ਵਸਤੂਨਿਸ਼ਠ ਪ੍ਰਸ਼ਨ : ਚੰਡੀ ਦੀ ਵਾਰ


ਚੰਡੀ ਦੀ ਵਾਰ : ਗੁਰੂ ਗੋਬਿੰਦ ਸਿੰਘ ਜੀ


ਪ੍ਰਸ਼ਨ 1. ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸਿੱਧ ਰਚਨਾ (ਵਾਰ) ਕਿਹੜੀ ਹੈ?

(A) ਨਾਦਰਸ਼ਾਹ ਦੀ ਵਾਰ

(B) ਚੱਠਿਆਂ ਦੀ ਵਾਰ

(C) ਭੇੜੇ ਦੀ ਵਾਰ

(D) ਚੰਡੀ ਦੀ ਵਾਰ ।

ਉੱਤਰ : ਚੰਡੀ ਦੀ ਵਾਰ ।

ਪ੍ਰਸ਼ਨ 2. ‘ਚੰਡੀ ਦੀ ਵਾਰ’ ਕਿਸ ਦੀ ਰਚਨਾ ਹੈ?

(A) ਪੀਰ ਮੁਹੰਮਦ

(B) ਨਜਾਬਤ

(C) ਗੁਰੂ ਗੋਬਿੰਦ ਸਿੰਘ ਜੀ

(D) ਗੁਰਦਾਸ ਸਿੰਘ।

ਉੱਤਰ : ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 3. ‘ਚੰਡੀ ਦੀ ਵਾਰ’ ਵਿੱਚ ਕਿਨ੍ਹਾਂ-ਕਿਨ੍ਹਾਂ (ਦੋ ਧਿਰਾਂ) ਦੀ ਲੜਾਈ ਦਾ ਭਰਰਨ ਹੈ?

ਉੱਤਰ : ਦੁਰਗਾ ਦੇਵੀ (ਦੇਵਤਿਆਂ) ਤੇ ਰਾਕਸ਼ਾ ਦੀ ।

ਪ੍ਰਸ਼ਨ 4. ‘ਚੰਡੀ ਦੀ ਵਾਰ’ ਦਾ ਮੁੱਖ ਪਾਤਰ (ਨਾਇਕ) ਕੌਣ ਹੈ?

ਜਾਂ

ਪ੍ਰਸ਼ਨ. ‘ਚੰਡੀ ਦੀ ਵਾਰ’ ਦੀ ਨਾਇਕਾ ਕੌਣ ਹੈ?

ਉੱਤਰ : ਦੁਰਗਾ ਦੇਵੀ ।

ਪ੍ਰਸ਼ਨ 5. ਪੰਜਾਬੀ ਸਾਹਿਤ ਦੀ ਪਹਿਲੀ ਪ੍ਰਮੁੱਖ ਬੀਰ ਰਸੀ ਰਚਨਾ ਦਾ ਨਾਂ ਲਿਖੋ।

ਉੱਤਰ : ਚੰਡੀ ਦੀ ਵਾਰ ।

ਪ੍ਰਸ਼ਨ 6. ‘ਚੰਡੀ ਦੀ ਵਾਰ’ ਵਿੱਚ ਬੰਦੀ ਦਾ ਪ੍ਰਤੀਕ ਕਿਸ ਨੂੰ ਦਿਖਾਇਆ ਗਿਆ ਹੈ?

ਉੱਤਰ : ਰਾਕਸਾਂ ਨੂੰ ।

ਪ੍ਰਸ਼ਨ 7. ‘ਚੰਡੀ ਦੀ ਵਾਰ’ ਵਿੱਚ ਨੇਕੀ ਦਾ ਪ੍ਰਤੀਕ ਕਿਸ ਨੂੰ ਦਿਖਾਇਆ ਗਿਆ ਹੈ?

ਉੱਤਰ : ਦੇਵਤਿਆਂ ਨੂੰ ।

ਪ੍ਰਸ਼ਨ 8. ਗੁਰੂ ਗੋਬਿੰਦ ਸਿੰਘ ਜੀ ਨੇ ‘ਚੰਡੀ ਦੀ ਵਾਰ’ ਕਿਹੜੇ ਕਾਵਿ ਰੂਪ ਵਿੱਚ ਲਿਖੀ?

ਉੱਤਰ : ਵਾਰ ਕਾਵਿ-ਰੂਪ ਵਿੱਚ ।

ਪ੍ਰਸ਼ਨ 9. ਯੁੱਧ ਵਿੱਚ ਕਿਸ ਦੀ ਸਵਾਰੀ ਦੀ ਧੁੰਮ ਪਈ ਹੋਈ ਸੀ?

