ਜਨਮ ਦਿਨ – ਵਸਤੂਨਿਸ਼ਠ ਪ੍ਰਸ਼ਨ
ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ
ਕਹਾਣੀ – ਭਾਗ (ਜਮਾਤ ਨੌਵੀਂ)
ਜਨਮ ਦਿਨ – ਸਵਿੰਦਰ ਸਿੰਘ ਉੱਪਲ
ਪ੍ਰਸ਼ਨ 1 . ‘ਜਨਮ ਦਿਨ’ ਕਹਾਣੀ ਦਾ ਲੇਖਕ ਕੌਣ ਹੈ ?
ਉੱਤਰ – ਸਵਿੰਦਰ ਸਿੰਘ ਉੱਪਲ
ਪ੍ਰਸ਼ਨ 2 . ਸਵਿੰਦਰ ਸਿੰਘ ਉੱਪਲ ਦੇ ਕਹਾਣੀ ਸੰਗ੍ਰਹਿ ਕਿਹੜੇ – ਕਿਹੜੇ ਹਨ ?
ਉੱਤਰ –
੧. ਦੁੱਧ ਤੇ ਬੁੱਧ
੨. ਭਰਾ ਭਰਾਵਾਂ ਦੇ
੩. ਆਪਣਾ ਦੇਸ ਪਰਾਇਆ ਦੇਸ
ਪ੍ਰਸ਼ਨ 3 . ਸਵਿੰਦਰ ਸਿੰਘ ਉੱਪਲ ਨੂੰ ਪੰਜਾਬੀ ਸਾਹਿਤ ਸਮੀਖਿਆ ਬੋਰਡ, ਜਲੰਧਰ ਵੱਲੋਂ ਕਿਹੜੀ ਪੁਸਤਕ ਉੱਤੇ ਪੁਰਸਕ੍ਰਿਤ ਕੀਤਾ ਗਿਆ ?
ਉੱਤਰ – ਲਛਮਣ ਰੇਖਾ
ਪ੍ਰਸ਼ਨ 4 . ਸਵਿੰਦਰ ਸਿੰਘ ਉੱਪਲ ਦਾ ਜਨਮ ਕਿੱਥੇ ਹੋਇਆ ?
ਉੱਤਰ – ਧਮਿਆਲ (ਰਾਵਲਪਿੰਡੀ)
ਪ੍ਰਸ਼ਨ 5 . ‘ਜਨਮ ਦਿਨ’ ਕਹਾਣੀ ਦੇ ਮੁੱਖ ਪਾਤਰਾਂ ਦੇ ਨਾਂ ਲਿਖੋ।
ਉੱਤਰ – ਜੁਗਲ ਪ੍ਰਸ਼ਾਦ, ਦੇਵਕੀ ਅਤੇ ਜੋਤੀ
ਪ੍ਰਸ਼ਨ 6 . ਜੁਗਲ ਪ੍ਰਸ਼ਾਦ ਦੀ ਕਿੰਨੀ ਤਨਖ਼ਾਹ ਵਧੀ ਸੀ ?
ਉੱਤਰ – ਪੰਜ ਰੁਪਏ
ਪ੍ਰਸ਼ਨ 7 . ਮੰਤਰੀ ਜਵਾਲਾ ਪ੍ਰਸ਼ਾਦ ਦਾ ਜਨਮ – ਦਿਨ ਕੌਣ ਮਨਾ ਰਿਹਾ ਸੀ ?
ਉੱਤਰ – ਨਾਗਰਿਕ ਸਭਾ
ਪ੍ਰਸ਼ਨ 8 . ‘ਜਨਮ ਦਿਨ’ ਕਹਾਣੀ ਦਾ ਅੰਤ ਕਿਹੋ ਜਿਹਾ ਸੀ ?
ਉੱਤਰ – ਦੁੱਖ ਭਰਿਆ
ਪ੍ਰਸ਼ਨ 9 . ਜੋਤੀ ਕਿਹੜੀ ਜਮਾਤ ਵਿੱਚ ਪੜ੍ਹਦਾ ਸੀ ?
ਉੱਤਰ – ਕੇ. ਜੀ. ਵਿੱਚ
ਪ੍ਰਸ਼ਨ 10 . ਜੋਤੀ ਕਿਸ ਕਾਰਨ ਮੰਤਰੀ ਦੇ ਗਲ਼ ਹਾਰ ਪਾਉਣ ਲਈ ਚੁਣਿਆ ਗਿਆ ਸੀ ?
ਉੱਤਰ – ਲਾਇਕ ਹੋਣ ਕਰਕੇ
ਪ੍ਰਸ਼ਨ 11 . ਕਿਸ ਵਸਤ ਦੀ ਕਮੀ ਜੁਗਲ ਪ੍ਰਸ਼ਾਦ ਨੂੰ ਸਦਾ ਗੁੱਸਾ ਚੜ੍ਹਾ ਦਿੰਦੀ ਸੀ ?
ਉੱਤਰ – ਅਨਪੜ੍ਹਤਾ ਦੀ
ਪ੍ਰਸ਼ਨ 12 . ਦੇਵਕੀ ਨੇ ਜੋਤੀ ਲਈ ਚਿੱਟੀ ਕਮੀਜ਼ ਕਿਸ ਕੱਪੜੇ ਦੀ ਬਣਾਈ ?
ਉੱਤਰ – ਪੁਰਾਣੇ ਚਿੱਟੇ ਸੂਟ ਦੀ
ਪ੍ਰਸ਼ਨ 13 . ਜੋਤੀ ਵੱਲੋਂ ਮੰਤਰੀ ਨੂੰ ਹਾਰ ਪਾਉਣ ਦਾ ਸਮਾਗਮ ਕਿਹੜੇ ਦਿਨ ਸੀ ?
ਉੱਤਰ – ਐਤਵਾਰ
ਪ੍ਰਸ਼ਨ 14 . ਕਿਸ ਨੇ ਮੰਤਰੀ ਦੇ ਗਲ਼ ਹਾਰ ਪਾਉਣ ਲਈ ਜੋਤੀ ਦੀ ਬਜਾਏ ਆਪਣੇ ਪੁੱਤਰ ਦਾ ਨਾਂ ਦਿੱਤਾ ਸੀ ?
ਉੱਤਰ – ਸੇਠ ਲਖਪਤ ਰਾਏ ਨੇ।