ਦੇਸ਼ ਦੇ ਵੀਰ ਜਵਾਨ – ਕਾਵਿ ਟੁਕੜੀ
ਓ ਦੁਨੀਆ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ,
ਦੇਸ਼ ਦੀ ਖ਼ਾਤਰ ਵਾਰ ਗਏ ਜੋ, ਪਿਆਰੀਆਂ – ਪਿਆਰੀਆਂ ਜਾਨਾਂ ਨੂੰ।
ਸਰੂਆਂ ਵਰਗੇ, ਸੋਨੇ ਵਰਗੇ, ਹੀਰੇ ਪੁੱਤਰ ਮਾਵਾਂ ਦੇ,
ਚਾ ਜਿਨ੍ਹਾਂ ਦੇ ਮਿਲਣ ਵਾਸਤੇ, ਰੋਂਦੇ ਭੈਣ ਭਰਾਵਾਂ ਦੇ।
ਪ੍ਰਸ਼ਨ 1 . ਨੇਕ ਇਨਸਾਨ ਕੌਣ ਹਨ?
(ੳ) ਜਿਹੜੇ ਦੇਸ਼ ਲਈ ਕੁਰਬਾਨ ਹੋ ਗਏ
(ਅ) ਜਿਹੜੇ ਘਬਰਾ ਗਏ
(ੲ) ਜਿਹੜੇ ਭੱਜ ਗਏ
(ਸ) ਜਿਹੜੇ ਰੋ ਪਏ
ਪ੍ਰਸ਼ਨ 2 . ਉਹਨਾਂ ਇਨਸਾਨਾਂ ਦੇ ਕੱਦ ਕਿਹੋ ਜਿਹੇ ਸਨ?
(ੳ) ਸਰੂਆਂ ਦੇ ਬੂਟਿਆਂ ਵਰਗੇ
(ਅ) ਅੰਬਾਂ ਦੇ ਬੂਟਿਆਂ ਵਰਗੇ
(ੲ) ਗੁਲਾਬ ਦੇ ਬੂਟਿਆਂ ਵਰਗੇ
(ਸ) ਸੋਨੇ ਅਤੇ ਹੀਰਿਆਂ ਵਰਗੇ
ਪ੍ਰਸ਼ਨ 3 . ਉਹ ਇਨਸਾਨ ਮਾਵਾਂ ਦੇ ਕਿਹੋ ਜਿਹੇ ਪੁੱਤਰ ਸਨ?
(ੳ) ਰੇਤ ਵਰਗੇ
(ਅ) ਮਿੱਟੀ ਵਰਗੇ
(ੲ) ਚਾਂਦੀ ਵਰਗੇ
(ਸ) ਸੋਨੇ ਅਤੇ ਹੀਰਿਆਂ ਵਰਗੇ
ਪ੍ਰਸ਼ਨ 4 . ਉਹਨਾਂ ਇਨਸਾਨਾਂ ਨੂੰ ਕੌਣ ਮਿਲਣਾ ਚਾਹੁੰਦੇ ਸਨ?
(ੳ) ਮਾਤਾ – ਪਿਤਾ
(ਅ) ਭੈਣ – ਭਰਾ
(ੲ) ਚਾਚੇ – ਤਾਏ
(ਸ) ਗੁਆਂਢੀ
ਪ੍ਰਸ਼ਨ 5 . ‘ਨੇਕ’ ਸ਼ਬਦ ਦਾ ਅਰਥ ਲਿਖੋ।
(ੳ) ਬੁਰੇ
(ਅ) ਵਿਹਲੇ
(ੲ) ਕੰਮਚੋਰ
(ਸ) ਚੰਗੇ