ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ


OBJECTIVE TYPE QUESTIONS (ANSWER IN ONE WORD TO ONE SENTENCE)


ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ

(GURU ARJAN DEV JI AND HIS MARTRYDOM)


ਪ੍ਰਸ਼ਨ 1. ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ?

ਉੱਤਰ – ਗੁਰੂ ਅਰਜਨ ਦੇਵ ਜੀ।

ਪ੍ਰਸ਼ਨ 2. ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ?

ਉੱਤਰ – 1563 ਈ. ।

ਪ੍ਰਸ਼ਨ 3. ਗੁਰੂ ਅਰਜਨ ਦੇਵ ਜੀ ਦਾ ਜਨਮ ਕਿੱਥੇ ਹੋਇਆ?

ਉੱਤਰ – ਗੋਇੰਦਵਾਲ ਸਾਹਿਬ ।

ਪ੍ਰਸ਼ਨ 4. ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?

ਉੱਤਰ – ਬੀਬੀ ਭਾਨੀ ਜੀ।

ਪ੍ਰਸ਼ਨ 5. ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

ਉੱਤਰ – ਗੁਰੂ ਰਾਮਦਾਸ ਜੀ ।

ਪ੍ਰਸ਼ਨ 6. ਗੁਰੂ ਅਰਜਨ ਦੇਵ ਜੀ ਦੀ ਪਤਨੀ ਦਾ ਨਾਂ ਕੀ ਸੀ?

ਉੱਤਰ – ਗੰਗਾ ਦੇਵੀ ਜੀ।

ਪ੍ਰਸ਼ਨ 7. ਗੁਰੂ ਅਰਜਨ ਦੇਵ ਜੀ ਦੇ ਪੁੱਤਰ ਦਾ ਨਾਂ ਕੀ ਸੀ?

ਉੱਤਰ – ਹਰਿਗੋਬਿੰਦ ਜੀ।

ਪ੍ਰਸ਼ਨ 8. ਗੁਰੂ ਅਰਜਨ ਦੇਵ ਜੀ ਕਦੋਂ ਤੋਂ ਲੈ ਕੇ ਕਦੋਂ ਤਕ ਗੁਰਗੱਦੀ ‘ਤੇ ਵਿਰਾਜਮਾਨ ਰਹੇ?

ਜਾਂ

ਪ੍ਰਸ਼ਨ. ਗੁਰੂ ਅਰਜਨ ਦੇਵ ਜੀ ਦੀ ਦਾ ਗੁਰੂ ਕਾਲ ਲਿਖੋ।

ਉੱਤਰ – 1581 ਈ. ਤੋਂ ਲੈ ਕੇ 1606 ਈ. ਤਕ।

ਪ੍ਰਸ਼ਨ 9. ਗੁਰਗੱਦੀ ‘ਤੇ ਬੈਠਣ ਸਮੇਂ ਗੁਰੂ ਅਰਜਨ ਦੇਵ ਜੀ ਨੂੰ ਪੇਸ਼ ਕਿਸੇ ਇੱਕ ਔਕੜ ਬਾਰੇ ਦੱਸੋ।

ਉੱਤਰ – ਪ੍ਰਿਥੀ ਚੰਦ ਦਾ ਵਿਰੋਧ।

ਪ੍ਰਸ਼ਨ 10. ਪ੍ਰਿਥੀਆ ਕੌਣ ਸੀ ?

ਉੱਤਰ – ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਵੱਡਾ ਭਰਾ।

ਪ੍ਰਸ਼ਨ 11. ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਜੀ ਦਾ ਵਿਰੋਧਕਿਉਂ ਕੀਤਾ?

ਉੱਤਰ – ਕਿਉਂਕਿ ਉਹ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਹੱਕਦਾਰ ਸਮਝਦਾ ਸੀ।

ਪ੍ਰਸ਼ਨ 12. ਪ੍ਰਿਥੀ ਚੰਦ ਨੇ ਕਿਹੜੇ ਸੰਪ੍ਰਦਾਇ ਦੀ ਸਥਾਪਨਾ ਕੀਤੀ?

