CBSEEducationNCERT class 10thPunjab School Education Board(PSEB)

ਮਹਾਂਕਵੀ ਕਾਲੀਦਾਸ : ਵਸਤੁਨਿਸ਼ਠ ਪ੍ਰਸ਼ਨ


ਪ੍ਰਸ਼ਨ 1. ‘ਮਹਾਂਕਵੀ ਕਾਲੀਦਾਸ’ ਲੇਖ ਕਿਸ ਦਾ ਲਿਖਿਆ ਹੋਇਆ ਹੈ?

(A) ਹਰਿੰਦਰ ਸਿੰਘ ਰੂਪ

(B) ਸ: ਕਪੂਰ ਸਿੰਘ

(C) ਪਿਆਰਾ ਸਿੰਘ ਪਦਮ

(D) ਗਿ: ਗੁਰਦਿੱਤ ਸਿੰਘ ।

ਉੱਤਰ : ਪਿਆਰਾ ਸਿੰਘ ਪਦਮ ।

ਪ੍ਰਸ਼ਨ 2. ਪਿਆਰਾ ਸਿੰਘ ਪਦਮ ਦਾ ਲਿਖਿਆ ਹੋਇਆ ਲੇਖ ਕਿਹੜਾ ਹੈ?

ਉੱਤਰ : ਮਹਾਂਕਵੀ ਕਾਲੀਦਾਸ ।

ਪ੍ਰਸ਼ਨ 3. ਕਾਲੀਦਾਸ ਦੀ ਜੋਬਨਵੰਤੀ ਪ੍ਰੀਤਮਾ ਦਾ ਨਾਂ ਕੀ ਸੀ?

ਉੱਤਰ : ਕਵਿਤਾ ।

ਪ੍ਰਸ਼ਨ 4. ਜੇਕਰ ਕਾਲੀਦਾਸ ਆਪਣੇ ਸਮੇਂ ਦਾ ਰਾਜਾ ਬ੍ਰਿਕਮਾਜੀਤ ਸੀ, ਤਾਂ ਕਵਿਤਾ ਉਸ ਦੀ ਕੀ ਸੀ?

ਉੱਤਰ : ਪਟਰਾਣੀ ।

ਪ੍ਰਸ਼ਨ 5. ਬਿਕ੍ਰਮਾਜੀਤ ਸ਼ਹਿਨਸ਼ਾਹ ਕਾਲੀਦਾਸ ਦੀ ਮਲਕਾ ਕੌਣ ਸੀ ?

ਉੱਤਰ : ਕਵਿਤਾ ।

ਪ੍ਰਸ਼ਨ 6. ਕਾਲੀਦਾਸ ਕਿਸ ਦੇ ਨੌਂ ਰਤਨਾਂ ਵਿਚੋਂ ਇਕ ਸੀ?

ਉੱਤਰ : ਬਾਦਸ਼ਾਹ (ਰਾਜਾ) ਬਿਕ੍ਰਮਾਜੀਤ ਦੇ ।

ਪ੍ਰਸ਼ਨ 7. ‘ਰਾਜ ਤ੍ਰੰਗਣੀ’ ਦਾ ਕਰਤਾ ਕੌਣ ਸੀ?

ਉੱਤਰ : ਕੱਲ੍ਹਣ ।

ਪ੍ਰਸ਼ਨ 8. ਕਾਲੀਦਾਸ ਆਪਣੀਆਂ ‘ਪੁਸਤਕਾਂ’ ਵਿਚ ਕਿਹੜੀ ਨਗਰੀ ਦਾ ਸਨੇਹ ਨਾਲ ਬਿਆਨ ਕਰਦਾ ਹੈ?

ਉੱਤਰ : ਉਜੈਨ ਦਾ ।

ਪ੍ਰਸ਼ਨ 9. ਈਸਵੀ ਸੰਮਤ ਬਿਕ੍ਰਮੀ ਸੰਮਤ ਤੋਂ ਕਿੰਨੇ ਵਰ੍ਹੇ ਪਹਿਲਾਂ ਆਰੰਭ ਹੋਇਆ?

ਉੱਤਰ : 56 ਵਰ੍ਹੇ ।

ਪ੍ਰਸ਼ਨ 10. ਬਿਕ੍ਰਮੀ ਸੰਮਤ ਪਹਿਲਾਂ ਕਿਹੜੇ ਨਾਂ ਨਾਲ ਪ੍ਰਚਲਿਤ ਰਿਹਾ?

ਉੱਤਰ : ਮਾਲਵਾ ਸੰਮਤ ।

ਪ੍ਰਸ਼ਨ 11. ‘ਜਾਤ ਜਨਮ ਤੇ ਅਸਲ ਨਸਲ ਨੂੰ, ਕੋਈ ਕਦੇ ਨਾ ਛਾਣੇ।

ਜਦ ਸੁੰਦਰਤਾ ਦਰਸ਼ਨ ਦੇਵੇ, ਸਭ ਕੋਈ ਆਪਣੀ ਜਾਣੇ।

ਉਪਰੋਕਤ ਕਥਨ ਕਿਸ ਕਵੀ ਦਾ ਹੈ?