ਉੱਤਰ : ਦੁਰਗਾ ਦੇਵੀ ਦੀ ।

ਪ੍ਰਸ਼ਨ 10. ਰਾਕਸ਼ ਮੈਦਾਨ ਵਿਚ ਦੁਰਗਾ ਦੇਵੀ ਨੂੰ ਘੇਰ ਕੇ ਕਿਸ ਤਰ੍ਹਾਂ ਗੱਜ ਰਹੇ ਸਨ?

ਉੱਤਰ : ਸ਼ੀਹਾਂ ਵਾਂਗੂ/ਬੱਦਲ ਵਾਂਗ ।

ਪ੍ਰਸ਼ਨ 11. ਰਾਕਸ਼ਾਂ ਦੀਆਂ ਨਾਸਾਂ ਕਿਸ ਤਰ੍ਹਾਂ ਦੀਆਂ ਸਨ?

ਉੱਤਰ : ਉੱਖਲੀਆਂ ਵਰਗੀਆਂ।

ਪ੍ਰਸ਼ਨ 12. ਸੁਰਪਤ ਕੌਣ ਸੀ?

ਜਾਂ

ਪ੍ਰਸ਼ਨ. ਦੇਵਤਿਆਂ ਦਾ ਰਾਜਾ ਕੌਣ ਸੀ?

ਉੱਤਰ : ਇੰਦਰ ।

ਪ੍ਰਸ਼ਨ 13. ਰਾਕਸ਼ ਕਿਹੋ ਜਿਹੇ ਯੋਧੇ ਸਨ?

ਉੱਤਰ : ਡਟ ਜਾਣ ਵਾਲੇ ਬਹਾਦਰ ।

ਪ੍ਰਸ਼ਨ 14. ਦੁਰਗਾ ਦੇਵੀ ਨੇ ਰਾਜੇ ਸੁੰਭ ਨੂੰ ਕਿਸ ਹਥਿਆਰ ਨਾਲ ਮਾਰਿਆ?

ਉੱਤਰ : ਤਲਵਾਰ ਨਾਲ ।

ਪ੍ਰਸ਼ਨ 15. ਰਾਕਸ਼ਾਂ ਦੀਆਂ ਫੌਜਾਂ ਕਿਨ੍ਹਾਂ ਨੂੰ ਮਰੇ ਦੇਖ ਕੇ ਧਾਹਾਂ ਮਾਰ ਰਹੀਆਂ ਸਨ?

ਉੱਤਰ : ਸੁੰਭ ਅਤੇ ਨਿਸੁੰਭ ਨੂੰ ।

ਪ੍ਰਸ਼ਨ 16. ਕਿਹੜੀਆਂ ਫੌਜਾਂ ਮੈਦਾਨ ਛੱਡ ਕੇ ਭੱਜ ਤੁਰੀਆਂ?

ਉੱਤਰ : ਰਾਕਸਾਂ ਦੀਆਂ ।

ਪ੍ਰਸ਼ਨ 17. ਕਿਸ ਨੂੰ ਰਾਜ ਅਭਿਸ਼ੇਕ ਲਈ ਬੁਲਾਇਆ ਗਿਆ?

ਉੱਤਰ : ਇੰਦਰ ਨੂੰ ।

ਪ੍ਰਸ਼ਨ 18. ਕਿਸ ਰਾਜੇ ਦੇ ਸਿਰ ਉੱਤੇ ਛਤਰ ਝੁਲਾਇਆ ਗਿਆ?

ਉੱਤਰ : ਇੰਦਰ ਦੇ ।

ਪ੍ਰਸ਼ਨ 19. ਸਾਰੇ ਰਾਕਸਾਂ ਨੂੰ ਮਾਰ ਕੇ ਦੁਰਗਾ ਦੇਵੀ ਨੇ ਕੀ ਕੀਤਾ?

ਉੱਤਰ : ਇੰਦਰ ਦਾ ਰਾਜ ਅਭਿਸ਼ੇਕ ।

ਪ੍ਰਸ਼ਨ 20. ‘ਚੰਡੀ ਦੀ ਵਾਰ’ ਵਿੱਚ ਜਗਤ-ਮਾਤਾ ਕਿਸ ਨੂੰ ਕਿਹਾ ਗਿਆ ਹੈ?

ਉੱਤਰ : ਦੁਰਗਾ ਦੇਵੀ ਨੂੰ ।

ਪ੍ਰਸ਼ਨ 21. ‘ਦੁਰਗਾ ਪਾਠ’ ਕਿਸ ਨੂੰ ਕਿਹਾ ਗਿਆ ਹੈ?

ਉੱਤਰ : ‘ਚੰਡੀ ਦੀ ਵਾਰ’ ਨੂੰ।

ਪ੍ਰਸ਼ਨ 22. ਕਿਹੜਾ ਪਾਠ ਕਰਨ ਵਾਲਾ ਜੂਨਾਂ ਵਿੱਚ ਨਹੀਂ ਪੈਂਦਾ?