ਉੱਤਰ – ਮੀਣਾ ।

ਪ੍ਰਸ਼ਨ 13. ਮਿਹਰਬਾਨ ਦੇ ਪਿਤਾ ਦਾ ਕੀ ਨਾਂ ਸੀ?

ਉੱਤਰ – ਪ੍ਰਿਥੀ ਚੰਦ ।

ਪ੍ਰਸ਼ਨ 14. ਚੰਦੂ ਸ਼ਾਹ ਕੌਣ ਸੀ ?

ਉੱਤਰ – ਲਾਹੌਰ ਦਾ ਦੀਵਾਨ ।

ਪ੍ਰਸ਼ਨ 15. ਗੁਰੂ ਅਰਜਨ ਦੇਵ ਜੀ ਦੀ ਕਿਸੇ ਇੱਕ ਮਹੱਤਵਪੂਰ ਪ੍ਰਾਪਤੀ ਦਾ ਵਰਣਨ ਕਰੋ।

ਉੱਤਰ – ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਸਥਾਪਨਾ।

ਪ੍ਰਸ਼ਨ 16. ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ?

ਉੱਤਰ — ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 17. ‘ਹਰਿਮੰਦਰ ਸਾਹਿਬ’ ਤੋਂ ਕੀ ਭਾਵ ਹੈ?

ਉੱਤਰ – ਪਰਮਾਤਮਾ ਦਾ ਘਰ ।

ਪ੍ਰਸ਼ਨ 18. ਹਰਿਮੰਦਰ ਸਾਹਿਬ ਦੀ ਉਸਾਰੀ ਕਿਹੜੇ ਗੁਰੂ ਸਾਹਿਬ ਨੇ ਕਰਵਾਈ?

ਉੱਤਰ – ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 19. ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਕਿਸ ਨੇ ਰੱਖਿਆ?

ਉੱਤਰ – ਸੂਫ਼ੀ ਸੰਤ ਮੀਆਂ ਮੀਰ ਜੀ ਨੇ।

ਪ੍ਰਸ਼ਨ 20. ਹਰਿਮੰਦਰ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ?

ਉੱਤਰ – 1588 ਈ.

ਪ੍ਰਸ਼ਨ 21. ਹਰਿਮੰਦਰ ਸਾਹਿਬ ਦੀ ਉਸਾਰੀ ਕਦੋਂ ਪੂਰੀ ਹੋਈ?

ਉੱਤਰ – 1601 ਈ.

ਪ੍ਰਸ਼ਨ 22. ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਕੌਣ ਸਨ?

ਉੱਤਰ – ਬਾਬਾ ਬੁੱਢਾ ਜੀ ।

ਪ੍ਰਸ਼ਨ 23. ਹਰਿਮੰਦਰ ਸਾਹਿਬ ਦੇ ਕਿੰਨੇ ਦਰਵਾਜ਼ੇ ਰੱਖੇ ਗਏ ਸਨ?

ਉੱਤਰ – ਚਾਰ ।

ਪ੍ਰਸ਼ਨ 24. ਹਰਿਮੰਦਰ ਸਾਹਿਬ ਦੇ ਦਰਵਾਜ਼ੇ ਚਾਰੇ ਪਾਸੇ ਕਿਉਂ ਰੱਖੇ ਗਏ ?

ਜਾਂ

ਪ੍ਰਸ਼ਨ. ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਕਿਸ ਉਦੇਸ਼ ਦਾ ਸੰਕੇਤ ਕਰਦੇ ਹਨ?

ਉੱਤਰ – ਇਹ ਮੰਦਰ ਚਾਰੇ ਜਾਤੀਆਂ ਅਤੇ ਚਾਰੇ ਦਿਸ਼ਾਵਾਂ ਤੋਂ ਆਉਣ ਵਾਲੇ ਲੋਕਾਂ ਲਈ ਖੁੱਲ੍ਹਾ ਹੈ।

ਪ੍ਰਸ਼ਨ 25. ਗੁਰੂ ਅਰਜਨ ਦੇਵ ਜੀ ਨੇ ਕਿਹੜੇ ਨਵੇਂ ਨਗਰਾਂ ਨੂੰ ਵਸਾਇਆ?

