉੱਤੇ ਬੈਠ ਕੇ ਖਾਣਾ ਵੀ ਖਾਂਦਾ ਹਾਂ।
15. ਮੇਰੇ ਮਾਤਾ ਜੀ ਨੇ ਇਸ ਉੱਤੇ ਸੁਹਣੀ ਗੱਦੀ ਵੀ ਵਿਛਾਈ ਹੈ।
16. ਮੇਰੇ ਦੋਸਤਾਂ ਨੂੰ ਵੀ ਮੇਰੀ ਕੁਰਸੀ ਚੰਗੀ ਲੱਗਦੀ ਹੈ।