ਅਣਡਿੱਠਾ ਪੈਰਾ – ਗੁਰੂ ਸਾਹਿਬ ਅਤੇ ਕਰਾਮਾਤਾਂ
ਹੁਕਮ ਤੋਂ ਬਾਹਰ ਮੱਕੇ ਦਾ ਘੁੰਮ ਜਾਣਾ ਤਾਂ ਸਾਨੂੰ ਕਰਾਮਾਤ ਦਿੱਸਦੀ ਹੈ ਪਰ ਗੁਰੂ ਸਾਹਿਬ ਦੇ ਉਪਦੇਸ਼ ਰਾਹੀਂ ਸਾਰੇ ਮੱਕੇ ਦੇ ਲੋਕਾਂ ਦਾ ਦਿਮਾਗ਼ ਘੁੰਮ ਜਾਣਾ ਕਿ ਜਿਸ ਖ਼ੁਦਾ ਨੂੰ ਉਹ ਇੱਕੇ ਪਾਸੇ ਸਮਝੀ ਬੈਠੇ ਸਨ, ਉਹ ਹਰ ਪਾਸੇ ਹੈ – ਜਿਸ ਵਿਚ ਸਾਨੂੰ ਕਰਾਮਾਤ ਨਹੀਂ ਦਿੱਸਦੀ।
ਇਤਿਹਾਸ ਵਿਚ ਰਲਾ ਕੇ ਸੁਣਾਈ ਸਾਖੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਛਕ ਕੇ ਚਿੜੀ ਨੇ ਬਾਜ਼ ਨੂੰ ਮਾਰ ਦਿੱਤਾ ਤਾਂ ਸਾਨੂੰ ਕਰਾਮਾਤ ਲੱਗਦੀ ਹੈ ਪਰ ਇਹ ਕਰਾਮਾਤ ਨਹੀਂ ਲੱਗਦੀ ਕਿ ਚਿੜੀਆਂ ਵਰਗੇ ਡਰਪੋਕ ਅਤੇ ਸ਼ਕਤੀਹੀਣ ਮਨੁੱਖਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ – ਬਾਟੇ ਅਤੇ ਗੁਰਬਾਣੀ ਦਾ ਅੰਮ੍ਰਿਤ ਪਾ ਕੇ ਸਰੀਰਕ ਅਤੇ ਆਮ ਤੌਰ ‘ਤੇ ਏਨਾ ਬਲਵਾਨ ਕਰ ਦਿੱਤਾ ਕਿ ਉਹ ਬਾਜ਼ਾਂ ਵਰਗੇ ਜ਼ਾਲਮਾਂ ਨਾਲ਼ ਟੱਕਰ ਲੈਣ ਲਈ ਉੱਠ ਖਲੋਤੇ। ਇਸ ਪ੍ਰਕਾਰ ਸਾਰੀਆਂ ਸਾਖੀਆਂ/ਕਹਾਣੀਆਂ ਨੂੰ ਗਹਿਰਾਈ ਨਾਲ਼ ਵਿਚਾਰੀਏ ਤਾਂ ਪਤਾ ਲੱਗੇਗਾ ਕਿ ਗੁਰੂ ਸਾਹਿਬਾਨ ਨੇ ਰੱਬੀ ਨਿਯਮ ਤੋਂ ਬਾਹਰ ਵੱਖਰੀਆਂ ਰਿੱਧੀਆਂ – ਸਿੱਧੀਆਂ ਵਾਲ਼ੀ ਕਰਾਮਾਤ ਨਹੀਂ ਦਿਖਾਈ ਬਲਕਿ ਮਨੁੱਖ ਦੇ ਅੰਦਰਲੇ ਜੀਵਨ ਨੂੰ ਬਦਲ ਦਿੱਤਾ।
ਪ੍ਰਸ਼ਨ 1 . ਉੱਪਰ ਦਿੱਤੇ ਪੈਰੇ ਨੂੰ ਸਿਰਲੇਖ ਦਿਓ।
ਪ੍ਰਸ਼ਨ 2 . ‘ਮੱਕੇ ਦੇ ਲੋਕਾਂ ਦਾ ਦਿਮਾਗ਼ ਘੁੰਮ ਜਾਣਾ’ ਦਾ ਕੀ ਭਾਵ ਹੈ?
ਪ੍ਰਸ਼ਨ 3 . ਇਸ ਪੈਰੇ ਵਿਚ ਅੰਦਰਲੇ ਜੀਵਨ ਨੂੰ ਬਦਲਣ ਦੇ ਕੀ ਅਰਥ ਹਨ?
ਪ੍ਰਸ਼ਨ 4 . ‘ਰਿੱਧੀਆਂ – ਸਿੱਧੀਆਂ’ ਦਾ ਕੀ ਅਰਥ ਹੈ?
ਸ਼ਬਦਾਂ ਦੇ ਅਰਥ :
ਉਪਦੇਸ਼ = ਸਿੱਖਿਆ
ਡਰਪੋਕ = ਡਰਾਕਲ
ਬਲਵਾਨ = ਸ਼ਕਤੀਸ਼ਾਲੀ
ਖਲੋਤੇ = ਖੜੇ ਹੋਏ।