ਜਾਂ

ਪ੍ਰਸ਼ਨ. ਗੁਰੂ ਅਰਜਨ ਦੇਵ ਜੀ ਦੁਆਰਾ ਸਥਾਪਿਤ ਕਿਸੇ ਦੋ ਨਗਰਾਂ ਦੇ ਨਾਂ ਲਿਖੋ।

ਉੱਤਰ – ਤਰਨ ਤਾਰਨ, ਕਰਤਾਰਪੁਰ ਅਤੇ ਹਰਿਗੋਬਿੰਦ ਪੁਰ।

ਪ੍ਰਸ਼ਨ 26. ‘ਤਰਨ ਤਾਰਨ’ ਤੋਂ ਕੀ ਭਾਵ ਹੈ?  

ਉੱਤਰ — ਇਸ ਸਰੋਵਰ ਵਿੱਚ ਇਸ਼ਨਾਨ ਕਰਨ ਵਾਲਾ ਵਿਅਕਤੀ ਇਸ ਭਵਸਾਗਰ ਤੋਂ ਤਰ ਜਾਂਦਾ ਹੈ।

ਪ੍ਰਸ਼ਨ 27. ਤਰਨ ਤਾਰਨ ਨਗਰ ਦਾ ਨਿਰਮਾਣ ਕਿਸ ਨੇ ਕੀਤਾ?

ਉੱਤਰ – ਗੁਰੂ ਅਰਜਨ ਦੇਵ ਜੀ ਨੇ।

ਪ੍ਰਸ਼ਨ 28. ਗੁਰੂ ਅਰਜਨ ਦੇਵ ਜੀ ਨੇ ਹਰਿਗੋਬਿੰਦਪੁਰ ਨਗਰ ਸਥਾਪਨਾ ਕਦੋਂ ਕੀਤੀ ਸੀ?

ਉੱਤਰ — 1595 ਈ. ਵਿੱਚ।

ਪ੍ਰਸ਼ਨ 29. ਗੁਰੂ ਅਰਜਨ ਦੇਵ ਜੀ ਨੇ ਬਾਉਲੀ ਕਿੱਥੇ ਬਣਵਾਈ?

ਉੱਤਰ – ਲਾਹੌਰ ਵਿਖੇ।

ਪ੍ਰਸ਼ਨ 30. ਗੁਰੂ ਅਰਜਨ ਦੇਵ ਜੀ ਨੇ ਕਿਹੜੇ ਦੇਸ਼ਾਂ ਦੇ ਨਾਲ ਘੋੜਿਆਂ ਦਾ ਵਪਾਰ ਸ਼ੁਰੂ ਕੀਤਾ?

ਉੱਤਰ – ਅਰਬ ਦੇਸ਼ਾਂ ਨਾਲ।

ਪ੍ਰਸ਼ਨ 31. ਲਾਹੌਰ ਵਿਖੇ ਬਾਉਲੀ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ?

ਉੱਤਰ – ਗੁਰੂ ਅਰਜਨ ਦੇਵ ਜੀ ਨੇ।

ਪ੍ਰਸ਼ਨ 32. ਮਸੰਦ ਸ਼ਬਦ ਤੋਂ ਕੀ ਭਾਵ ਹੈ ?

ਉੱਤਰ – ਉੱਚ ਸਥਾਨ ।

ਪ੍ਰਸ਼ਨ 33. ਦਸਵੰਧ ਤੋਂ ਕੀ ਭਾਵ ਹੈ ?

ਉੱਤਰ – ਦਸਵੰਧ ਤੋਂ ਭਾਵ ਦਸਵੇਂ ਹਿੱਸੇ ਤੋਂ ਹੈ ਜੋ ਕਿ ਸਿੱਖ ਮਸੰਦਾਂ ਨੂੰ ਆਪਣੀ ਆਮਦਨ ਵਿੱਚੋਂ ਦਿੰਦੇ ਸਨ।

ਪ੍ਰਸ਼ਨ 34. ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਕੀਤਾ ਗਿਆ ਸੀ?

