ਜ਼ਿੰਦਗੀ ਵਿੱਚ ਪੁਸਤਕਾਂ ਦਾ ਮਹੱਤਵ
ਅਸੀਂ ਮੰਨਿਆ ਹੈ ਕਿ ਜ਼ਿੰਦਗੀ ਦਾ ਉਦੇਸ਼ ਅਧਿਆਤਮਕ ਪ੍ਰਾਪਤੀ ਹੈ। ਅਨੰਦ ਜਿੱਤ ਦਾ ਲੱਛਣ ਹੈ। ਜਿਹੜੀਆਂ ਕਿਤਾਬਾਂ ਸਾਨੂੰ ਅਨੰਦ ਦਿੰਦੀਆਂ ਹਨ, ਉਹ ਉਹਨਾਂ ਕਿਤਾਬਾਂ ਨਾਲੋਂ ਵੱਖਰੀਆਂ ਹਨ, ਜੋ ਸਾਡੀਆਂ ਇੰਦਰੀਆਂ ਨੂੰ ਤ੍ਰਿਪਤੀ ਦਿੰਦੀਆਂ ਹਨ। ਅਨੰਦ ਪ੍ਰੋੜਤਾ ਦੀ ਨਿਸ਼ਾਨੀ ਹੈ। ਜਦ ਅਸੀਂ ਕੋਈ ਕਿਤਾਬ ਪੜ੍ਹਦਿਆਂ ਅਨੰਦ ਪਾਉਂਦੇ ਹਾਂ ਤਾਂ ਉਸ ਵਿੱਚ ਲਿਖੇ ਵਿਚਾਰਾਂ ਨਾਲ ਸਾਂਝ ਮਹਿਸੂਸ ਕਰਦੇ ਹਾਂ—ਉਸ ਤਰ੍ਹਾਂ ਜਿਵੇਂ ਅਸੀਂ ਸੰਗੀਤ ਸੁਣਦਿਆਂ ਉਸ ਵਿੱਚ ਡੁੱਬ ਜਾਂਦੇ ਹਾਂ।
ਅਨੰਦ ਸਰੀਰਕ ਸੁਖ ਨਾਲੋਂ ਵਧੇਰੇ ਸਥਾਈ ਹੁੰਦਾ ਹੈ ਤੇ ਪੀੜ ਵਿੱਚ ਵੀ ਮਾਣਿਆ ਜਾ ਸਕਦਾ ਹੈ | ਜਿਹੜੀਆਂ ਕਿਤਾਬਾਂ ਅਨੰਦ ਪੈਦਾ ਕਰਦੀਆਂ ਹਨ, ਉਹ ਸਾਡੀ ਹਉਮੈ ਨੂੰ ਮਾਰ ਸੁਟਦੀਆਂ ਹਨ। ਉਹਨਾਂ ਵਿੱਚ ਨਿਰੀ ਭਾਵੁਕਤਾ ਜਾਂ ਤਕਨੀਕੀ ਚਲਾਕੀ ਨਹੀਂ ਹੁੰਦੀ ਸਗੋਂ ਵਿਚਾਰਾਂ ਨੂੰ ਜਗਾਉਣ ਵਾਲੇ ਮਨੋਭਾਵ ਹੁੰਦੇ ਹਨ, ਜਿਨ੍ਹਾਂ ਬਾਰੇ ਗਹਿਰਾਈ ਨਾਲ ਸੋਚਿਆ ਹੁੰਦਾ ਹੈ।
ਜਿਹੜਾ ਬੰਦਾ ਰਿਸ਼ੀ ਅਰਥਾਤ ਦੁਸ਼ਟਾ ਨਹੀਂ ਹੈ, ਉਹ ਮਹਾਨ ਸਾਹਿਤ ਦੀ ਸਿਰਜਣਾ ਨਹੀਂ ਕਰ ਸਕਦਾ।
ਸਿਰਲੇਖ : ਜ਼ਿੰਦਗੀ ਵਿੱਚ ਪੁਸਤਕਾਂ ਦਾ ਮਹੱਤਵ
ਸੰਖੇਪ : ਜੀਵਨ ਦਾ ਉਦੇਸ਼ ਅਧਿਆਤਮਕ ਪ੍ਰਾਪਤੀ ਹੈ। ਪੁਸਤਕਾਂ ਅਨੰਦ ਦੰਦੀਆਂ ਅਤੇ ਇੰਦਰੀਆਂ ਦੀ ਤ੍ਰਿਪਤੀ
ਕਰਦੀਆਂ ਹਨ। ਜਿਨ੍ਹਾਂ ਪੁਸਤਕਾਂ ਨੂੰ ਪੜ੍ਹਿਆਂ ਅਨੰਦ ਆਵੇ, ਉਨ੍ਹਾਂ ਨਾਲ ਸਾਡੀ ਸਾਂਝ ਹੁੰਦੀ ਹੈ ਅਤੇ ਅਜਿਹੀਆਂ ਸਾਡੀ ਹਉਮੈ ਨੂੰ ਮਾਰਦੀਆਂ ਹਨ। ਰਿਸ਼ੀ ਹੀ ਮਹਾਨ ਸਾਹਿਤ ਦੀ ਸਿਰਜਨਾ ਕਰਦੇ ਹਨ।
ਮੂਲ-ਰਚਨਾ ਦੇ ਸ਼ਬਦ = 136
ਸੰਖੇਪ-ਰਚਨਾ ਦੇ ਸ਼ਬਦ = 42