Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਬੁੱਧ ਧਰਮ ਦੇ ਪਤਨ ਦੇ ਕਾਰਨ


ਪ੍ਰਸ਼ਨ. ਬੁੱਧ ਧਰਮ ਦੇ ਪਤਨ ਦੇ ਕੀ ਕਾਰਨ ਸਨ?

ਉੱਤਰ : ਭਾਰਤ ਵਿੱਚ ਬੁੱਧ ਧਰਮ ਦੇ ਪਤਨ ਦੇ ਕਈ ਕਾਰਨ ਸਨ :

ਬੋਧੀ ਸੰਘਾਂ ਦੇ ਭਿਕਸ਼ੂ ਪਹਿਲਾਂ ਸਰਲ ਤੇ ਪਵਿੱਤਰ ਜੀਵਨ ਬਤੀਤ ਕਰਦੇ ਸਨ।

ਸਮਾਂ ਪਾ ਕੇ ਉਹ ਅਭਿਮਾਨੀ ਤੇ ਭ੍ਰਿਸ਼ਟਾਚਾਰੀ ਬਣ ਗਏ। ਉਹਨਾਂ ਦੇ ਇਸ ਤਰ੍ਹਾਂ ਦੇ ਜੀਵਨ ਨੂੰ ਦੇਖ ਕੇ ਲੋਕਾਂ ਨੂੰ ਬੁੱਧ ਧਰਮ ਨਾਲ ਘ੍ਰਿਣਾ ਹੋ ਗਈ।

ਸਮੇਂ ਦੇ ਅਨੁਸਾਰ ਵੈਦਿਕ ਧਰਮ ਵਿੱਚ ਵੀ ਕਈ ਸੁਧਾਰ ਹੋ ਗਏ, ਜਿਸ ਨਾਲ ਲੋਕਾਂ ਨੇ ਬੁੱਧ ਧਰਮ ਨੂੰ ਛੱਡ ਕੇ ਹਿੰਦੂ ਧਰਮ ਨੂੰ ਅਪਣਾ ਲਿਆ।

ਬੁੱਧ ਧਰਮ ਵਿਚ ਫੁੱਟ ਪੈ ਗਈ। ਇਸ ਦੀਆਂ ਦੋ ਸੰਪਰਦਾਵਾਂ ਹੋ ਗਈਆਂ। ਇਕ ਹੀਨਯਾਨ ਤੇ ਦੂਜੀ ਮਹਾਯਾਨ।

ਇਹਨਾਂ ਸੰਪਰਦਾਵਾਂ ਵਿੱਚ ਮਤਭੇਦ ਵੱਧਦੇ ਗਏ, ਜਿਸ ਨਾਲ ਬੁੱਧ ਧਰਮ ਦਾ ਪਤਨ ਸ਼ੁਰੂ ਹੋ ਗਿਆ।

ਹਰਸ਼ ਦੀ ਮੌਤ ਪਿੱਛੋਂ ਬੁੱਧ ਧਰਮ ਨੂੰ ਕੋਈ ਸਰਕਾਰੀ ਸਹਾਇਤਾ ਨਾ ਮਿਲ ਸਕੀ, ਜਿਸ ਕਾਰਨ ਬੁੱਧ ਧਰਮ ਦੀ ਲੋਕਪ੍ਰੀਅਤਾ ਨੂੰ ਭਾਰੀ ਸੱਟ ਲੱਗੀ।

ਬੁੱਧ ਧਰਮ ਦੇ ਗ੍ਰੰਥ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਜਾਣ ਲੱਗ ਪਏ। ਲੋਕ ਪਹਿਲਾਂ ਹੀ ਇਸ ਭਾਸ਼ਾ ਤੋਂ ਦੁਖੀ ਸਨ। ਮਹਾਤਮਾ ਬੁੱਧ ਪਿੱਛੋਂ ਉਹਨਾਂ ਜਿਹੀ ਮਨ-ਮੋਹਨੀ ਸਖਸ਼ੀਅਤ ਪੈਦਾ ਨਾ ਹੋਈ ਜੋ ਬੁੱਧ ਧਰਮ ਦੀ ਲੋਕਪ੍ਰੀਅਤਾ ਨੂੰ ਬਣਾਈ ਰੱਖੇ, ਸੋ ਬੁੱਧ ਧਰਮ ਦਾ ਪਤਨ ਸ਼ੁਰੂ ਹੋ ਗਿਆ।


प्रश्न. बौद्ध धर्म के पतन के क्या कारण थे?

उत्तर: भारत में बौद्ध धर्म के पतन के कई कारण थे:

बौद्ध संघ के भिक्षु सादा एवं पवित्र जीवन व्यतीत करते थे।

समय के साथ वे अहंकारी और भ्रष्ट हो गये।  उनका ऐसा जीवन देखकर लोगों को बौद्ध धर्म से घृणा हो गई।

समय के अनुसार वैदिक धर्म में भी कई सुधार हुए, जिसके कारण लोगों ने बौद्ध धर्म छोड़कर हिंदू धर्म अपना लिया।

बौद्ध धर्म में फूट पड़ गयी। ये दो संप्रदाय बन गए: एक हीनयान और दूसरा महायान।

इन संप्रदायों के बीच मतभेद बढ़ गए, जिससे बौद्ध धर्म का पतन हो गया।

हर्ष की मृत्यु के बाद बौद्ध धर्म को कोई सरकारी समर्थन नहीं मिल सका, जिसके कारण बौद्ध धर्म की लोकप्रियता को बहुत नुकसान हुआ।

बौद्ध ग्रंथ संस्कृत भाषा में लिखे जाने लगे। लोग पहले से ही इस भाषा से नाखुश थे। महात्मा बुद्ध के बाद कोई भी ऐसा मनस्वी व्यक्तित्व नहीं हुआ जो बौद्ध धर्म की लोकप्रियता को कायम रख सके, इसलिए बौद्ध धर्म का पतन शुरू हो गया।


Question. What were the reasons for the decline of Buddhism?

Answer: There were several reasons for the decline of Buddhism in India:

The monks of the Buddhist order lived a simple and holy life.

With time they became arrogant and corrupt. Seeing their life like this, people became disgusted with Buddhism.

With time, many reforms took place in the Vedic religion, due to which people left Buddhism and adopted Hinduism.

There was a division in Buddhism.  These became two sects: one Hinayana and the other Mahayana.

Disagreements increased between these sects, leading to the decline of Buddhism.

After the death of Harsha, Buddhism could not get any government support, due to which the popularity of Buddhism suffered a lot.

Buddhist texts started being written in the Sanskrit language. People were already unhappy with this language.  After Mahatma Buddha, there was no such spiritual personality who could maintain the popularity of Buddhism, hence the decline of Buddhism started.