ਉੱਤਰ – 1604 ਈ.

ਪ੍ਰਸ਼ਨ 35. ਆਦਿ ਗ੍ਰੰਥ ਸਾਹਿਬ ਦੀ ਰਚਨਾ ਕਿਸ ਨੇ ਕੀਤੀ ਸੀ?

ਜਾਂ

ਪ੍ਰਸ਼ਨ. ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਕਿਸ ਗੁਰੂ ਨੇ ਕਰਵਾਇਆ ਸੀ?

ਉੱਤਰ — ਗੁਰੂ ਅਰਜਨ ਦੇਵ ਜੀ।

ਪ੍ਰਸ਼ਨ 36. ਆਦਿ ਗ੍ਰੰਥ ਸਾਹਿਬ ਜੀ ਨੂੰ ਲਿਖਣ ਲਈ ਗੁਰੁ ਅਰਜਨ ਦੇਵ ਜੀ ਨੇ ਕਿਸ ਦੀ ਸਹਾਇਤਾ ਕੀਤੀ?

ਉੱਤਰ – ਭਾਈ ਗੁਰਦਾਸ ਜੀ ਨੇ।

ਪ੍ਰਸ਼ਨ 37. ਹਰਿਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਦੋਂ ਕੀਤਾ ਗਿਆ ਸੀ?

ਉੱਤਰ – 16 ਅਗਸਤ, 1604 ਈ. ।

ਪ੍ਰਸ਼ਨ 38. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਗੁਰੂ ਸਾਹਿਬਾਨਾਂ ਦੀ ਬਾਣੀ ਹੈ?

ਉੱਤਰ – 6.

ਪ੍ਰਸ਼ਨ 39. ਆਦਿ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵੱਧ ਸ਼ਬਦ ਕਿਸ ਦੇ ਹਨ?

ਉੱਤਰ — ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 40. ਗੁਰੂ ਅਰਜਨ ਦੇਵ ਜੀ ਨੇ ਕਿੰਨੇ ਸ਼ਬਦ ਲਿਖੇ ਸਨ?

ਉੱਤਰ – 2216 ਸ਼ਬਦ ।

ਪ੍ਰਸ਼ਨ 41. ਆਦਿ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਭਗਤਾਂ ਦੀ ਬਾਣੀ ਸ਼ਾਮਲ ਕੀਤੀ ਗਈ ਹੈ?

ਉੱਤਰ – 15.

ਪ੍ਰਸ਼ਨ 42. ਕਿਸੇ ਇੱਕ ਭਗਤ ਦਾ ਨਾਂ ਲਿਖੋ ਜਿਸ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ ਗਿਆ ਹੈ?

ਜਾਂ

ਪ੍ਰਸ਼ਨ. ਆਦਿ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵੱਧ ਸ਼ਬਦ ਕਿਸ ਭਗਤ ਦੇ ਹਨ?

ਉੱਤਰ – ਭਗਤ ਕਬੀਰ ਜੀ ।

ਪ੍ਰਸ਼ਨ 43. ਆਦਿ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਜੀ ਦੇ ਕਿੰਨੇ ਸ਼ਬਦ ਹਨ?

ਉੱਤਰ – 541.

ਪ੍ਰਸ਼ਨ 44. ਆਦਿ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਭੱਟਾਂ ਦੀ ਬਾਣੀ ਦਰਜ ਹੈ?

ਉੱਤਰ – 11.

ਪ੍ਰਸ਼ਨ 45. ਆਦਿ ਗ੍ਰੰਥ ਸਾਹਿਬ ਜੀ ਵਿੱਚ ਜਿਹੜੇ ਭੱਟਾਂ ਦੀ ਬਾਣੀ ਦਰਜ ਹੈ ਉਨ੍ਹਾਂ ਵਿੱਚੋਂ ਕਿਸੇ ਇੱਕ ਦਾ ਨਾਂ ਲਿਖੋ।

ਉੱਤਰ – ਜਾਲਪ ਜੀ ।

ਪ੍ਰਸ਼ਨ 46. ਆਦਿ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵਧੇਰੇ ਸਵੱਯੇ ਕਿਸ ਭੱਟ ਦੇ ਹਨ ਅਤੇ ਕਿੰਨੇ?

