ਆਰੀਆਂ ਦੇ ਸਮੇਂ ਖੇਤੀਬਾੜੀ


ਪ੍ਰਸ਼ਨ. ਆਰੀਆਂ ਦੇ ਸਮੇਂ ਖੇਤੀਬਾੜੀ ਦੀਆਂ ਕੀ ਵਿਸ਼ੇਸ਼ਤਾਵਾਂ ਸਨ?

ਉੱਤਰ : ਆਰੀਆਂ ਲੋਕ ਮੂਲ ਰੂਪ ਵਿਚ ਚਰਵਾਹੇ ਜਾਂ ਪਸ਼ੂ ਪਾਲਕ ਸਨ। ਫਿਰ ਹੌਲੀ-ਹੌਲੀ ਉਹਨਾਂ ਨੂੰ ਖੇਤੀ ਬਾੜੀ ਦੇ ਲਾਭ ਦੀ ਸਮਝ ਆ ਗਈ ਸੀ। ਉਹਨਾਂ ਨੇ ਖੇਤੀ ਬਾੜੀ ਨੂੰ ਹੀ ਆਪਣਾ ਮੁੱਖ ਧੰਦਾ ਬਣਾ ਲਿਆ ਸੀ। ਉਹ ਪਿੰਡਾਂ ਵਿਚ ਰਹਿੰਦੇ ਸਨ।

ਹਰ ਪਿੰਡ ਦੀ ਭੂਮੀ ਦੋ ਭਾਗਾਂ ਵਿਚ ਵੰਡੀ ਹੁੰਦੀ ਸੀ ਉਰਵਰਾ ਤੇ ਖਿਲਨ।

ਉਰਵਰਾ ਭੂਮੀ ਵਿਚ ਖੇਤੀ ਬਾੜੀ ਕੀਤੀ ਜਾਂਦੀ ਸੀ ਅਤੇ ਖਿਲਨ ਭੂਮੀ ਵਿਚ ਘਾਹ ਹੁੰਦਾ ਸੀ। ਉਰਵਰਾ ਭੂਮੀ ਦੀ ਵੰਡ ਪਿੰਡ ਦਿਆਂ ਪਰਿਵਾਰਾਂ ਵਿਚ ਵੰਡੀ ਹੁੰਦੀ ਸੀ ਤੇ ਖਲ ਸਭ ਦੀ ਸਾਂਝੀ ਹੁੰਦੀ ਸੀ। ਗੰਗਾ ਦੇ ਮੈਦਾਨ ਵਿਚ ਉਹਨਾਂ ਨੇ ਛੇਤੀ ਹੀ ਡੂੰਘੇ ਹਲ ਨਾਲ ਖੇਤੀ ਸ਼ੁਰੂ ਕਰ ਦਿੱਤੀ ਸੀ।

ਉਹ ਖੇਤੀ ਦੀ ਸਿੰਚਾਈ ਵਰਖਾ, ਖੂਹਾਂ ਤੇ ਛੋਟੀਆਂ ਨਹਿਰਾਂ ਨਾਲ ਕਰਦੇ ਸਨ। ਉਪਜ ਵਧਾਉਣ ਲਈ ਖਾਦ ਵੀ ਵਰਤਦੇ ਸਨ। ਭੂਮੀ ਨੂੰ ਹੱਲ ਤੇ ਬੈਲਾਂ ਦੀ ਜੋੜੀ ਨਾਲ ਵਾਹਿਆ ਜਾਂਦਾ ਸੀ। ਉੱਤਰ ਵੈਦਿਕ ਕਾਲ ਵਿਚ ਬੁਹਤ ਸਾਰੀਆਂ ਥਾਂਵਾਂ ਤੇ ਹਲਾਂ ਦੀ ਵਰਤੋਂ ਹੋਣ ਲੱਗ ਪਈ ਵੀ ਸੀ।

ਪਹਿਲਾਂ ਨਾਲੋਂ ਖੇਤੀ ਵੀ ਵੱਡੇ ਖੇਤਰ ਵਿਚ ਹੋਣੀ ਸ਼ੁਰੂ ਹੋ ਗਈ ਸੀ। ਆਰੀਆਂ ਦੀਆਂ ਮੁੱਖ ਫ਼ਸਲਾਂ ਕਣਕ, ਚਾਵਲ, ਤਿਲ, ਜੌਂ, ਮੋਠ, ਮਸਰ, ਬਾਜਰਾ, ਗੰਨੇ ਤੇ ਕਪਾਹ ਆਦਿ ਹੁੰਦੀਆਂ ਸਨ। ਫਸਲ ਦਾਤੀ ਨਾਲ ਕੱਟੀ ਜਾਂਦੀ ਸੀ ਤੇ ਪਿੜਾਂ ਵਿਚ ਕੁੱਟ ਕੇ ਅਨਾਜ ਤੇ ਤੂੜੀ ਵੱਖਰੀ ਕਰ ਦਿੱਤੀ ਜਾਂਦੀ ਸੀ।


प्रश्न. आर्यों के समय कृषि की क्या विशेषताएँ थीं?

उत्तर: आर्य मूलतः चरवाहे या पशु पालक थे।  फिर धीरे-धीरे उन्हें खेती के फायदे समझ में आने लगे। उन्होंने कृषि को अपना मुख्य व्यवसाय बना लिया था। वे गांवों में रहते थे।

प्रत्येक गाँव की भूमि को दो भागों उर्वरा और खिलन में विभाजित किया गया था।

उपजाऊ भूमि में खेती होती थी और खिलन भूमि में घास होती थी। उर्वरा भूमि का बँटवारा गाँव के परिवारों के बीच कर दिया गया और खिलन भूमि को सभी ने साझा रख लिया। गंगा के मैदानी इलाकों में, उन्होंने जल्द ही गहरे हलों से खेती शुरू कर दी।

वे वर्षा, कुओं तथा छोटी नहरों से कृषि की सिंचाई करते थे। उपज बढ़ाने के लिए उर्वरकों का भी प्रयोग किया जाता था। भूमि की जुताई हल और बैलों की जोड़ी से की जाती थी। उत्तरवैदिक काल में लगभग सभी स्थानों पर हलों का प्रयोग होने लगा।

कृषि भी पहले की अपेक्षा अधिक बड़े क्षेत्र में की जाने लगी। आर्यों की मुख्य फसलें गेहूं, चावल, तिल, जौ, बाजरा, मक्का, बाजरा, गन्ना और कपास थीं। फसल को हँसिये से काटा जाता था और खलिहान में पीट-पीटकर अनाज और भूसी को अलग किया जाता था।


Question. What were the characteristics of agriculture during the time of Aryans?

Answer: Aryans were shepherds or cattle herders. Then gradually they started understanding th e benefits of farming. They had made agriculture his main occupation. They lived in villages.

The land of each village was divided into two parts, Urvara and Khilan.

Farming was done in the fertile land and grass was grown in the blooming land. The fertile land was divided among the families of the village and the blooming land was kept in common by all. In the Gangetic plains, they soon started farming with deep ploughs.

They irrigated agriculture through rain, wells, and small canals.  Fertilizers were also used to increase the yield. The land was plowed with a plow and a pair of oxen. In the later Vedic period, plows started being used almost everywhere.

Agriculture also started being done in a larger area than before. The main crops of the Aryans were wheat, rice, sesame, barley, maize, millet, sugarcane and cotton. The crop was harvested with a sickle and the grain and chaff were separated by threshing in the threshing floor.