ਉੱਤਰ : ਭਾਈ ਵੀਰ ਸਿੰਘ ।

ਪ੍ਰਸ਼ਨ 12. ਕਾਲੀਦਾਸ ਦੀਆਂ ਕਿੰਨੀਆਂ ਪੁਸਤਕਾਂ ਪ੍ਰਸਿੱਧ ਹਨ?

ਉੱਤਰ : ਸੱਤ ।

ਪ੍ਰਸ਼ਨ 13. ਕਾਲੀਦਾਸ ਦੇ ਕਿੰਨੇ ਨਾਟਕ ਪ੍ਰਸਿੱਧ ਹਨ?

ਉੱਤਰ : ਚਾਰ ।

ਪ੍ਰਸ਼ਨ 14. ਕਾਲੀਦਾਸ ਦੇ ਕਿੰਨੇ ਕਾਵਯ (ਕਾਵਿ-ਰਚਨਾਵਾਂ ਪ੍ਰਸਿੱਧ ਹਨ?

ਉੱਤਰ : ਤਿੰਨ ।

ਪ੍ਰਸ਼ਨ 13. ਕਾਲੀਦਾਸ ਦੇ ਕਿੰਨੇ ਨਾਟਕ ਪ੍ਰਸਿੱਧ ਹਨ?

ਉੱਤਰ : ਚਾਰ ।

ਪ੍ਰਸ਼ਨ 14. ਕਾਲੀਦਾਸ ਦੇ ਕਿੰਨੇ ਕਾਵਯ (ਕਾਵਿ-ਰਚਨਾਵਾਂ) ਪ੍ਰਸਿੱਧ ਹਨ?

ਉੱਤਰ : ਤਿੰਨ ।

ਪ੍ਰਸ਼ਨ 15. ਕਾਲੀਦਾਸ ਦੇ ਕਿਸੇ ਇਕ ਕਾਵਯ ਦਾ ਨਾਂ ਲਿਖੋ।

ਉੱਤਰ : ‘ਰਘੂਵੰਸ਼’/‘ਕੁਮਾਰ ਸੰਭਵ’/‘ਰਿਤੂ ਸੰਹਾਰ’/‘ਮੇਘ ਦੂਤ’।

ਪ੍ਰਸ਼ਨ 16. ‘ਅਭਿਗਯਾਨ ਸ਼ਕੁੰਤਲਾ’/ ‘ਵਿਕ੍ਰਮੋਰਵਸ਼ੀ’ /’ਮਾਲਵਿਕਾਗਨਿਮਿਤ੍ਰ ਨਾਟਕ ਕਿਸ ਦੀ ਰਚਨਾ ਹਨ?

ਉੱਤਰ : ਕਾਲੀਦਾਸ ।

ਪ੍ਰਸ਼ਨ 17. ਕਾਲੀਦਾਸ ਦੇ ਕਿਸੇ ਇਕ ਨਾਟਕ ਦਾ ਨਾਂ ਲਿਖੋ।

ਉੱਤਰ : ‘ਅਭਿਗਯਾਨ ਸ਼ਕੁੰਤਲਾ’ ।

ਪ੍ਰਸ਼ਨ 18. ‘ਰਘੂਵੰਸ਼’ ਮਹਾਂਕਾਵਯ ਦੀ ਕਥਾ ਕਿਸ ਉੱਤੇ ਆਧਾਰਿਤ ਹੈ?

ਉੱਤਰ : ‘ਬਾਲਮੀਕੀ ਰਮਾਇਣ’ ਉੱਤੇ ।

ਪ੍ਰਸ਼ਨ 19. ‘ਕੁਮਾਰ ਸੰਭਵ’ ਵਿਚ ਕਿਨ੍ਹਾਂ ਦੀ ਪ੍ਰੇਮ-ਮਿਲਣੀ ਦਾ ਜ਼ਿਕਰ ਹੈ?

ਉੱਤਰ : ਸ਼ਿਵ ਤੇ ਪਾਰਬਤੀ ।

ਪ੍ਰਸ਼ਨ 20. ਕਾਲੀਦਾਸ ਨੇ ਕਿਹੜੇ ਕਾਵਯ ਵਿਚ ਰੁੱਤਾਂ ਦਾ ਵਰਣਨ ਕੀਤਾ ਹੈ?

ਉੱਤਰ : ਰਿਤੂ ਸੰਹਾਰ ।

ਪ੍ਰਸ਼ਨ 21. ‘ਮੇਘ ਦੂਤ’ ਵਿਚ ਕੌਣ ਮੇਘ ਨੂੰ ਦੂਤ ਬਣਾ ਕੇ ਅਲਕਾਪੁਰੀ ਵਿਖੇ ਰਹਿੰਦੀ ਆਪਣੀ ਪਤਨੀ ਵਲ ਭੇਜਦਾ ਹੈ ?

