ਵਸਤੂਨਿਸ਼ਠ ਪ੍ਰਸ਼ਨ – ਪ੍ਰਾਰਥਨਾ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਪ੍ਰਾਰਥਨਾ – ਡਾ. ਬਲਬੀਰ ਸਿੰਘ
ਵਾਰਤਕ – ਭਾਗ (ਜਮਾਤ – ਦਸਵੀਂ)
ਪ੍ਰਸ਼ਨ 1 . ‘ਪ੍ਰਾਰਥਨਾ’ ਨਾਂ ਦਾ ਲੇਖ / ਨਿਬੰਧ ਕਿਸ ਦਾ ਹੈ ?
ਉੱਤਰ – ਡਾ. ਬਲਬੀਰ ਸਿੰਘ ਦਾ
ਪ੍ਰਸ਼ਨ 2 . ਡਾ. ਬਲਬੀਰ ਸਿੰਘ ਦਾ ਲੇਖ ਕਿਹੜਾ ਹੈ ?
ਉੱਤਰ – ਪ੍ਰਾਰਥਨਾ
ਪ੍ਰਸ਼ਨ 3 . ਡਾ. ਬਲਬੀਰ ਸਿੰਘ ਦਾ ਜਨਮ ਕਦੋਂ ਹੋਇਆ ?
ਉੱਤਰ – 1896 ਈ. ਵਿੱਚ (੧੮੯੬ ਈ. ਵਿੱਚ)
ਪ੍ਰਸ਼ਨ 4 . ਡਾ. ਬਲਬੀਰ ਸਿੰਘ ਦਾ ਜਨਮ ਕਿੱਥੇ ਹੋਇਆ ?
ਉੱਤਰ – ਅੰਮ੍ਰਿਤਸਰ ਵਿਖੇ
ਪ੍ਰਸ਼ਨ 5 . ਡਾ. ਬਲਬੀਰ ਸਿੰਘ ਦਾ ਦਿਹਾਂਤ ਕਦੋਂ ਹੋਇਆ ?
ਉੱਤਰ – 1974 ਈ. ਵਿੱਚ (੧੯੭੪ ਈ. ਵਿੱਚ)
ਪ੍ਰਸ਼ਨ 6 . ਖ਼ਾਲਸਾ ਟ੍ਰੈਕਟ ਸੁਸਾਇਟੀ ਦਾ ਮੁੱਢ ਕਦੋਂ ਬੱਝਾ ?
ਉੱਤਰ – 1893 ਈ. ਵਿੱਚ (੧੮੯੩ ਈ. ਵਿੱਚ)
ਪ੍ਰਸ਼ਨ 7 . ਖ਼ਾਲਸਾ ਟ੍ਰੈਕਟ ਸੁਸਾਇਟੀ ਦਾ ਮੁੱਢ ਕਿਸ ਨੇ ਬੰਨ੍ਹਿਆਂ ?
ਉੱਤਰ – ਭਾਈ ਵੀਰ ਸਿੰਘ ਜੀ ਨੂੰ
ਪ੍ਰਸ਼ਨ 8 . ਸਿੱਖ ਦੀ ਅਰਦਾਸ ਕਿਵੇਂ ਸਫਲ ਹੁੰਦੀ ਹੈ ?
ਉੱਤਰ – ਜੇਕਰ ਉਹ ਸਰਬੱਤ ਦੇ ਭਲੇ ਵਿੱਚ ਲੀਨ ਹੋਵੇ
ਪ੍ਰਸ਼ਨ 9 . ਸਿੱਖ ਲਈ ਅਰਦਾਸ ਕਿਸ ਦਾ ਸਾਧਨ ਹੈ ?
ਉੱਤਰ – ਚੜ੍ਹਦੀ ਕਲਾ ਦਾ
ਪ੍ਰਸ਼ਨ 10 . ਜਦ ਕੋਈ ਸਰਕਾਰੀ ਨੌਕਰ ਕੈਦੀ ਨੂੰ ਅੰਨ ਪਾਣੀ ਦੇਣ ਆਉਂਦਾ ਹੈ ਤਾਂ ਉਹ ਇੱਕੋ ਸਮੇਂ ਕਿਸ ਨੂੰ ਹਜ਼ਾਰ – ਹਜ਼ਾਰ ਗਾਲ੍ਹ ਸੁਣਾਉਂਦਾ ?
ਉੱਤਰ – ਮਹਾਰਾਜਾ ਰਣਜੀਤ ਸਿੰਘ ਜੀ ਨੂੰ
ਪ੍ਰਸ਼ਨ 11 . ਇੱਕ ਦਿਨ ਜਾਲੇ ਫਰੋਲਦਿਆਂ ਕੈਦੀ ਦੇ ਹੱਥ ਕੀ ਲੱਗਾ ?
ਉੱਤਰ – ਇੱਕ ਪੁਰਾਣੀ ਪੋਥੀ
ਪ੍ਰਸ਼ਨ 12 . ਇੱਕ ਰਾਤ ਕੈਦੀ ਨੂੰ ਨੀਂਦ ਕਿਉਂ ਨਾ ਆਈ ?
ਉੱਤਰ – ਮੀਂਹ ਤੇ ਹਨੇਰੀ ਕਾਰਨ
ਪ੍ਰਸ਼ਨ 13 . ਰੁਹਤਾਸ ਕਿਲ੍ਹੇ ਦਾ ਕੈਦੀ ਹਮੇਸ਼ਾ ਕਿਸ ਨੂੰ ਗਾਲ੍ਹਾਂ ਦਿੰਦਾ ਸੀ ?
ਉੱਤਰ – ਪਰਮੇਸ਼ਰ ਅਤੇ ਮਨੁੱਖਾਂ ਨੂੰ