ਮਿਰਜ਼ਾਂ ਸਾਹਿਬਾਂ – ਪ੍ਰਸ਼ਨ – ਉੱਤਰ
ਪ੍ਰਸ਼ਨ 1 . ਸਾਹਿਬਾਂ ਕੌਣ ਸੀ?
ਉੱਤਰ – ਸਾਹਿਬ ਮਾਹਣੀ ਦੇ ਸਰਦਾਰ ਖੀਵੇ ਖ਼ਾਨ ਦੀ ਧੀ ਸੀ। ਮਿਰਜ਼ਾਂ ਉਸ ਦੀ ਭੂਆ ਦਾ ਪੁੱਤ ਸੀ। ਸਾਹਿਬਾਂ ਦਾ ਉਸ ਨਾਲ ਪਿਆਰ ਸੀ।
ਪ੍ਰਸ਼ਨ 2 . ਮਿਰਜ਼ੇ ਦਾ ਸਾਹਿਬਾਂ ਨਾਲ ਮੇਲ ਕਿਵੇਂ ਹੋਇਆ?
ਉੱਤਰ – ਸਾਹਿਬਾ ਮਿਰਜ਼ੇ ਦੇ ਮਾਮੇ ਦੀ ਧੀ ਸੀ। ਮਿਰਜ਼ਾਂ ਪਿਓ ਹੀਨ ਹੋਣ ਕਰਕੇ ਆਪਣੇ ਨਾਨਕਿਆਂ ਦੇ ਰਹਿੰਦਾ ਸੀ। ਮਿਰਜ਼ੇ ਤੇ ਸਾਹਿਬਾਂ ਦੋਹਾਂ ਦਾ ਮਸੀਤ ਵਿਚ ਪੜ੍ਹਦਿਆਂ ਆਪਸੀ ਪਿਆਰ ਹੋ ਗਿਆ।
ਪ੍ਰਸ਼ਨ 3 . ਸਾਹਿਬਾਂ ਦੇ ਭਰਾਵਾਂ ਨੇ ਮਿਰਜ਼ੇ ਦਾ ਪਿੱਛਾ ਕਿਉਂ ਕੀਤਾ?
ਉੱਤਰ – ਸਾਹਿਬਾਂ ਦੇ ਭਰਾ ਮਿਰਜ਼ੇ ਦਾ ਪਿੱਛਾ ਇਸ ਕਰਕੇ ਕਰਨ ਲੱਗ ਪਏ ਕਿਉਂਕਿ ਉਹ ਸਾਹਿਬਾਂ ਨੂੰ ਉਧਾਲ ਕੇ ਲੈ ਗਿਆ ਸੀ।
ਪ੍ਰਸ਼ਨ 4 . ਮਿਰਜ਼ਾਂ ਕਿਵੇਂ ਮਾਰਿਆ ਗਿਆ?
ਉੱਤਰ – ਸਾਹਿਬਾਂ ਦੁਆਰਾ ਬੇਹਥਿਆਰ ਕੀਤੇ ਗਏ ਮਿਰਜ਼ੇ ਨੂੰ ਉਨ੍ਹਾਂ ਦਾ ਪਿੱਛਾ ਕਰ ਰਹੀ ਵਾਹਰ ਨੇ ਆ ਘੇਰਿਆ ਤੇ ਉਸ ਨੇ ਉਸ ਨੂੰ ਮਾਰ ਦਿੱਤਾ।