ਉੱਤਰ : ਯਕਸ਼ ।

ਪ੍ਰਸ਼ਨ 22. ‘ਅਭਿਗਯਾਨ ਸ਼ਕੁੰਤਲਾ’ ਦੇ ਨਾਇਕ ਨਾਇਕਾ ਕੌਣ ਹਨ ?

ਉੱਤਰ : ਦੁਸ਼ਯੰਤ ਤੇ ਸ਼ਕੁੰਤਲਾ ।

ਪ੍ਰਸ਼ਨ 23. ਦੁਸ਼ਯੰਤ ਤੇ ਸ਼ਕੁੰਤਲਾ ਦੇ ਪੁੱਤਰ ਦਾ ਨਾਂ ਕੀ ਹੈ?

ਉੱਤਰ : ਭਰਤ ।

ਪ੍ਰਸ਼ਨ 24. ਵਿਕ੍ਰਮੋਰਵਸ਼ੀ ਨਾਟਕ ਵਿਚ ਕਿਸ ਦੀ ਪ੍ਰੇਮ-ਕਹਾਣੀ ਅੰਕਿਤ ਹੈ ?

ਉੱਤਰ : ਰਾਜਾ ਪੁਰੂਵਰਸ਼ ਅਤੇ ਉਰਵਸ਼ੀ ਦੀ ।

ਪ੍ਰਸ਼ਨ 25. ‘ਮਾਲਵਿਕਾਗਨਿਮਿਤ੍ਰ’ ਨਾਟਕ ਵਿਚ ਕਿਸ ਦੇ ਪਿਆਰ ਦੀ ਕਹਾਣੀ ਅੰਕਿਤ ਹੈ ?

ਉੱਤਰ : ਰਾਜੇ ਅਗਨਿਮਿਤ੍ਰ ਤੇ ਇਕ ਬੋਧੀ ਭਿਕਸ਼ਣੀ ਦੇ।

ਪ੍ਰਸ਼ਨ 26. ਕਾਲੀਦਾਸ ਦੇ ਨਾਟਕ ਸੁਖਾਂਤ ਹਨ ਜਾਂ ਦੁਖਾਂਤ?

ਉੱਤਰ : ਸੁਖਾਂਤ ।

ਪ੍ਰਸ਼ਨ 27. ਕਾਲੀਦਾਸ ਆਪਣੀ ਗੱਲ ਨੂੰ ਕਿਸ ਤਰ੍ਹਾਂ ਬਿਆਨ ਕਰਨ ਦਾ ਮਾਹਿਰ ਹੈ?

ਉੱਤਰ : ਕਟਾਖ਼ਸ਼ ਨਾਲ ।

ਪ੍ਰਸ਼ਨ 28. ਪੂਰਬ ਦੇ ਲੋਕ ਕਵਿਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਲਈ ਕਿਸ ਦਾ ਨਾਂ ਵਰਤਦੇ ਹਨ ?

ਉੱਤਰ : ਕਾਲੀਦਾਸ ਦਾ ।

ਪ੍ਰਸ਼ਨ 29. ਕਵੀਆਂ ਦੀ ਗਿਣਤੀ ਕਰਨ ਲੱਗਿਆਂ ਸਭ ਤੋਂ ਪਹਿਲਾਂ ਚੀਚੀ ਉਂਗਲੀ ਉੱਤੇ ਕਿਸ ਦਾ ਨਾਂ ਆਉਂਦਾ ਹੈ ?

ਉੱਤਰ : ਕਾਲੀਦਾਸ ਦਾ ।

ਪ੍ਰਸ਼ਨ 30. ਪੱਛਮ ਵਾਲਿਆਂ ਨੇ ਕਾਲੀਦਾਸ ਨੂੰ ਕੀ ਕਿਹਾ ਹੈ?

ਜਾਂ

ਪ੍ਰਸ਼ਨ. ਪੱਛਮ ਦੇ ਲੋਕ ਕਾਲੀਦਾਸ ਨੂੰ ਕਿਸ ਦੇ ਬਰਾਬਰ ਸਮਝਦੇ ਹਨ?

ਉੱਤਰ : ਹਿੰਦੁਸਤਾਨ ਦਾ ਸ਼ੈਕਸਪੀਅਰ।

ਪ੍ਰਸ਼ਨ 31. ਕਾਲੀਦਾਸ ਦੇ ਨਾਂ ਨਾਲ ਹੋਰ ਕਿੰਨੀਆਂ ਪੁਸਤਕਾਂ ਦਾ ਸੰਬੰਧ ਜੋੜਿਆ ਜਾਂਦਾ ਹੈ?

ਉੱਤਰ : ਦਸ-ਪੰਦਰਾਂ ।