ਸਾਂਝ : ਇੱਕ ਦੋ ਸ਼ਬਦਾਂ ਵਿੱਚ ਉੱਤਰ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ/ਇੱਕ ਲਾਈਨ ਵਿੱਚ ਦਿਉ :
ਪ੍ਰਸ਼ਨ 1. ‘ਸਾਂਝ’ ਕਹਾਣੀ ਵਿਚਲੇ ਪ੍ਰੋਫੈਸਰ ਦਾ ਪੂਰਾ ਨਾਂ ਕੀ ਹੈ?
ਉੱਤਰ : ਪ੍ਰੋਫੈਸਰ ਐੱਮ. ਐੱਲ. ਮਲੋਤਰਾ।
ਪ੍ਰਸ਼ਨ 2. ਪ੍ਰੋਫੈਸਰ ਐੱਮ. ਐਲ. ਮਲੋਤਰਾ ਕਿਸ ਕਹਾਣੀ ਦਾ ਪਾਤਰ ਹੈ?
ਉੱਤਰ : ‘ਸਾਂਝ’ ਕਹਾਣੀ ਦਾ।
ਪ੍ਰਸ਼ਨ 3. ਲਾਲ ਚੀਰੇ ਵਾਲਾ ਨੌਜਵਾਨ ਕਿਸ ਕਹਾਣੀ ਦਾ ਪਾਤਰ ਹੈ?
ਉੱਤਰ : ‘ਸਾਂਝ’ ਕਹਾਣੀ ਦਾ।
ਪ੍ਰਸ਼ਨ 4. ‘ਸਾਂਝ’ ਕਹਾਣੀ ਵਿਚਲੇ ਨੌਜਵਾਨ ਦੀ ਪਛਾਣ ਕਿਸ ਤਰ੍ਹਾਂ ਕਰਵਾਈ ਗਈ ਹੈ?
ਉੱਤਰ : ਲਾਲ ਚੀਰੇ ਵਾਲੇ ਸਾਈਕਲ ਸਵਾਰ ਵਜੋਂ।
ਪ੍ਰਸ਼ਨ 5. ਬੁੱਢੀ ਮਾਈ ‘ਸਾਂਝ’ ਕਹਾਣੀ ਦੀ ਪਾਤਰ ਹੈ ਜਾਂ ‘ਨੀਲੀ’ ਕਹਾਣੀ ਦੀ?
ਉੱਤਰ : ‘ਸਾਂਝ’ ਕਹਾਣੀ ਦੀ।
ਪ੍ਰਸ਼ਨ 6. ਕਿਸ ਦਾ ਖੜਖੜ ਕਰਦਾ ਸਾਈਕਲ ਪ੍ਰੋਫ਼ੈਸਰ ਦੇ ਲਾਗਿਓਂ ਦੀ ਲੰਘ ਗਿਆ?
ਉੱਤਰ: ਲਾਲ ਚੀਰੇ ਵਾਲੇ ਨੌਜਵਾਨ ਦਾ।
ਪ੍ਰਸ਼ਨ 7. ‘ਸਾਈਕਲ ਗਰੀਬ ਦੀ ਸਵਾਰੀ ਹੈ’ ਇਹ ਖ਼ਿਆਲ ਕਿਸ ਦੇ ਮਨ ਵਿੱਚ ਆਇਆ?
ਉੱਤਰ : ਪ੍ਰੋਫ਼ੈਸਰ ਦੇ।
ਪ੍ਰਸ਼ਨ 8. “ਭਾਰਤ ਸਾਈਕਲ ਦੇ ਜੁਗ ਵਿੱਚ ਨਹੀਂ ਪਹੁੰਚਿਆ।” ਇਹ ਵਿਚਾਰ ਕਿਸ ਦਾ ਹੈ?
ਉੱਤਰ : ਪ੍ਰੋਫੈਸਰ ਦਾ।
ਪ੍ਰਸ਼ਨ 9. ਪ੍ਰੋਫੈਸਰ ਨੂੰ ਕਿਹੜੀ ਉਮਰੇ ਲੈਕਚਰਾਰੀ ਮਿਲੀ ਸੀ?
ਉੱਤਰ : ਬੁੱਢੇ ਵਾਰੇ।
ਪ੍ਰਸ਼ਨ 10. ਕਿਸ ਨੂੰ ਸਾਈਕਲ ਦੇ ਨਾਂ ‘ਤੇ ਆਪਣੀ ਗਰੀਬੀ ਦਾ ਅਹਿਸਾਸ ਹੋਇਆ?
ਉੱਤਰ : ਪ੍ਰੋਫੈਸਰ ਨੂੰ।
ਪ੍ਰਸ਼ਨ 11. “ਅੱਜ ਜੇ ਉਸ ਦੇ ਕੋਲ ਕਾਰ ਹੁੰਦੀ ਤਾਂ ਉਸ ਨੂੰ ਪੂਰੀ ਸੜਕ ਤੋਂ ਥੱਲੇ ਨਾ ਉਤਰਨਾ ਪੈਂਦਾ”। ਇਹ ਵਿਚਾਰ ਕਿਸ ਦੇ ਹਨ?
