ਸਾਤਵਹਨ ਰਾਜੇ


ਪ੍ਰਸ਼ਨ. ਸਾਤਵਾਹਨ ਰਾਜਿਆਂ ਦਾ ਭਾਰਤ ਦੇ ਇਤਿਹਾਸ ਵਿੱਚ ਕੀ ਮਹੱਤਵ ਸੀ?

ਉੱਤਰ : ਭਾਰਤ ਦੇ ਇਤਿਹਾਸ ਵਿੱਚ ਸਾਤਵਾਹਨ ਰਾਜਿਆਂ ਦਾ ਆਪਣਾ ਖਾਸ ਮਹੱਤਵ ਹੈ। ਉਹਨਾਂ ਨੇ ਸ਼ਕ ਆਦਿ ਵਿਦੇਸ਼ੀ ਜਾਤੀਆਂ ਤੋਂ ਭਾਰਤ ਦੇ ਕਈਆਂ ਭਾਗਾਂ ਨੂੰ ਸੁਤੰਤਰ ਕਰਵਾਇਆ ਅਤੇ ਉਹਨਾਂ ਦੇ ਵਿਕਾਸ ਨੂੰ ਬੰਦ ਕੀਤਾ।

ਸਾਤਵਾਹਨ ਸ਼ਾਸਕਾਂ ਨੇ ਯਵਨ, ਸ਼ਕ, ਪਾਰਥੀਅਨ ਆਦਿ ਬਦੇਸ਼ੀ ਜਾਤੀਆਂ ਨਾਲ ਵਿਆਹ ਕਰ ਕੇ ਉਹਨਾਂ ਨੂੰ ਸਦਾ ਲਈ ਹਿੰਦੂ ਤੇ ਬੁੱਧ ਧਰਮਾਂ ਵਿਚ ਸਮਾ ਲਿਆ। ਸਾਤਵਾਹਨ ਸ਼ਾਸਕ ਸ਼ਾਤਕਰਨੀ ਨੇ ਮਗਧ ਦੇ ਸੁੰਗ ਰਾਜੇ ਪਾਸੋਂ ਮਾਲਵਾ ਖੋਹ ਲਿਆ ਸੀ। ਉਸ ਨੂੰ ਖਾਰਵੇਲ ਦਾ ਰਾਜਾ ਵੀ ਨਹੀਂ ਹਰਾ ਸਕਿਆ ਸੀ।

ਸ਼ਾਤਕਰਨੀ ਦੇ ਰਾਜ ਵਿੱਚ ਗੋਦਾਵਰੀ ਨਦੀ ਦੀ ਸਾਰੀ ਦੀ ਸਾਰੀ ਘਾਟੀ ਸ਼ਾਮਿਲ ਸੀ। ਦੂਜੀ ਸਦੀ ਈ: ਵਿੱਚ ਸਾਤਵਾਹਨ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਤੇ ਪ੍ਰਸਿੱਧ ਸ਼ਾਸਕ ਗੌਤਮੀ ਪੁੱਤਰ ਸ਼ਾਤਕਰਨੀ ਹੋਇਆ ਸੀ। ਉਸ ਨੇ ਪੱਛਮੀ ਦੱਖਣ ਵਿੱਚ ਸ਼ਕਾਂ ਨੂੰ ਮਾਰ ਦੁੜਾਇਆ। ਉਸ ਪਿਛੋਂ ਸਾਤਵਾਹਨਾਂ ਦਾ ਰਾਜ ਉੱਤਰੀ ਭਾਰਤ ਤੇ ਦੱਖਣੀ ਭਾਰਤ ਵਿਚਕਾਰ ਵਿਉਪਾਰ ਤੇ ਸੰਸਕ੍ਰਿਤ ਦੇ ਖੇਤਰ ਵਿਚ ਪੁਲ ਦਾ ਕੰਮ ਕਰਨ ਲੱਗ ਪਿਆ।

ਦੂਜੀ ਸਦੀ ਦੇ ਅਖ਼ੀਰ ਤੱਕ ਸ਼ਾਤਵਾਹਨ ਸ਼ਕਤੀ ਆਪਣੇ ਸ਼ਿਖਰ ਉੱਤੇ ਸੀ। ਉਹਨਾਂ ਦਾ ਰਾਜ ਦੋਹੀਂ ਪਾਸੀਂ ਸਮੁੰਦਰ ਨੂੰ ਜਾ ਲੱਗਦਾ ਸੀ। ਇਸ ਲਈ ਅੰਦਰੂਨੀ ਵਿਉਪਾਰ ਦੇ ਨਾਲ-ਨਾਲ ਵਿਦੇਸ਼ੀ ਵਿਉਪਾਰ ਵੀ ਵੱਧਣ ਫੁੱਲਣ ਲੱਗਾ।

