CBSEEducationHistoryHistory of PunjabPunjab School Education Board(PSEB)

ਆਲਾ ਸਿੰਘ


ਪ੍ਰਸ਼ਨ. ਆਲਾ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ – ਪਟਿਆਲਾ ਵਿੱਚ ਫੂਲਕੀਆਂ ਮਿਸਲ ਦਾ ਸੰਸਥਾਪਕ ਆਲਾ ਸਿੰਘ ਸੀ। ਉਹ ਬੜਾ ਬਹਾਦਰ ਸੀ।ਉਸ ਨੇ ਬਰਨਾਲਾ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ। 1748 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ ਦੇ ਦੌਰਾਨ ਆਲਾ ਸਿੰਘ ਨੇ ਉਸ ਵਿਰੁੱਧ ਮੁਗ਼ਲਾਂ ਦੀ ਸਹਾਇਤਾ ਕੀਤੀ। ਉਸ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਨੇ ਇੱਕ ਖਿੱਲਤ ਭੇਟ ਕੀਤੀ। ਇਸ ਨਾਲ ਆਲਾ ਸਿੰਘ ਦੀ ਪ੍ਰਸਿੱਧੀ ਵੱਧ ਗਈ। ਛੇਤੀ ਹੀ ਆਲਾ ਸਿੰਘ ਨੇ ਬੁਢਲਾਡਾ, ਟੋਹਾਨਾ, ਭਟਨੇਰ ਅਤੇ ਜੈਮਲਪੁਰ ਦੇ ਪ੍ਰਦੇਸ਼ਾਂ ‘ਤੇ ਕਬਜ਼ਾ ਕਰ ਲਿਆ।

1762 ਈ. ਵਿੱਚ ਆਪਣੇ ਛੇਵੇਂ ਹਮਲੇ ਦੇ ਦੌਰਾਨ ਅਬਦਾਲੀ ਨੇ ਬਰਨਾਲਾ ‘ਤੇ ਹਮਲਾ ਕੀਤਾ ਅਤੇ ਆਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਆਲਾ ਸਿੰਘ ਨੇ ਅਬਦਾਲੀ ਨੂੰ ਭਾਰੀ ਰਕਮ ਦੇ ਕੇ ਆਪਣੀ ਜਾਨ ਬਖ਼ਸ਼ਾਈ। 1764 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਅਬਦਾਲੀ ਨਾਲ ਸਮਝੌਤੇ ਕਾਰਨ ਦਲ ਖ਼ਾਲਸਾ ਦੇ ਮੈਂਬਰ ਉਸ ਨਾਲ ਨਾਰਾਜ਼ ਹੋ ਗਏ ਅਤੇ ਉਸ ਨੂੰ ਅਬਦਾਲੀ ਨਾਲੋਂ ਆਪਣੇ ਸੰਬੰਧ ਤੋੜਨ ਲਈ ਕਿਹਾ। ਪਰ ਛੇਤੀ ਹੀ ਆਲਾ ਸਿੰਘ ਦੀ ਮੌਤ ਹੋ ਗਈ।


प्रश्न. आला सिंह पर एक संक्षिप्त टिप्पणी लिखिए।

उत्तर – आला सिंह पटियाला में फूलकियाँ मिस्ल के संस्थापक थे। वह बहुत बहादुर था। उसने बरनाला को अपनी गतिविधियों का केंद्र बनाया। 1748 ई. में अहमद शाह अब्दाली के पहले आक्रमण के दौरान, आला सिंह ने उसके खिलाफ मुगलों की सहायता की। उसकी सेवाओं को देखकर मुगल बादशाह मोहम्मद शाह रंगीला ने एक खिलअत (सिरोपा) भेंट की। इससे आला सिंह की लोकप्रियता और बढ़ गई। जल्द ही आला सिंह ने बुढलाडा, टोहाना, भटनेर और जमालपुर के क्षेत्रों पर कब्जा कर लिया।

1762 ई. में अपने छठे हमले के दौरान, अब्दाली ने बरनाला पर हमला किया और आला सिंह को गिरफ्तार कर लिया। आला सिंह ने बड़ी रकम देकर अब्दाली को अपनी जान बख्शाई। 1764 ई. में अहमद सिंह अब्दाली ने आला सिंह को सरहिंद का राज्यपाल नियुक्त किया। अब्दाली के साथ हुए समझौते के कारण, दल खालसा के सदस्य उससे नाराज हो गए और उसे अब्दाली के साथ अपने संबंध तोड़ने के लिए कहा। लेकिन जल्द ही आला सिंह की मृत्यु हो गई।


Question. Write a short note on Ala Singh.

Answer – Ala Singh was the founder of Phoolkian Misl in Patiala. He was very brave. He made Barnala the center of his activities. During the first invasion of Ahmad Shah Abdali in 1748 AD, Ala Singh assisted the Mughals against him. Seeing his services, the Mughal emperor Mohammad Shah Rangeela presented a khilat (siropa). This further increased the popularity of Ala Singh. Soon Ala Singh captured the areas of Budhlada, Tohana, Bhatner, and Jamalpur.

During his sixth attack in 1762 AD, Abdali attacked Barnala and arrested Ala Singh. Ala Singh spared Abdali his life by paying a huge amount. In 1764 AD, Ahmed Singh Abdali appointed Ala Singh as the governor of Sirhind. Due to the agreement reached with Abdali, the members of Dal Khalsa became angry with him and asked him to sever his ties with Abdali. But soon Aala Singh died.