ਅਣਡਿੱਠਾ ਪੈਰਾ – ਸ਼ੇਖ਼ ਫ਼ਰੀਦ
ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਸ਼ੇਖ ਫ਼ਰੀਦ ਸ਼ਕਰਗੰਜ, ਪੰਜਾਬ ਦੇ ਮਸ਼ਹੂਰ ਸੂਫ਼ੀ ਫ਼ਕੀਰ ਹੋਏ ਹਨ।ਆਪ ਨੇ ਸਾਰੀ ਜ਼ਿੰਦਗੀ ਤਪ – ਤਿਆਗ ਤੇ ਸਬਰ-ਸੰਤੋਖ ਨਾਲ ਗੁਜ਼ਾਰੀ ਅਤੇ ਸਾਰੇ ਮਨੁੱਖਾਂ ਨੂੰ ਪ੍ਰੇਮ-ਪਿਆਰ ਦਾ ਸਬਕ ਪੜ੍ਹਾਇਆ। ਆਪ ਦਾ ਜਨਮ ਮੁਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿੱਚ ਪਿਤਾ ਸ਼ੇਖ਼ ਜਮਾਲੁਦੀਨ ਦੇ ਘਰ ਮਾਤਾ ਕਰਸੁਮ ਦੀ ਕੁੱਖੋਂ 1173 ਈਸਵੀ ਵਿੱਚ ਹੋਇਆ। ਮੁਢਲੀ ਵਿੱਦਿਆ ਹਾਸਲ ਕਰ ਕੇ ਆਪ ਮੁਲਤਾਨ ਚਲੇ ਗਏ ਤੇ ਉੱਥੇ ਪੰਜ-ਸੱਤ ਸਾਲ ਪੜ੍ਹਦੇ ਰਹੇ। ਇੱਥੋਂ ਫ਼ਰੀਦ ਜੀ ਕਈ ਵਾਰ ਦਿੱਲੀ ਗਏ ਅਤੇ ਕਿੰਨਾ ਅਰਸਾ ਹਾਂਸੀ-ਹਿਸਾਰ ਵੱਲ ਤਪੱਸਿਆ ਕਰਦੇ ਰਹੇ। ਅਖ਼ੀਰ ਉਹਨਾਂ ਸਤਲੁਜ ਕੰਢੇ ਪਾਕਪਟਨ ਆ ਨਿਵਾਸ ਕੀਤਾ। ਉਹਨਾਂ ਦੀ ਪਵਿੱਤਰ ਰੂਹਾਨੀ ਜ਼ਿੰਦਗੀ ਤੇ ਤਿਆਗ – ਵੈਰਾਗ ਵਾਲੀ ਰਹਿਣੀ-ਸਹਿਣੀ ਦੇਖ ਕੇ ਆਪ ਦੇ ਮੁਰਸ਼ਦ ਬਖ਼ਤਿਆਰ ਕਾਕੀ ਇੰਨੇ ਪ੍ਰਸੰਨ ਹੋਏ ਕਿ ਉਹਨਾਂ ਆਪਣੀ ਗੱਦੀ ਹੀ ਫ਼ਰੀਦ ਜੀ ਦੇ ਹਵਾਲੇ ਕਰ ਦਿੱਤੀ। ਇਸ ਜੁੰਮੇਵਾਰੀ ਨੂੰ ਉਹਨਾਂ ਲਗਾਤਾਰ 32 ਵਰ੍ਹੇ ਨਿਭਾਇਆ ਤੇ ਆਪਣੇ ਸੇਵਕਾਂ ਨੂੰ ਮੁਹੱਬਤ ਤੇ ਮਧੁਰਤਾ ਦਾ ਉਪਦੇਸ਼ ਦਿੱਤਾ।
ਪ੍ਰਸ਼ਨ 1. ਸ਼ੇਖ਼ ਫ਼ਰੀਦ ਜੀ ਦਾ ਜਨਮ ਕਿਹੜੇ ਪਿੰਡ ਵਿੱਚ ਹੋਇਆ?
(ੳ) ਕੋਠੀਵਾਲ
(ਅ) ਪਾਂਡੋਕੇ
(ੲ) ਝੰਗ
(ਸ) ਪਾਕਪਟਨ
ਪ੍ਰਸ਼ਨ 2. ਸ਼ੇਖ਼ ਫ਼ਰੀਦ ਜੀ ਦਾ ਜਨਮ ਕਦੋਂ ਹੋਇਆ?
(ੳ) 1273 ਈ. ਵਿੱਚ
(ਅ) 1265 ਈ. ਵਿੱਚ
(ੲ) 1173 ਈ. ਵਿੱਚ
(ਸ) 1266 ਈ. ਵਿੱਚ
ਪ੍ਰਸ਼ਨ 3. ਸ਼ੇਖ਼ ਫ਼ਰੀਦ ਜੀ ਨੇ ਪੰਜ-ਸੱਤ ਸਾਲ ਤੱਕ ਕਿੱਥੇ ਪੜ੍ਹਾਈ ਕੀਤੀ?
(ੳ) ਹਿਸਾਰ
(ਅ) ਕੋਠੀਵਾਲ
(ੲ) ਹਾਂਸੀ ਹਿਸਾਰ
(ਸ) ਮੁਲਤਾਨ
ਪ੍ਰਸ਼ਨ 4. ਸ਼ੇਖ਼ ਫ਼ਰੀਦ ਜੀ ਦੇ ਮੁਰਸ਼ਦ ਦਾ ਕੀ ਨਾਂ ਸੀ?
(ੳ) ਬਖ਼ਤਿਆਰ ਕਾਕੀ
(ਅ) ਸ਼ੇਖ਼ ਜਮਾਲੁਦੀਨ
(ੲ) ਸੁਲੇਮਾਨ
(ਸ) ਸ਼ੇਖ਼ ਉਸਮਾਨ
ਪ੍ਰਸ਼ਨ 5. ਸ਼ੇਖ਼ ਫ਼ਰੀਦ ਜੀ ਨੇ ਮੁਰਸ਼ਦ ਦੁਆਰਾ ਬਖ਼ਸ਼ੀ ਗੱਦੀ ਦੀ ਜੁੰਮੇਵਾਰੀ ਕਿੰਨੇ ਸਾਲ ਨਿਭਾਈ ?
(ੳ) ਦਸ ਸਾਲ
(ਅ) ਪੰਜ ਸਾਲ
(ੲ) ਬੱਤੀ ਸਾਲ
(ਸ) ਪੰਦਰਾਂ ਸਾਲ