ਉੱਤਰ : ‘ਚੰਡੀ ਦੀ ਵਾਰ’ ਦਾ ।

ਪ੍ਰਸ਼ਨ 23. ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ-

(ੳ) ਦੁਰਗਾ ਦੇਵੀ ਦੀ ਤਲਵਾਰ ਦੇ ਵਾਰ ਨੇ ਮਹਿਖੇ ਦੈਂਤ ਨੂੰ ਬੇਦੀ ਵਾਲੇ ਤਾਰੇ ਦੀ ……… ਦਿਖਾ ਦਿੱਤੀ।

(ਅ ) ਰਾਕਸ਼ ਦੁਰਗਾ ਦੇਵੀ ਦਾ ………. ਨਾਲ ਟਾਕਰਾ ਕਰ ਰਹੇ ਸਨ।

(ੲ) ਰਾਕਸਾਂ ਦੀਆਂ ਨਾਸਾਂ ………. ਵਰਗੀਆਂ ਤੇ ਮੂੰਹ ਆਲਿਆਂ ਵਰਗੇ ਸਨ।

(ਸ) ਦੁਰਗਾ ਦੇਵੀ ਨੇ ਰਾਕਸ਼ਾਂ ਨੂੰ ਹਰਾ ਕੇ ਰਾਜੇ ……….. ਦੇ ਸਿਰ ਛਤਰ ਝੁਲਾ ਦਿੱਤਾ ।

ਉੱਤਰ : (ੳ) ਬੋਦੀ, (ਅ) ਬਹਾਦਰੀ, (ੲ) ਉੱਖਲੀਆਂ, (ਸ) ਇੰਦਰ ।

ਪ੍ਰਸ਼ਨ 24. ਹੇਠ ਲਿਖੇ ਕਥਨ ਸਹੀ ਹਨ ਜਾਂ ਗਲਤ ?

(ੳ) ‘ਚੰਡੀ ਦੀ ਵਾਰ’ ਵਿੱਚ ਨੇਕੀ ਤੇ ਬਦੀ ਦੀ ਲੜਾਈ ਪੇਸ਼ ਕੀਤੀ ਗਈ ਹੈ।

(ਅ) ਚੰਡੀ ਦੀ ਵਾਰ’ ਵਿੱਚ ਰਾਕਸ਼ਾ ਨੂੰ ਬੜੇ ਡਰਪੋਕ ਦਿਖਾਇਆ ਗਿਆ ਹੈ।

ਉੱਤਰ : (ੳ) ਸਹੀ, (ਅ) ਗਲਤ ।

ਪ੍ਰਸ਼ਨ 25. ਗੁਰੂ ਗੋਬਿੰਦ ਸਿੰਘ ਜੀ ਕਿਸ ਕਾਵਿ-ਧਾਰਾ ਦੇ ਕਵੀ ਹਨ?

ਉੱਤਰ : ਬੀਰ ਕਾਵਿ-ਧਾਰਾ ।

ਪ੍ਰਸ਼ਨ 26. ਬੀਰ ਕਾਵਿ-ਧਾਰਾ ਦੇ ਕਿਸੇ ਇਕ ਕਵੀ ਦਾ ਨਾਂ ਲਿਖੋ।

ਉੱਤਰ : ਗੁਰੂ ਗੋਬਿੰਦ ਸਿੰਘ ਜੀ/ਸ਼ਾਹ ਮੁਹੰਮਦ ।

ਪ੍ਰਸ਼ਨ 27. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ?

ਉੱਤਰ : 1666 ਈ:।

ਪ੍ਰਸ਼ਨ 28. ਖ਼ਾਲਸਾ ਪੰਥ ਦੀ ਸਾਜਨਾ ਕਿਸ ਨੇ ਕੀਤੀ?

ਜਾਂ

ਪ੍ਰਸ਼ਨ. ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਕਿਸ ਨੇ ਬਖ਼ਸ਼ੀ?

ਉੱਤਰ : ਗੁਰੂ ਗੋਬਿੰਦ ਸਿੰਘ ਜੀ ਨੇ ।

ਪ੍ਰਸ਼ਨ 29. ‘ਚੰਡੀ ਦੀ ਵਾਰ ਦੀ ਰਚਨਾ ਕਿਸ ਨੇ ਕੀਤੀ?

ਉੱਤਰ : ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 30. ਗੁਰੂ ਗੋਬਿੰਦ ਸਿੰਘ ਜੀ ਕਦੋਂ ਜੋਤੀ-ਜੋਤ ਸਮਾਏ?

ਉੱਤਰ : 1708 ਈ: ।