ਕੰਨਾਂ ਨੂੰ ਸੋਹਣੇ ਬੂੰਦੇ : ਸੰਖੇਪ ਉੱਤਰਾਂ ਵਾਲੇ ਪ੍ਰਸ਼ਨ
ਸੰਖੇਪ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ‘ਕੰਨਾਂ ਨੂੰ ਸੋਹਣੇ ਬੂੰਦੇ’ ਢੋਲੇ ਵਿੱਚ ਨਾਇਕਾ ਦਾ ਚਿਤਰਨ ਕਿਵੇਂ ਪੇਸ਼ ਕੀਤਾ ਗਿਆ ਹੈ?
ਉੱਤਰ : ‘ਕੰਨਾਂ ਨੂੰ ਸੋਹਣੇ ਬੂੰਦੇ’ ਨਾਂ ਦੇ ਢੋਲੇ ਵਿੱਚ ਨਾਇਕਾ ਦਾ ਚਿਤਰਨ ਇਸ ਤਰ੍ਹਾਂ ਕੀਤਾ ਗਿਆ ਹੈ :
ਨਾਇਕਾ ਦੇ ਕੰਨਾਂ ਵਿੱਚ ਸੋਹਣੇ ਬੁੰਦੇ ਹਨ ਤੇ ਸਿਰ ‘ਤੇ ਲੋਹੜੇ ਦੇ ਵਾਲ ਹਨ। ਉਹਦੇ ਪੈਰਾਂ ਵਿੱਚ ਤਿੱਲੇ ਦੀ ਕੱਢੀ ਹੋਈ ਜੁੱਤੀ ਹੈ ਅਤੇ ਉਹ ਪੱਬ ਮਰੋੜ ਕੇ ਰੱਖਦੀ ਹੈ। ਉਸ ਨੇ ਵੰਗਾਂ ਵੀ ਪਾਈਆਂ ਹੋਈਆਂ ਹਨ। ਉਸ ਨੇ ਆਪਣੀ ਸੁੰਦਰਤਾ ਦੇ ਨਸ਼ੇ ਨਾਲ ਆਪਣੇ ਪ੍ਰੇਮੀ ਨੂੰ ਕਮਲਾ ਕਰ ਦਿੱਤਾ ਹੈ।
ਪ੍ਰਸ਼ਨ 2. ‘ਕੰਨਾਂ ਨੂੰ ਸੋਹਣੇ ਬੂੰਦੇ’ ਢੋਲੇ ਵਿੱਚ ਇਸ ਤੁਕ ਦਾ ਕੀ ਭਾਵ ਹੈ : ‘ਕਦੀ ਨੇਹੁੰ ਨ ਲੱਗਦੇ ਜ਼ੋਰ ਦੇ।’
ਉੱਤਰ : ‘ਕਦੀ ਨੇਹੂੰ ਨ ਲੱਗਦੇ ਜ਼ੋਰ ਦੇ’ ਤੁਕ ਦਾ ਭਾਵ ਇਹ ਹੈ ਕਿ ਪਿਆਰ ਜ਼ਬਰਦਸਤੀ ਨਹੀਂ ਪੈਂਦੇ। ਪਿਆਰ ਤਾਂ ਦੋਹਾਂ ਧਿਰਾਂ ਦੀ ਖਿੱਚ/ਸਾਂਝ ਨਾਲ ਹੀ ਪੈਂਦਾ ਹੈ। ਇਸ ਤਰ੍ਹਾਂ ਪਿਆਰ ਦੋਹਾਂ ਧਿਰਾਂ ਦੀ ਖਿੱਚ ਅਥਵਾ ਸਾਂਝ ਦਾ ਹੀ ਸਿੱਟਾ ਹੈ।