ਉਹਨਾਂ ਦੇ ਰਾਜ ਕਾਲ ਵਿਚ ਸੁਪਾਰਾ, ਕਲਿਆਣ ਤੇ ਭੜੋਚ ਬੰਦਰਗਾਹਾਂ ਵਿਦੇਸ਼ੀ ਜਹਾਜ਼ਾਂ ਨਾਲ ਭਰੀਆਂ ਰਹਿੰਦੀਆਂ ਸਨ। ਉਹਨਾਂ ਕਲਾ ਤੇ ਸਾਹਿਤ ਦੇ ਵਿਕਾਸ ਵਿਚ ਵੀ ਯੋਗਦਾਨ ਦਿੱਤਾ। ਸਾਤਵਾਹਨ ਰਾਜਾ ਹੱਲ ਆਪ ਮਹਾਨ ਵਿਦਵਾਨ ਸੀ। ਪ੍ਰਸਿੱਧ ਗ੍ਰੰਥ ‘ਪੰਜ ਤੰਤਰ’ ਦੀ ਰਚਨਾ ਉਹਨਾਂ ਦੇ ਕਾਲ ਵਿੱਚ ਹੋਈ ਸੀ।


प्रश्न. भारत के इतिहास में सातवाहन राजाओं का क्या महत्व था?

उत्तर: भारत के इतिहास में सातवाहन राजाओं का अपना विशेष महत्व है। उन्होंने भारत के कई हिस्सों को शक आदि विदेशी जातियों से मुक्त कराया और उनके विकास को रोक दिया।

सातवाहन शासकों ने यवन, शक, पार्थियन जैसी स्वदेशी जातियों के साथ विवाह किया और उन्हें हमेशा के लिए हिंदू और बौद्ध धर्म में शामिल कर लिया। सातवाहन शासक शातकर्णी ने मगध के शुंग राजा से मालवा छीन लिया। यहाँ तक कि खारवेल का राजा भी उसे हरा नहीं सका।

शातकर्णी के साम्राज्य में गोदावरी नदी की पूरी घाटी शामिल थी। दूसरी शताब्दी ई. में सातवाहन वंश का सबसे शक्तिशाली एवं लोकप्रिय शासक गौतमी पुत्र शातकर्णी था। उसने पश्चिमी दक्षिण में शकों को हराया। उसके बाद सातवाहनों का साम्राज्य व्यापार और संस्कृत के क्षेत्र में उत्तर भारत और दक्षिण भारत के बीच एक सेतु का काम करने लगा।

दूसरी शताब्दी के अंत तक सातवाहन शक्ति अपने चरम पर थी। उनके राज्य की सीमा दोनों ओर समुद्र से लगती थी। अत: आंतरिक व्यापार के साथ-साथ विदेशी व्यापार भी फलने-फूलने लगा।

उनके शासनकाल के दौरान, सुपारा, कल्याण और भड़ौच के बंदरगाह विदेशी जहाजों से भरे हुए थे। उन्होंने कला और साहित्य के विकास में भी योगदान दिया। सातवाहन राजा हल्ल स्वयं एक महान विद्वान थे। उनके समय में ही प्रसिद्ध ग्रंथ ‘पंचतंत्र’ की रचना हुई।


Question. What was the importance of Satavahana kings in the history of India?

Answer: Satavahana kings have a special importance in the history of India. He freed many parts of India from foreign races like Shakas and stopped their development.

The Satavahana rulers intermarried with the indigenous races like Yavanas, Shakas, and Parthians and assimilated them forever into Hinduism and Buddhism. The Satavahana ruler Satakarni captured Malwa from the Shunga king of Magadha. Even the king of Kharavela could not defeat him.

Satakarni’s empire included the entire valley of the Godavari River. In the second century AD, the most powerful and popular ruler of the Satavahana dynasty was Gautami’s son Satakarni. He defeated the Shakas in the western south. After that, the Satavahana empire started acting as a bridge between North India and South India in the field of trade and Sanskrit.

By the end of the second century, the Satavahana power was at its peak.  The border of his kingdom was bordered by the sea on both sides.  Hence, along with internal trade, foreign trade also started flourishing.

During his reign, the ports of Supara, Kalyan, and Bharuch were filled with foreign ships. He also contributed to the development of art and literature.  Satavahana king Halla himself was a great scholar. It was during his time that the famous book ‘Panchtantra’ was composed.