ਉੱਤਰ – ਕਲ੍ਹਸਹਾਰ ਜੀ, 54 ਸਵੱਯੇ ।

ਪ੍ਰਸ਼ਨ 47. ਆਦਿ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੁੱਲ ਕਿੰਨੇ ਰਾਗਾਂ ਵਿੱਚ ਵੰਡਿਆ ਗਿਆ ਹੈ?

ਉੱਤਰ – 31 ਰਾਗਾਂ ਵਿੱਚ ।

ਪ੍ਰਸ਼ਨ 48. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਤੇਗ਼ ਬਹਾਦਰ ਜੀ ਦੇ ਕਿੰਨੇ ਸ਼ਬਦ ਤੇ ਸ਼ਲੋਕ ਦਰਜ ਹਨ?

ਉੱਤਰ – 116.

ਪ੍ਰਸ਼ਨ 49. ਆਦਿ ਗ੍ਰੰਥ ਸਾਹਿਬ ਜੀ ਦੇ ਸਫ਼ਿਆਂ (ਅੰਗਾਂ) ਦੀ ਕੁੱਲ ਗਿਣਤੀ ਦੱਸੋ।

ਉੱਤਰ – 1430.

ਪ੍ਰਸ਼ਨ 50. ਆਦਿ ਗ੍ਰੰਥ ਸਾਹਿਬ ਜੀ ਦੀ ਲਿਪੀ ਦਾ ਨਾਂ ਦੱਸੋ।

ਉੱਤਰ – ਗੁਰਮੁੱਖੀ ।

ਪਸ਼ਨ 51. ਸਿੱਖਾਂ ਦੀ ਕੇਂਦਰੀ ਧਾਰਮਿਕ ਪੁਸਤਕ (ਗ੍ਰੰਥ ਸਾਹਿਬ) ਦਾ ਨਾਂ ਦੱਸੋ।

ਉੱਤਰ – ਆਦਿ ਗ੍ਰੰਥ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ।

ਪ੍ਰਸ਼ਨ 52. ਆਦਿ ਗ੍ਰੰਥ ਸਾਹਿਬ ਜੀ ਕਿਸ ਬਾਣੀ ਨਾਲ ਸ਼ੁਰੂ ਹੁੰਦਾ ਹੈ?

ਉੱਤਰ – ਜਪੁਜੀ ਸਾਹਿਬ ਜੀ।

ਪ੍ਰਸ਼ਨ 53. ਜਪੁਜੀ ਸਾਹਿਬ ਦਾ ਪਾਠ ਕਦੋਂ ਕੀਤਾ ਜਾਂਦਾ ਹੈ?

ਉੱਤਰ – ਸਵੇਰ ਵੇਲੇ।

ਪ੍ਰਸ਼ਨ 54. ਆਦਿ ਗ੍ਰੰਥ ਸਾਹਿਬ ਦਾ ਕੀ ਮਹੱਤਵ ਹੈ?

ਉੱਤਰ – ਇਸ ਵਿੱਚ ਸਾਰੀ ਮਨੁੱਖ ਜਾਤੀ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਗਿਆ ਹੈ।

ਪ੍ਰਸ਼ਨ 55. ਬਾਬਾ ਬੁੱਢਾ ਜੀ ਕੌਣ ਸਨ?

ਉੱਤਰ – ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਮੁੱਖ ਗ੍ਰੰਥੀ।

ਪ੍ਰਸ਼ਨ 56. ਸਿੱਖਾਂ ਦੇ ਕੇਂਦਰੀ ਧਾਰਮਿਕ ਗੁਰਦੁਆਰੇ ਦਾ ਨਾਂ ਦੱਸੋ।

ਉੱਤਰ – ਹਰਿਮੰਦਰ ਸਾਹਿਬ(ਅੰਮ੍ਰਿਤਸਰ)।

ਪ੍ਰਸ਼ਨ 57. ਚੰਦੂ ਸ਼ਾਹ ਕੌਣ ਸੀ?