ਉੱਤਰ : ਪ੍ਰੋਫੈਸਰ ਦੇ।
ਪ੍ਰਸ਼ਨ 12. ”ਏ ਬੀਰਾ, ਸਾਈਕਲ ਬਾਲਿਆ ਮੈਨੂੰ ਬੀ ਨਾਲ ਲੈ ਚੱਲ”। ਇਹ ਬੋਲ ਕਿਸ ਨੇ ਕਿਸ ਨੂੰ ਕਹੇ?
ਉੱਤਰ : ਬੁੱਢੀ ਮਾਈ ਨੇ ਪ੍ਰੋਫੈਸਰ ਨੂੰ।
ਪ੍ਰਸ਼ਨ 13. ‘ਸਾਂਝ’ ਕਹਾਣੀ ਦੇ ਪਾਤਰ ਪ੍ਰੋਫ਼ੈਸਰ ਨੂੰ ਕੋਣ ਪੱਥਰ-ਦਿਲ ਜਾਪਿਆ?
ਉੱਤਰ : ਲਾਲ ਚੀਰੇ ਵਾਲਾ ਸਾਈਕਲ-ਸਵਾਰ।
ਪ੍ਰਸ਼ਨ 14. ‘ਸਾਂਝ’ ਕਹਾਣੀ ਦੇ ਪ੍ਰੋਫੈਸਰ ਨੂੰ ਕਿਹੜੀ ਅਖਾਣ ਯਾਦ ਆਈ ਸੀ?
ਉੱਤਰ : ਸੱਪ ਦੇ ਮੂੰਹ ਵਿੱਚ ਕੋਹੜ-ਕਿਰਲੀ।
ਪ੍ਰਸ਼ਨ 15. ‘ਸਾਂਝ’ ਕਹਾਣੀ ਦੀ ਪਾਤਰ ਬੁੱਢੀ ਮਾਈ ਕਿੱਥੇ ਆਈ ਸੀ?
ਉੱਤਰ : ਗੁਰਦਵਾਰੇ।
ਪ੍ਰਸ਼ਨ 16. ਬੁੱਢੀ ਮਾਈ ਨੇ ਕਿੱਥੇ ਜਾਣਾ ਸੀ?
ਜਾਂ
ਪ੍ਰਸ਼ਨ. ਬੁੱਢੀ ਮਾਈ ਦਾ ਪਿੰਡ ਕਿਹੜਾ ਸੀ?
ਉੱਤਰ : ਸਹੇੜੇ/ਸਹੇੜਾ।
ਪ੍ਰਸ਼ਨ 17. ‘ਸਾਂਝ’ ਕਹਾਣੀ ਦੇ ਪਾਤਰ ਪ੍ਰੋਫੈਸਰ ਦੀ ਜੇਬ ਵਿੱਚ ਤੀਹ ਨਵੇਂ ਪੈਸੇ ਸਨ? (ਠੀਕ/ਗਲਤ)
ਉੱਤਰ : ਠੀਕ।
ਪ੍ਰਸ਼ਨ 18. “ਮੇਰੀਆਂ ਸਲਾਮਾਂ ਮੈਥੋਂ ਖੁਸ ਜਾਣਗੀਆਂ”। ਇਹ ਸ਼ਬਦ ‘ਸਾਂਝ’ ਕਹਾਣੀ ਦੇ ਕਿਸ ਪਾਤਰ ਦੇ ਹਨ?
ਉੱਤਰ : ਪ੍ਰੋਫੈਸਰ ਦੇ।
ਪ੍ਰਸ਼ਨ 19. ‘ਸਾਂਝ’ ਕਹਾਣੀ ਦੀ ਬੁੱਢੀ ਮਾਈ ਨੂੰ ਉਹਦੇ ਪਿੰਡ ਸਹੇੜੇ ਛੱਡ ਕੇ ਆਉਣ ਲਈ ਕੌਣ ਕਹਿੰਦਾ ਹੈ?
ਉੱਤਰ : ਲਾਲ ਚੀਰੇ ਵਾਲਾ ਸਾਈਕਲ-ਸਵਾਰ।
ਪ੍ਰਤਨ 20. ਲਾਲ ਚੀਰੇ ਵਾਲੇ ਸਾਈਕਲ-ਸਵਾਰ ਦੇ ਦਿਲ ਵਿੱਚ ਬੁੱਢੀ ਮਾਈ ਲਈ ਕੋਈ ਹਮਦਰਦੀ ਨਹੀਂ।(ਠੀਕ/ਗ਼ਲਤ)
ਉੱਤਰ : ਗ਼ਲਤ।