ਆਦਿ ਗ੍ਰੰਥ ਦਾ ਮਹੱਤਵ
ਪ੍ਰਸ਼ਨ. ਆਦਿ ਗ੍ਰੰਥ ਦੇ ਸੰਕਲਨ ਅਤੇ ਮਹੱਤਵ ਬਾਰੇ ਦੱਸੋ।
ਉੱਤਰ : ਸਿੱਖਾਂ ਦੀ ਅਧਿਆਤਮਕ ਅਗਵਾਈ ਲਈ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ (ਆਦਿ ਗ੍ਰੰਥ) ਦਾ ਸੰਕਲਣ ਕੀਤਾ। ਇਹ ਉਹਨਾਂ ਦਾ ਮਹਾਨ ਕੰਮ ਸੀ। ਉਨ੍ਹਾਂ ਨੇ ਕਈ ਭਗਤਾਂ ਤੇ ਪਿਛਲੇ ਗੁਰੂ ਸਾਹਿਬਾਂ ਦੀ ਬਾਣੀ ਇਕੱਠੀ ਕਰਕੇ ਇਕ ਪਿੱਪਲ ਦੀ ਛਾਵੇਂ ਇਕ ਤੰਬੂ ਵਿੱਚ ਬੈਠ ਕੇ ਰਾਮਸਰ ਨਾਂ ਦੇ ਸਰੋਵਰ ਦੇ ਕਿਨਾਰੇ 1604 ਈ: ਨੂੰ ਆਦਿ ਗ੍ਰੰਥ ਦਾ ਸੰਕਲਨ ਪੂਰਾ ਕੀਤਾ।
ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਦਾ ਅਤਿਅੰਤ ਮਹੱਤਵ ਹੈ, ਇਹ ਸਿੱਖਾਂ ਦਾ ਧਾਰਮਿਕ ਗ੍ਰੰਥ ਹੈ ਅਤੇ ਇਹ ਸਿੱਖੀ ਦਰਸ਼ਨ ਦਾ ਭੰਡਾਰ ਹੈ। ਇਹ ਸਿੱਖ ਧਰਮ ਦੇ ਖੁੱਲੇ ਦ੍ਰਿਸ਼ਟੀਕੋਣ ਨੂੰ ਪ੍ਰਗਟ ਕਰਦਾ ਹੈ ਕਿਉਂਕਿ ਇਸ ਵਿੱਚ ਹਰ ਧਰਮ ਦੇ ਭਗਤਾਂ ਦੀ ਬਾਣੀ ਹੈ, ਜੋ ਗੁਰਬਾਣੀ ਵਾਲਾ ਸੰਦੇਸ਼ ਦਿੰਦੀ ਸੀ।
ਆਦਿ ਗ੍ਰੰਥ ਵਿੱਚ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰ ਦਾਸ, ਗੁਰੂ ਰਾਮ ਦਾਸ ਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਤੋਂ ਬਿਨਾਂ ਜੈ ਦੇਵ, ਰਵਿਦਾਸ, ਕਬੀਰ, ਫਰੀਦ, ਰਾਮਾ ਨੰਦ ਪੀਪਾ, ਨਾਮ ਦੇਵ ਆਦਿ ਭਗਤਾਂ ਦੀ ਬਾਣੀ ਵੀ ਦਰਜ ਹੈ। ਪਿੱਛੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਦਰਜ ਹੋ ਗਈ ਸੀ। ਗੁਰੂ ਗੋਬਿੰਦ ਸਿੰਘ ਜੀ ਮਗਰੋਂ ਸਿੱਖ ‘ਆਦਿ ਗ੍ਰੰਥ’ ਨੂੰ ਆਪਣਾ ਗੁਰੂ ਮੰਨਦੇ ਹਨ। ਇਸ ਗ੍ਰੰਥ ਦਾ ਇਤਿਹਾਸਕ ਮਹੱਤਵ ਵੀ ਬਹੁਤ ਹੈ।
प्रश्न. आदि ग्रंथ का संकलन एवं महत्व बताइये।
उत्तर: सिखों के आध्यात्मिक मार्गदर्शन के लिए गुरु अर्जन देव जी ने गुरु ग्रंथ साहिब (आदि ग्रंथ) का संकलन किया। यह उनका महान कार्य था। उन्होंने कई भक्तों और पिछले गुरु साहिबों के छंदों को एकत्र किया और पीपल की छाया के नीचे एक तंबू में बैठकर 1604 ई. में रामसर नामक झील के किनारे आदि ग्रंथ का संकलन पूरा किया।
गुरु ग्रंथ साहिब का संकलन अत्यंत महत्वपूर्ण है, यह सिखों का धार्मिक ग्रंथ है और यह सिख दर्शन का भंडार है। यह सिख धर्म के खुले दृष्टिकोण को उजागर करता है क्योंकि इसमें हर धर्म के भक्तों की बाणी शामिल है, जो गुरबाणी का संदेश देती है।
गुरु नानक देव जी, गुरु अंगद देव जी, गुरु अमर दास जी, गुरु राम दास जी और गुरु अर्जुन देव जी के भजनों के अलावा जय देव, रविदास, कबीर, फरीद, रामा नंद पीपा, नाम देव आदि के भजन भी इसमें दर्ज हैं। आदि ग्रंथ में बाद में गुरु तेग बहादुर साहिब की बाणी को भी दर्ज किया गया। गुरु गोबिंद सिंह जी के बाद सिख ‘आदि ग्रंथ’ को अपना गुरु मानते हैं। इस पुस्तक का ऐतिहासिक महत्व भी बहुत है।
Question. Explain the compilation and importance of Adi Granth.
Answer: Guru Arjan Dev Ji compiled the Guru Granth Sahib (Adi Granth) for the spiritual guidance of the Sikhs. This was His great work. He collected the verses of many devotees and previous Guru Sahibs and completed the compilation of Adi Granth on the banks of a lake called Ramsar in 1604 AD, sitting in a tent under the shade of a Peepal tree.
The compilation of Guru Granth Sahib is extremely important, it is the religious text of the Sikhs and it is the repository of Sikh philosophy. It highlights the open approach of Sikhism as it includes the bani of devotees of every religion, which conveys the message of Gurbani.
Apart from the hymns of Guru Nanak Dev Ji, Guru Angad Dev Ji, Guru Amar Das Ji, Guru Ram Das Ji, and Guru Arjun Dev Ji, hymns of Jai Dev, Ravidas, Kabir, Farid, Rama Nand Pipa, Nam Dev etc. are also recorded in it. Later, the bani of Guru Tegh Bahadur Sahib was also recorded in the Adi Granth. After Guru Gobind Singh Ji, Sikhs consider ‘Adi Granth’ as their Guru. This book also has great historical importance.