ਉੱਤਰ – ਲਾਹੌਰ ਦਾ ਦੀਵਾਨ।

ਪ੍ਰਸ਼ਨ 58. ਸ਼ੇਖ਼ ਅਹਿਮਦ ਸਰਹਿੰਦੀ ਕੌਣ ਸੀ?

ਉੱਤਰ – ਨਕਸ਼ਬੰਦੀ ਸੰਪਰਦਾਇ ਦਾ ਨੇਤਾ।

ਪ੍ਰਸ਼ਨ 59. ਜਹਾਂਗੀਰ ਦੇ ਸਭ ਤੋਂ ਵੱਡੇ ਪੁੱਤਰ ਦਾ ਕੀ ਨਾਂ ਸੀ?

ਉੱਤਰ – ਖੁਸਰੋ।

ਪ੍ਰਸ਼ਨ 60. ਜਹਾਂਗੀਰ ਦੇ ਵਿਰੁੱਧ ਉਸ ਦੇ ਕਿਸ ਪੁੱਤਰ ਨੇ ਅਤੇ ਕਦੋਂ ਬਗਾਵਤ ਕੀਤੀ?

ਉੱਤਰ – ਖੁਸਰੋ ਨੇ, 1606 ਈ. ਵਿੱਚ।

ਪ੍ਰਸ਼ਨ 61. ਸ਼ਹਿਜ਼ਾਦਾ ਖੁਸਰੋ ਕੌਣ ਸੀ?

ਉੱਤਰ – ਸ਼ਹਿਜ਼ਾਦਾ ਖੁਸਰੋ ਜਹਾਂਗੀਰ ਦਾ ਸਭ ਤੋਂ ਵੱਡਾ ਪੁੱਤਰ ਸੀ।

ਪ੍ਰਸ਼ਨ 62. ਕਿਸ ਗੁਰੂ ਸਾਹਿਬ ਨੇ ਸ਼ਹਿਜ਼ਾਦਾ ਖੁਸਰੋ ਦੀ ਮਦਦ ਕੀਤੀ ਸੀ?

ਉੱਤਰ – ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 63. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਪ੍ਰਮੁੱਖ ਕਾਰਨ ਕੀ ਸੀ?

ਉੱਤਰ — ਜਹਾਂਗੀਰ ਦੀ ਧਾਰਮਿਕ ਕੱਟੜਤਾ।

ਪ੍ਰਸ਼ਨ 64. ਸ਼ਹੀਦੀ ਦੇਣ ਵਾਲੇ ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ?

ਜਾਂ

ਪ੍ਰਸ਼ਨ. ਸ਼ਹੀਦਾਂ ਦੇ ਸਰਤਾਜ ਕਿਹੜੇ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ?

ਉੱਤਰ — ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 65. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿਸ ਮੁਗ਼ਲ ਬਾਦਸ਼ਾਹ ਦੇ ਆਦੇਸ਼ ‘ਤੇ ਹੋਈ?

ਉੱਤਰ – ਜਹਾਂਗੀਰ।

ਪ੍ਰਸ਼ਨ 66. ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਕਦੋਂ ਹੋਈ?

ਉੱਤਰ – 30 ਮਈ, 1606 ਈ.

ਪ੍ਰਸ਼ਨ 67. ਗੁਰੂ ਅਰਜਨ ਸਾਹਿਬ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ?

ਉੱਤਰ — ਲਾਹੌਰ ਵਿਖੇ ।

ਪ੍ਰਸ਼ਨ 68. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕੋਈ ਇੱਕ ਪ੍ਰਭਾਵ ਲਿਖੋ।

ਉੱਤਰ – ਇਸ ਸ਼ਹੀਦੀ ਕਾਰਨ ਸਿੱਖਾਂ ਦੇ ਜਜ਼ਬਾਤ ਭੜਕ ਉੱਠੇ।