ਉੱਭੇ ਦੇ ਬੱਦਲ – ਢੋਲਾ
ਪ੍ਰਸ਼ਨ 1 . ‘ਉੱਭੇ ਦੇ ਬੱਦਲ’ ਢੋਲੇ ਵਿਚ ਕਿਹੋ ਜਿਹੇ ਭਾਵ ਅੰਕਿਤ ਹਨ?
ਉੱਤਰ – ਬਿਰਹਾ ਭਰੇ
ਪ੍ਰਸ਼ਨ 2 . ‘ਉੱਭੇ ਦੇ ਬੱਦਲ’ ਢੋਲੇ ਵਿਚਲਾ ਪ੍ਰੇਮੀ ਕਿਹੋ ਜਿਹਾ ਹੈ?
ਉੱਤਰ – ਬੇਵਫ਼ਾ
ਪ੍ਰਸ਼ਨ 3 . ‘ਉੱਭੇ ਦੇ ਬੱਦਲ’ ਢੋਲੇ ਵਿਚ ਪ੍ਰੇਮਿਕਾ ਕੀ ਚਾਹੁੰਦੀ ਹੈ?
ਉੱਤਰ – ਪ੍ਰੀਤਮ ਦਾ ਮਿਲਾਪ
ਪ੍ਰਸ਼ਨ 4 . ‘ਉੱਭੇ ਦੇ ਬੱਦਲ’ ਢੋਲੇ ਵਿਚ ਨਾਇਕਾ ਦੀ ਬੇਵਸੀ ਦਾ ਵਰਣਨ ਕਿਵੇਂ ਕੀਤਾ ਗਿਆ ਹੈ?
ਉੱਤਰ – ਇਸ ਢੋਲੇ ਵਿਚ ਨਾਇਕਾ ਦੀ ਬੇਵਸੀ ਨੂੰ ਪ੍ਰਗਟ ਕਰਨ ਲਈ ਦੱਸਿਆ ਗਿਆ ਹੈ ਕਿ ਉਸ ਦਾ ਪ੍ਰੀਤਮ ਬੇਵਫ਼ਾ ਨਿਕਲਿਆ ਹੈ, ਜਿਸ ਨੇ ਧੋਖੇ ਨਾਲ ਪਿਆਰ ਦੀ ਨਿਸ਼ਾਨੀ ਵਜੋਂ ਉਸ ਦੇ ਹੱਥਾਂ ਵਿੱਚੋਂ ਛੱਲਾ ਲਾਹਿਆ ਸੀ ਤੇ ਫਿਰ ਉਸ ਨੂੰ ਨਾਲ ਲੈ ਕੇ ਤੁਰਿਆ ਸੀ, ਪਰ ਮਗਰੋਂ ਉਹ ਉਸ ਨੂੰ ਛੱਡ ਕੇ ਤੁਰ ਪਿਆ ਤੇ ਪ੍ਰੇਮਿਕਾ ਦੇ ਅਵਾਜ਼ਾਂ ਮਾਰਨ ‘ਤੇ ਵੀ ਵਾਪਸ ਨਾ ਮੁੜਿਆ।
ਪ੍ਰਸ਼ਨ 5 . ‘ਉੱਭੇ ਦੇ ਬੱਦਲ’ ਢੋਲੇ ਵਿਚ ਨਾਇਕਾ ਕੀ ਕਾਮਨਾ ਕਰਦੀ ਹੈ?
ਉੱਤਰ – ਇਸ ਢੋਲੇ ਵਿਚ ਨਾਇਕਾ ਕਾਮਨਾ ਕਰਦੀ ਹੈ ਕਿ ਰੱਬ ਦੀ ਮਿਹਰ ਨਾਲ ਉਸ ਦਾ ਬੇਪਰਵਾਹ ਪ੍ਰੇਮੀ ਸਭ ਝਗੜੇ ਭੁੱਲ ਕੇ ਸਾਹਮਣੇ ਵਣਾਂ ਦੇ ਰੁੱਖਾਂ ਵਿੱਚੋਂ ਹੀ ਕਿਧਰੋਂ ਨਿਕਲ ਆਵੇ ਤੇ ਉਸ ਨੂੰ ਆਪਣਾ ਮਿਲਾਪ ਬਖਸ਼ੇ।
ਪ੍ਰਸ਼ਨ 6 . ‘ਉੱਭੇ ਦੇ ਬੱਦਲ’ ਢੋਲੇ ਵਿਚ ਵਿਸਾਹ – ਘਾਤ ਕਿਵੇਂ ਪ੍ਰਗਟ ਹੋਇਆ ਹੈ?
ਉੱਤਰ – ਇਸ ਢੋਲੇ ਵਿਚ ਪ੍ਰੇਮੀ ਦਾ ਵਿਸਾਹ – ਘਾਤ ਪ੍ਰਗਟ ਕਰਨ ਲਈ ਦੱਸਿਆ ਗਿਆ ਹੈ ਕਿ ਉਸ ਨੇ ਪ੍ਰੇਮਿਕਾ ਨਾਲ ਪਿਆਰ ਪਾਉਣ ਲਈ ਉਸ ਦਾ ਵਿਸ਼ਵਾਸ ਜਿੱਤ ਕੇ ਉਸ ਦੇ ਹੱਥੋਂ ਪਿਆਰ ਦੀ ਨਿਸ਼ਾਨੀ ਵਜੋਂ ਦਿੱਤਾ ਛੱਲਾ ਲਾਹ ਲਿਆ ਤੇ ਉਸ ਨੂੰ ਨਾਲ ਲੈ ਕੇ ਤੁਰ ਪਿਆ। ਪਰ ਮਗਰੋਂ ਉਹ ਉਸ ਨੂੰ ਛੱਡ ਕੇ ਤੁਰ ਪਿਆ ਤੇ ਉਸ ਦੇ ਅਵਾਜ਼ਾਂ ਮਾਰਨ ‘ਤੇ ਵੀ ਵਾਪਸ ਨਾ ਮੁੜਿਆ।